ਮੈਲਬੋਰਨ- ਆਸਟਰੇਲੀਆ ਦੇ ਪਹਿਲੀ ਸ਼੍ਰੇਣੀ ਕ੍ਰਿਕਟ ਟੂਰਨਾਮੈਂਟ 'ਸ਼ੈਫੀਲਡ ਸ਼ੀਲਡ' ਵਿਚ ਬ੍ਰਿਟੇਨ-ਨਿਰਮਾਤਾ ਡਿਊਕ ਬਾਲ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ ਤੇ ਸਪਿਨ ਗੇਂਦਬਾਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੀ ਕੂਕਾਬੁਰਾ ਬਾਲ ਦਾ ਇਸਤੇਮਾਲ ਕੀਤਾ ਜਾਵੇਗਾ। ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਘਰੇਲੂ ਟੂਰਨਾਮੈਂਟ 'ਸ਼ੈਫੀਲਡ ਸ਼ੀਲਡ' ਦੇ ਸੈਸ਼ਨ 2020-21 ਵਿਚ ਡਿਊਕ ਬਾਲ ਦੇ ਇਸਤੇਮਾਲ ਨਾ ਕਰਨ ਦੇ ਆਪਣੇ ਫੈਸਲੇ ਦੀ ਵੀਰਵਾਰ ਨੂੰ ਜਾਣਕਾਰੀ ਦਿੱਤੀ।
ਆਸਟਰੇਲੀਆ ਨੇ ਇੰਗਲੈਂਡ ਦੇ ਮੈਦਾਨ 'ਤੇ ਖੇਡਣ ਲਈ ਖਿਡਾਰੀਆਂ ਨੂੰ ਤਿਆਰ ਕਰਨ ਦੇ ਮੱਦੇਨਜ਼ਰ 2016 ਤੋਂ 'ਸ਼ੈਫੀਲਡ ਸ਼ੀਲਡ' ਵਿਚ ਡਿਊਕ ਬਾਲ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਸੀ। ਇਸਦਾ ਮਕਸਦ ਵਿਸ਼ੇਸ਼ ਤੌਰ ਨਾਲ ਇੰਗਲੈਂਡ ਵਿਚ ਹੋਣ ਵਾਲੀ ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਖਿਡਾਰੀਆਂ ਨੂੰ ਤਿਆਰ ਕਰਨਾ ਸੀ। ਸੀ. ਏ. ਦੇ ਕ੍ਰਿਕਟ ਆਪਰੇਸ਼ਨਸ ਦੇ ਪ੍ਰਮੁੱਖ ਪੀਟਰ ਰੋਚ ਨੇ ਇਕ ਬਿਆਨ 'ਚ ਕਿਹਾ ਕਿ 'ਵਿਸ਼ੇਸ਼ ਰੂਪ ਨਾਲ ਇੰਗਲੈਂਡ 'ਚ ਹੋਣ ਵਾਲੀ ਏਸ਼ੇਜ਼ ਸੀਰੀਜ਼ ਦੇ ਲਈ ਡਿਊਕ ਬਾਲ ਦਾ ਇਸਤੇਮਾਲ ਲਾਭਕਾਰੀ ਰਿਹਾ। ਏਸ਼ੇਜ਼ ਸੀਰੀਜ਼ 'ਚ ਇੰਗਲੈਂਡ ਦੇ ਖਿਡਾਰੀ ਇਸ ਬਾਲ ਦਾ ਇਸਤੇਮਾਲ ਬਹੁਤ ਵਧੀਆ ਤਰ੍ਹਾਂ ਨਾਲ ਕਰਦੇ ਹਨ। ਰੋਚ ਨੇ ਕਿਹਾ ਕਿ ਅਸੀਂ ਦੇਖਿਆ ਕਿ 'ਸ਼ੈਫੀਲਡ ਸ਼ੀਲਡ' 'ਚ ਡਿਊਕ ਨਾਲ ਸਪਿਨ ਗੇਂਦਬਾਜ਼ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਸਾਨੂੰ ਫਸਟ ਕਲਾਸ ਕ੍ਰਿਕਟ 'ਚ ਸਪਿਨਰਾਂ ਦੀ ਜ਼ਰੂਰਤ ਹੈ ਤੇ ਸਾਨੂੰ ਸਪਿਨ ਗੇਂਦਬਾਜ਼ੀ ਦਾ ਵਧੀਆ ਤਰ੍ਹਾਂ ਨਾਲ ਸਾਹਮਣਾ ਕਰਨ ਵਾਲੇ ਬੱਲੇਬਾਜ਼ਾਂ ਦੀ ਵੀ ਜ਼ਰੂਰਤ ਹੈ। ਸਾਨੂੰ ਉਮੀਦ ਹੈ ਕਿ ਬਾਲ ਨੂੰ ਬਦਲਣ ਨਾਲ ਸਕਾਰਾਤਮਕ ਲਾਭ ਮਿਲੇਗਾ।'
ਸੰਗਾਕਾਰਾ ਨੇ 10 ਘੰਟੇ ਤੋਂ ਵੱਧ ਸਮੇਂ ਤੱਕ ਬਿਆਨ ਦਰਜ ਕਰਵਾਇਆ
NEXT STORY