ਸਪੋਰਟਸ ਡੈਸਕ : ਭਾਰਤੀ ਕਬੱਡੀ ਟੀਮ ਨੇ ਅੱਜ (3 ਅਕਤੂਬਰ) ਤੋਂ ਏਸ਼ੀਆਈ ਖੇਡਾਂ 2023 ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ 37 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਨੇ ਬੰਗਲਾਦੇਸ਼ ਦੀ ਟੀਮ ਨੂੰ 55-18 ਨਾਲ ਹਰਾਇਆ।
ਇਹ ਵੀ ਪੜ੍ਹੋ : Asian Games 2023, IND vs NEP: ਜਾਇਸਵਾਲ ਦੇ ਤੂਫ਼ਾਨੀ ਸੈਂਕੜੇ ਨਾਲ ਟੀਮ ਇੰਡੀਆ ਦਾ ਜੇਤੂ ਆਗਾਜ਼
ਭਾਰਤੀ ਕਬੱਡੀ ਟੀਮ ਨੇ ਇਸ ਮੈਚ 'ਚ ਸ਼ੁਰੂ ਤੋਂ ਹੀ ਬੰਗਲਾਦੇਸ਼ 'ਤੇ ਦਬਾਅ ਬਣਾਈ ਰੱਖਿਆ। ਭਾਰਤੀ ਰੇਡਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਮਲੇ ਸ਼ੁਰੂ ਕਰ ਦਿੱਤੇ। ਨਵੀਨ ਅਤੇ ਅਰਜੁਨ ਦੇਸਵਾਲ ਕਾਫੀ ਹਮਲਾਵਰ ਨਜ਼ਰ ਆਏ। ਦੋਵਾਂ ਨੇ ਇਕ ਤੋਂ ਬਾਅਦ ਇਕ ਬੰਗਾਲੀ ਡਿਫੈਂਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਦੂਜੇ ਪਾਸੇ ਡਿਫੈਂਸ 'ਚ ਵੀ ਭਾਰਤੀ ਟੀਮ ਨੇ ਬੰਗਲਾਦੇਸ਼ ਦੇ ਰੇਡਰਾਂ ਨੂੰ ਸਮਝਦਾਰੀ ਨਾਲ ਨਜਿੱਠਿਆ। ਪਵਨ ਸਹਿਰਾਵਤ, ਸੁਰਜੀਤ ਅਤੇ ਅਸਲਮ ਇਨਾਮਦਾਰ ਪ੍ਰਭਾਵਸ਼ਾਲੀ ਦਿਖਾਈ ਦਿੱਤੇ।
ਪਹਿਲੇ ਹਾਫ 'ਚ ਹੀ ਭਾਰਤੀ ਟੀਮ ਦੀ ਬੰਗਲਾਦੇਸ਼ 'ਤੇ ਬੜ੍ਹਤ 19 ਅੰਕ ਹੋ ਗਈ। ਅੱਧੇ ਸਮੇਂ ਤੱਕ ਸਕੋਰ 24-9 ਰਿਹਾ। ਭਾਰਤੀ ਟੀਮ ਦੂਜੇ ਹਾਫ ਵਿੱਚ ਜ਼ਿਆਦਾ ਹਮਲਾਵਰ ਨਜ਼ਰ ਆਈ।ਦੂਜੇ ਹਾਫ ਵਿੱਚ ਭਾਰਤ ਨੇ 31 ਅੰਕ ਬਣਾਏ। ਬੰਗਲਾਦੇਸ਼ ਦੇ ਰੇਡਰ ਇਸ ਮੈਚ ਵਿੱਚ ਕੋਈ ਪ੍ਰਭਾਵ ਨਹੀਂ ਬਣਾ ਸਕੇ, ਹਾਲਾਂਕਿ ਬੰਗਲਾਦੇਸ਼ ਦੇ ਡਿਫੈਂਡਰਾਂ ਨੇ ਕੁਝ ਵਧੀਆ ਸੁਪਰ ਟੈਕਲ ਦਿਖਾਏ। ਅੰਤ ਵਿੱਚ ਭਾਰਤ ਨੇ ਇਹ ਮੈਚ 55-18 ਨਾਲ ਜਿੱਤ ਲਿਆ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੋਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ
ਏਸ਼ੀਆਈ ਖੇਡਾਂ ਵਿੱਚ ਭਾਰਤੀ ਕਬੱਡੀ ਟੀਮ
ਪਵਨ ਸਹਿਰਾਵਤ (ਕਪਤਾਨ), ਸੁਰਜੀਤ ਸਿੰਘ, ਅਸਲਮ ਇਨਾਮਦਾਰ, ਨਵੀਨ ਕੁਮਾਰ, ਪਰਵੇਸ਼ ਭਾਈਸਵਾਲ, ਵਿਸ਼ਾਲ ਭਾਰਦਵਾਜ, ਨਿਤੀਸ਼ ਕੁਮਾਰ, ਅਰਜੁਨ ਦੇਸਵਾਲ, ਸੁਨੀਲ ਕੁਮਾਰ, ਨਿਤਿਨ ਰਾਵਲ, ਸਚਿਨ ਤੰਵਰ, ਆਕਾਸ਼ ਸ਼ਿੰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡ : ਮਾਂ ਦੇ ਨਕਸ਼ੇਕਦਮ 'ਤੇ ਹਰਮਿਲਨ, 1500 ਮੀਟਰ ਰੇਸ 'ਚ ਜਿੱਤਿਆ ਚਾਂਦੀ ਦਾ ਤਮਗਾ
NEXT STORY