ਸਪੋਰਟਸ ਡੈਸਕ— ਕੈਨਬੇਰਾ ਦੇ ਮਨੁਕਾ ਓਵਲ 'ਚ ਮੈਦਾਨ 'ਚ ਖੇਡੇ ਗਏ ਦੂੱਜੇ ਟੀ20 ਮੈਚ 'ਚ ਆਸਟਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਦੀ ਵਜ੍ਹਾ ਨਾਲ ਰੱਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਨੇ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰ 'ਚ 6 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਮਿਲੇ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ ਨੇ ਸਿਰਫ 3 ਵਿਕਟਾਂ ਦੇ ਨੁਕਸਾਨ 'ਤੇ 18.3 ਓਵਰ 'ਚ ਹੀ ਜਿੱਤ ਹਾਸਲ ਕਰ ਲਈ।
ਪਾਕਿ ਟੀਮ ਵਲੋਂ ਦੋ ਬੱਲੇਬਾਜ਼ਾਂ ਨੇ ਖੇਡੀਆਂ ਸ਼ਾਨਦਾਰ ਪਾਰੀਆਂ
ਪਾਕਿਸਤਾਨ ਵਲੋਂ ਇਫਤੀਖਾਰ ਅਹਿਮਦ ਨੇ ਸਭ ਤੋਂ ਜ਼ਿਆਦਾ 34 ਗੇਂਦਾਂ 'ਤੇ 62 ਦੌੜਾਂ ਬਣਾਈਆਂ। ਇਫਤੀਖਾਰ ਦੀ ਤੂਫਾਨੀ ਪਾਰੀ 'ਚ 3 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇਫਤੀਖਾਰ ਤੋਂ ਇਲਾਵਾ ਕਪਤਾਨ ਬਾਬਰ ਆਜ਼ਮ ਨੇ ਵੀ 50 ਦੌੜਾਂ ਦੀ ਅਹਿਮ ਪਾਰੀ ਖੇਡੀ। ਪਰ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਪਾਕਿਸਤਾਨ ਦਾ ਕੋਈ ਵੀ ਹੋਰ ਬੱਲੇਬਾਜ਼ ਵਡਾ ਸਕੋਰ ਨਹੀਂ ਬਣਾ ਸਕਿਆ। ਆਸਟਰੇਲੀਆ ਲਈ ਐਸ਼ਟਨ ਐਗਰ ਨੇ 2 ਵਿਕਟਾਂ ਹਾਸਲ ਕੀਤੀਆਂ। ਕੇਨ ਰਿਚਰਡਸਨ ਅਤੇ ਪੈਟ ਕਮਿੰਸ ਦੇ ਖਾਤੇ 'ਚ 1-1 ਵਿਕਟ ਆਈ।
ਸਮਿਥ ਨੇ ਖੇਡੀ 80 ਦੌੜਾਂ ਦੀ ਤੂਫਾਨੀ ਪਾਰੀ
ਆਸਟਰੇਲੀਆ ਵਲੋਂ ਸਟੀਵ ਸਮਿਥ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਆਸਟਰੇਲੀਆ ਦੀ 'ਚ ਖਾਸ ਭੂਮਿਕਾ ਨਿਭਾਈ। ਸਟੀਵ ਸਮਿਥ ਨੇ ਤੂਫਾਨੀ ਪਾਰੀ ਖੇਡੀ ਅਤੇ ਉਸ 51 ਗੇਂਦਾਂ 'ਤੇ 80 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ 11 ਚੌਕੇ ਅਤੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਉਸ ਨੇ ਅੰਤਰਰਾਸ਼ਟਰੀ ਕਰੀਅਰ ਦਾ ਚੌਥਾ ਅਰਧ ਸੈਂਕੜਾ ਲਾ ਕੇ ਟੀਮ ਨੂੰ ਜਿੱਤ ਹਾਸਲ ਕਰਵਾ ਦਿੱਤੀ। ਹਾਲਾਂਕਿ ਇਸ ਮੈਚ 'ਚ ਨਾ ਤਾਂ ਡੇਵਿਡ ਵਾਰਨਰ ਅਤੇ ਨਾ ਹੀ ਕਪਤਾਨ ਐਰੌਨ ਫਿੰਚ ਦਾ ਬੱਲਾ ਚੱਲਿਆ। ਵਾਰਨਰ ਨੇ 20 ਤਾਂ ਫਿੰਚ ਨੇ 17 ਦੌੜਾਂ ਬਣਾਈਆਂ।
IND v BAN : ਡੇਅ ਨਾਈਟ ਟੈਸਟ 'ਚ ਹੋਵੇਗੀ ਧੋਨੀ ਦੀ ਵਾਪਸੀ, ਨਿਭਾਉਣਗੇ ਇਹ ਖਾਸ ਜ਼ਿੰਮੇਵਾਰੀ
NEXT STORY