ਸਪੋਰਟਸ ਡੈਸਕ- ਆਈਪੀਐੱਲ 2025 ਦਾ ਆਗਾਜ਼ ਅੱਜ ਭਾਵ 22 ਮਾਰਚ ਤੋਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਆਈਪੀਐੱਲ ਦੀ ਓਪਨਿੰਗ ਸੈਰੇਮਨੀ ਕੋਲਕਾਤਾ ਦੇ ਈਡਨ ਗਾਰਡਨ 'ਚ ਹੋ ਰਹੀ ਹੈ। ਇਸ ਤੋਂ ਬਾਅਦ ਸੀਜ਼ਨ ਦਾ ਪਹਿਲਾ ਮੈਚ ਕੋਲਕਾਤਾ ਤੇ ਬੈਂਗਲੁਰੂ ਦਰਮਿਆਨ ਖੇਡਿਆ ਜਾਵੇਗਾ।

ਮੈਚ ਤੋਂ ਪਹਿਲਾਂ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਹੋਇਆ। ਸ਼ਾਨਦਾਰ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਸ਼ਾਹਰੁਖ ਖਾਨ ਨੇ ਕੀਤੀ।

ਇਸ ਤੋਂ ਬਾਅਦ ਗਾਇਕਾ ਸ਼੍ਰੇਆ ਘੋਸ਼ਾਲ, ਅਦਾਕਾਰਾ ਦਿਸ਼ਾ ਪਟਾਨੀ ਅਤੇ ਕਰਨ ਔਜਲਾ ਨੇ ਉਦਘਾਟਨੀ ਸਮਾਰੋਹ ਵਿੱਚ ਆਪਣੀ ਪੇਸ਼ਕਾਰੀ ਦਿੱਤੀ। ਸ਼੍ਰੇਆ ਨੇ 'ਮੇਰੇ ਢੋਲਣਾ', 'ਆਮੀ ਜੇ ਤੋਮਾਰ', 'ਨਗਾੜਾ ਸੰਗ ਢੋਲ' ਗੀਤ ਗਾ ਕੇ ਪ੍ਰਸ਼ੰਸਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।


ਸਾਡਾ ਉਦੇਸ਼ ਪੰਜਾਬ ਕਿੰਗਜ਼ ਨੂੰ ਹਰ ਸਮੇਂ ਦੀ ਸਰਵੋਤਮ ਟੀਮ ਬਣਾਉਣਾ ਹੈ: ਪੋਂਟਿੰਗ
NEXT STORY