ਮੈਲਬੌਰਨ- ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਟੈਸਟ ਦੇ 150 ਸਾਲ ਪੂਰੇ ਹੋਣ 'ਤੇ ਮਾਰਚ 2027 ਵਿਚ ਮੈਲਬੌਰਨ ਦੇ ਇਤਿਹਾਸਕ ਕ੍ਰਿਕਟ ਮੈਦਾਨ 'ਤੇ ਇਕ ਟੈਸਟ ਮੈਚ ਖੇਡਿਆ ਜਾਵੇਗਾ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਟੈਸਟ ਮੈਚ 1877 ਵਿਚ ਖੇਡਿਆ ਗਿਆ ਸੀ। ਆਸਟ੍ਰੇਲੀਆ ਨੇ ਇਸ ਨੂੰ 45 ਦੌੜਾਂ ਨਾਲ ਜਿੱਤ ਲਿਆ ਸੀ। ਟੈਸਟ ਕ੍ਰਿਕਟ ਦੇ 100 ਸਾਲ ਪੂਰੇ ਹੋਣ 'ਤੇ ਵੀ 1977 'ਚ ਦੋਵਾਂ ਦੇਸ਼ਾਂ ਵਿਚਾਲੇ ਟੈਸਟ ਮੈਚ ਖੇਡਿਆ ਗਿਆ ਸੀ।
ਇਸ ਮੈਚ 'ਚ ਆਸਟ੍ਰੇਲੀਆ ਨੇ 45 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਇਹ ਸਮਝੌਤਾ ਵੀ ਕੀਤਾ ਗਿਆ ਕਿ ਅਗਲੇ ਸੱਤ ਸਾਲਾਂ ਤੱਕ ਬਾਕਸਿੰਗ ਡੇ ਟੈਸਟ ਮੈਲਬੋਰਨ ਵਿੱਚ ਹੋਵੇਗਾ ਅਤੇ ਨਵੇਂ ਸਾਲ ਦਾ ਟੈਸਟ ਸਿਡਨੀ ਵਿੱਚ ਹੀ ਹੋਵੇਗਾ। ਇਸ ਸਮਝੌਤੇ ਅਨੁਸਾਰ 2030-31 ਦੇ ਸੀਜ਼ਨ ਤੱਕ ਕ੍ਰਿਸਮਿਸ ਤੋਂ ਤੁਰੰਤ ਪਹਿਲਾਂ ਟੈਸਟ ਐਡੀਲੇਡ ਵਿੱਚ ਹੋਵੇਗਾ ਜਦਕਿ ਸੀਜ਼ਨ ਦਾ ਪਹਿਲਾ ਟੈਸਟ ਪਰਥ ਵਿੱਚ ਹੋਵੇਗਾ। ਹਾਲਾਂਕਿ ਪਰਥ ਨੇ ਅਗਲੇ ਤਿੰਨ ਸਾਲਾਂ ਲਈ ਹੀ ਕਰਾਰ ਕੀਤਾ ਹੈ। ਅਗਲੇ ਸਾਲ ਦੀ ਏਸ਼ੇਜ਼ ਸੀਰੀਜ਼ ਦਾ ਆਯੋਜਨ ਰਵਾਇਤੀ ਗਾਬਾ, ਬ੍ਰਿਸਬੇਨ ਦੇ ਮੈਦਾਨ ਦੀ ਬਜਾਏ ਪਰਥ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ 2032 ਓਲੰਪਿਕ ਦੇ ਮੱਦੇਨਜ਼ਰ ਗਾਬਾ ਸਟੇਡੀਅਮ 'ਚ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਇਸ ਦੌਰਾਨ ਉੱਥੇ ਬਹੁਤ ਘੱਟ ਟੈਸਟ ਹੋਣਗੇ।
CM ਮਾਨ ਨੇ ਪੈਰਿਸ ਓਲੰਪਿਕ 'ਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਦਾ ਕੀਤਾ ਸਨਮਾਨ, ਆਖੀ ਵੱਡੀ ਗੱਲ (ਵੀਡੀਓ)
NEXT STORY