ਸਪੋਰਟਸ ਡੈਸਕ (ਭਾਸ਼ਾ)— ਕਿਰਗਿਸਤਾਨ ਦੇ ਬਿਸ਼ਕੇਕ 'ਚ ਅਗਲੇ ਮਹੀਨੇ ਹੋਣ ਵਾਲੇ ਏਸ਼ੀਆਈ ਓਲੰਪਿਕ ਕੁਸ਼ਤੀ ਕੁਆਲੀਫਾਇਰ ਨੂੰ ਨੋਵੇਲ ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਦੇ ਕਾਰਨ ਅਣਮਿੱਥ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਸ ਗੰਭੀਰ ਬਿਮਾਰੀ ਨਾਲ ਦੁਨੀਆ ਭਰ 'ਚ ਲਗਭਗ 3000 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 80,000 ਲੋਕਾਂ ਇਸ ਤੋਂ ਪ੍ਰਭਾਵਿਤ ਹਨ। ਇਸ ਟੂਰਨਾਮੈਂਟ ਦਾ ਆਯੋਜਨ 27 ਤੋਂ 29 ਮਾਰਚ ਤਕ ਹੋਣਾ ਸੀ ਪਰ ਇਸ ਦੀ ਨਵੀਂ ਤਾਰੀਕ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕਿਰਗਿਸਤਾਨ ਦੇ ਨੌਜਵਾਨ, ਸਰੀਰਕ ਸਭਿਆਚਾਰ ਅਤੇ ਖੇਡ ਨਾਲ ਸਬੰਧਤ ਵਿਭਾਗ ਨੇ ਦੱਸਿਆ, ''ਸਟੇਟ ਏਜੰਸੀ ਦੇ ਨਿਦੇਸ਼ਕ ਕਨਾਤ ਅਮਾਨਕੁਲੋਵ ਦੀ ਅਗਵਾਈ 'ਚ ਹੋਈ ਕਾਰਜਕਾਰੀ ਬੈਠਕ 'ਚ ਕਿਰਗਿਸਤਾਨ 'ਚ ਪ੍ਰਸਤਾਵਿਤ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ।
ਭਾਰਤ ਵਲੋਂ ਰਵੀ ਦਹੀਆ (57 ਕਿ. ਗ੍ਰਾ), ਬਜਰੰਗ ਪੂਨੀਆ (65 ਕਿ. ਗ੍ਰਾ), ਦੀਪਕ ਪੂਨੀਆ (86 ਕਿ. ਗ੍ਰਾ) ਅਤੇ ਵਿਨੇਸ਼ ਫੋਗਟ (53 ਕਿ. ਗ੍ਰਾ) ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।
ਕੋਰੋਨਾ ਵਾਇਰਸ ਕਾਰਣ ਟੋਕੀਓ ਕੁਆਲੀਫਿਕੇਸ਼ਨ ਦੇ ਸਮੇਂ ’ਚ ਬਦਲਾਅ ਕਰਨ ਦੀ ਯੋਜਨਾ ਨਹੀਂ : BWF
NEXT STORY