ਲੰਡਨ : ਸਪੇਨ ਦੇ ਰਾਫੇਲ ਨਡਾਲ ਸੱਟ ਕਾਰਨ ਇਸ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੇ ਆਖਰੀ ਟੂਰਨਾਮੈਂਟ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ ਜਿਸ ਨਾਲ ਸਰਬੀਆ ਦੇ ਨੋਵਾਕ ਜੋਕੋਵਿਚ ਲਈ ਸਾਲ ਦਾ ਅੰਤ ਨੰਬਰ ਇਕ ਖਿਡਾਰੀ ਦੇ ਤੌਰ 'ਤੇ ਕਰਨਾ ਵੀ ਯਕੀਨੀ ਹੋ ਗਿਆ ਹੈ। ਵਿਸ਼ਵ ਦੇ ਮੌਜੂਦਾ ਨੰਬਰ ਇਕ ਖਿਡਾਰੀ ਨਡਾਲ ਮਸ਼ਹੂਰ ਏ. ਟੀ. ਪੀ. ਟੂਰਨਾਮੈਂਟ ਵਿਚ ਚੋਟੀ ਦਰਜਾ ਪ੍ਰਾਪਤ ਖਿਡਾਰੀ ਸੀ ਪਰ ਸੱਟ ਕਾਰਨ ਉਨ੍ਹਾਂ ਦੇ ਸੈਸ਼ਨ ਦਾ ਇੱਥੇ ਹੀ ਅੰਤ ਹੋ ਗਿਆ ਹੈ।

ਨਡਾਲ ਨੇ ਦੱਸਿਆ ਕਿ ਉਸ ਨੂੰ ਆਪਣੇ ਪੈਰ ਦੇ ਗਿੱਟੇ ਦੀ ਸਰਜਰੀ ਕਰਾਉਣੀ ਹੈ ਹੈ ਜਦਕਿ ਉਸ ਦੇ ਪੇਟ 'ਚ ਵੀ ਪਰੇਸ਼ਾਨੀ ਹੈ ਜਿਸ ਕਾਰਨ ਉਹ ਪਿਛਲੇ ਹਫਤੇ ਪੈਰਿਸ ਮਾਸਟਰਸ ਵਿਚ ਵੀ ਨਹੀਂ ਖੇਡ ਸਕੇ ਸੀ। ਸਪੈਨਿਸ਼ ਖਿਡਾਰੀ ਦੇ ਹਾਲਾਂਕਿ ਫਾਈਅਨਲਸ ਤੋਂ ਹਟਣ ਦਾ ਸਿੱਧਾ ਫਾਇਦਾ ਸਰਬੀਆਈ ਖਿਡਾਰੀ ਨੂੰ ਹੋਣ ਤੈਅ ਹੋ ਗਿਆ ਹੈ ਜੋ ਹੁਣ ਸਾਲ ਦਾ ਅੰਤ ਵਿਸ਼ਵ ਦੇ ਚੋਟੀ ਰੈਂਕ ਖਿਡਾਰੀ ਦੇ ਤੌਰ 'ਤੇ ਕਰਨਗੇ ਜੋ ਅਜੇ ਰੈਂਕਿੰਗ 'ਚ ਦੂਜੇ ਨੰਬਰ 'ਤੇ ਹੈ।

ਇਸ ਵਿਚਾਲੇ ਵਿਸ਼ਵ ਦੇ 10ਵੇਂ ਨੰਬਰ ਦੇ ਖਿਡਾਰੀ ਅਮਰੀਕਾ ਦੇ ਜਾਨ ਇਸਨਰ ਨੇ ਏ. ਟੀ. ਪੀ. ਫਾਈਨਲਸ ਵਿਚ ਜਗ੍ਹਾ ਬਣਾ ਲਈ ਹੈ। 32 ਸਾਲਾਂ ਨਡਾਲ ਨੇ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕਰਦਿਆਂ ਕਿਹਾ, ''ਮੈਂ ਤੁਹਾਨੂੰ ਦਸ ਦਵਾਂ ਕਿ ਮੇਰੇ ਲਈ ਸਾਲ ਦਾ ਅੰਤ ਇੱਥੇ ਹੀ ਹੋ ਗਿਆ ਹੈ।'' ਜੂਨ ਵਿਚ ਨਡਾਲ ਨੇ ਰਿਕਾਰਡ 11ਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ, ਵਿੰਬਲਡਨ ਅਤੇ ਯੂ. ਐੱਸ. ਓਪਨ ਦੇ ਸੈਮੀਫਾਈਨਲ 'ਚ ਪਹੁੰਚੇ ਸੀ ਪਰ ਯੂ. ਐੱਸ. ਓਪਨ ਵਿਚ ਉਸ ਨੂੰ ਸੱਟ ਕਾਰਨ ਸੈਮੀਫਾਈਨਲ ਮੈਚ ਵਿਚ ਰਿਟਾਇਰ ਹੋਣਾ ਪਿਆ ਅਤੇ ਉਸ ਤੋਂ ਬਾਅਦ ਤੋਂ ਮੁਕਾਬਲੇਬਾਜ਼ੀ ਟੈਨਿਸ ਨਹੀਂ ਖੇਡ ਸਕੇ।
ਇਕ ਹੋਰ ਪੰਜਾਬੀ ਬਣਿਆ WWE ਦਾ ਨਵਾਂ ਚੈਂਪੀਅਨ
NEXT STORY