ਲੰਡਨ, (ਬਿਊਰੋ)— ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਆਸਟਰੇਲੀਆ ਨੇ ਇੰਗਲੈਂਡ ਦੇ ਖਿਲਾਫ ਹਾਲ ਦੀ ਏਸ਼ੇਜ਼ ਟੈਸਟ ਸੀਰੀਜ਼ ਦੇ ਦੌਰਾਨ ਗੇਂਦ ਨਾਲ ਛੇੜਛਾੜ ਕੀਤੀ ਸੀ। ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਟੈਸਟ ਮੈਚ ਦੇ ਦੌਰਾਨ ਗੇਂਦ ਨਾਲ ਛੇੜਛਾੜ ਕਰਨ ਦੀ ਯੋਜਨਾ 'ਚ ਸ਼ਾਮਲ ਹੋਣ ਦੇ ਲਈ ਆਈ.ਸੀ.ਸੀ. ਨੇ ਇਕ ਮੈਚ ਲਈ ਮੁਅੱਤਲ ਕੀਤਾ ਹੈ। ਸਮਿਥ ਨੇ ਕਿਹਾ ਸੀ ਕਿ ਇਹ ਪਹਿਲਾ ਮੌਕਾ ਸੀ ਜਦੋਂ ਉਨ੍ਹਾਂ ਦੀ ਕਪਤਾਨੀ 'ਚ ਅਜਿਹਾ ਹੋਇਆ ਪਰ 2005 'ਚ ਏਸ਼ੇਜ਼ ਜਿੱਤ ਦੇ ਦ ਦੌਰਾਨ ਇੰਗਲੈਂਡ ਦੇ ਕਪਤਾਨ ਰਹੇ ਵਾਨ ਦਾ ਮੰਨਣਾ ਹੈ ਕਿ ਅਜਿਹਾ ਪਿਛਲੇ ਕੁਝ ਸਮੇਂ ਤੋਂ ਚਲ ਰਿਹਾ ਹੈ।
ਵਾਨ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਅਜਿਹਾ ਨਹੀਂ ਮੰਨ ਸਕਦਾ ਕਿ ਅਜਿਹਾ ਪਹਿਲਾ ਨਹੀਂ ਹੋਇਆ ਸੀ। ਮੈਂ ਦੇਖਿਆ ਸੀ ਬਹੁਤ ਜ਼ਿਆਦਾ ਫੀਲਡਰਾਂ ਨੇ ਬਹੁਤ ਸਾਰੀਆਂ ਪੱਟੀਆਂ ਬੰਨ੍ਹੀਆਂ ਹੋਈ ਸੀ ਖਾਸ ਕਰਕੇ ਏਸ਼ੇਜ਼ ਲੜੀ ਦੇ ਦੌਰਾਨ। ਉਹ ਮਿਡ ਆਫ, ਮਿਡ ਆਨ 'ਤੇ ਖੜੇ ਰਹਿੰਦੇ ਸਨ। ਮੈਂ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਉਹ ਜਾਣਦੇ ਹਨ ਕਿ ਉਹ ਕੌਣ ਸਨ।'' ਉਨ੍ਹਾਂ ਕਿਹਾ, ''ਮੈਨੂੰ ਪੱਕਾ ਵਿਸ਼ਵਾਸ ਹੈ ਕਿ ਏਸ਼ੇਜ਼ ਸੀਰੀਜ਼ ਦੇ ਦੌਰਾਨ ਵੀ ਅਜਿਹਾ ਹੋ ਰਿਹਾ ਸੀ। ਪਰ ਇੰਗਲੈਂਡ ਦੀ 4-0 ਦੀ ਹਾਰ ਦਾ ਕਾਰਨ ਇਹ ਨਹੀਂ ਹੈ। ਇੰਗਲੈਂਡ ਉਦੋਂ ਵੀ ਇਹ ਸੀਰੀਜ਼ ਗੁਆਉਂਦਾ।''
ਕੰਗਾਰੂਆਂ ਦਾ ਉੱਡ ਰਿਹੈ ਖੂਬ ਮਜ਼ਾਕ, ਵੀਡੀਓ ਦੇਖ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ
NEXT STORY