ਐਡੀਲੇਡ (ਵਾਰਤਾ) : ਆਸਟਰੇਲੀਆ ਖ਼ਿਲਾਫ਼ ਪਹਿਲੇ ਦਿਨ-ਰਾਤ ਟੈਸਟ ਵਿੱਚ 8 ਵਿਕਟਾਂ ਨਾਲ ਮਿਲੀ ਕਰਾਰੀ ਹਾਰ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਹਾਰ ਨੂੰ ਸ਼ਬਦਾਂ ਵਿੱਚ ਬਿਆਨ ਕਰਣਾ ਮੁਸ਼ਕਲ ਹੈ। ਭਾਰਤ ਨੂੰ ਪਹਿਲੀ ਪਾਰੀ ਵਿੱਚ 53 ਦੌੜਾਂ ਦੀ ਬੜ੍ਹਤ ਮਿਲੀ ਸੀ ਪਰ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਹੀ ਜੋਸ਼ ਹੇਜਲਵੁਡ ਅਤੇ ਪੈਟ ਕਮਿੰਸ ਨੇ ਭਾਰਤੀ ਬੱਲੇਬਾਜ਼ਾਂ ਉੱਤੇ ਕਹਿਰ ਵਰ੍ਹਾਉਂਦੇ ਹੋਏ ਸਿਰਫ਼ 36 ਦੌੜਾਂ ਦੇ ਸਕੋਰ ’ਤੇ ਉਸ ਦੀ ਪਾਰੀ ਢੇਰ ਕਰ ਦਿੱਤੀ।
ਇਹ ਵੀ ਪੜ੍ਹੋ : AUS vs IND: ਭਾਰਤ ਨੇ ਤੋੜਿਆ ਆਪਣਾ ਹੀ 46 ਸਾਲ ਪੁਰਾਣਾ ਰਿਕਾਰਡ, ਟੈਸਟ ਮੈਚ ’ਚ ਬਣਾਈਆਂ ਸਭ ਤੋਂ ਘੱਟ ਦੌੜਾਂ
ਵਿਰਾਟ ਨੇ ਕਿਹਾ, ‘ਇਸ ਹਾਰ ਨੂੰ ਸ਼ਬਦਾਂ ਵਿੱਚ ਬਿਆਨ ਕਰਣਾ ਕਾਫ਼ੀ ਮੁਸ਼ਕਲ ਹੈ। ਅਸÄ ਪਹਿਲੀ ਪਾਰੀ ਵਿੱਚ ਕਰੀਬ 60 ਦੌੜਾਂ ਦੀ ਬੜ੍ਹਤ ਲਈ ਅਤੇ ਉਸ ਦੇ ਬਾਅਦ ਸਾਡਾ ਬੱਲੇਬਾਜ਼ੀ ¬ਕ੍ਰਮ ਬਿਖਰ ਗਿਆ। ਅਸÄ 2 ਦਿਨ ਤੋਂ ਸਖ਼ਤ ਮਿਹਨਤ ਕੀਤੀ ਅਤੇ ਮਜਬੂਤ ਸਥਿਤੀ ਵਿੱਚ ਰਹੇ ਅਤੇ ਫਿਰ 1 ਘੰਟੇ ਵਿੱਚ ਮਾਹੌਲ ਅਜਿਹਾ ਹੋ ਗਿਆ ਕਿ ਸਾਡੇ ਲਈ ਜਿੱਤ ਅਸੰਭਵ ਹੋ ਗਈ। ਉਨ੍ਹਾਂ ਨੇ ਪਹਿਲੀ ਪਾਰੀ ਦੀ ਤਰ੍ਹਾਂ ਇੱਕ ਹੀ ਖੇਤਰ ਵਿੱਚ ਗੇਂਦਬਾਜ਼ੀ ਕੀਤੀ ਪਰ ਸਾਡੀ ਮਾਨਸਿਕਤਾ ਜ਼ਿਆਦਾ ਤੋਂ ਜ਼ਿਆਦਾ ਦੌੜਾ ਬਣਾਉਣ ਦੀ ਸੀ।’
ਇਹ ਵੀ ਪੜ੍ਹੋ : ਆਸਟਰੇਲੀਆ ’ਚ ਹਾਰੀ ਭਾਰਤੀ ਟੀਮ ਪਰ ਟਰੋਲ ਹੋਈ ਅਨੁਸ਼ਕਾ ਸ਼ਰਮਾ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟ
ਕਪਤਾਨ ਨੇ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ ਆਸਟਰੇਲੀਆ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ। ਮੇਰੇ ਖ਼ਿਆਲ ਨਾਲ ਮਾਨਸਿਕਤਾ ਦੇ ਉੱਤੇ ਹੈ। ਦੌੜਾਂ ਬਣਾਉਣਾ ਥੋੜ੍ਹਾ ਔਖਾ ਸੀ ਅਤੇ ਉਨ੍ਹਾਂ ਦੇ ਗੇਂਦਬਾਜ਼ ਆਤਮਵਿਸ਼ਵਾਸ ਤੋਂ ਭਰਪੂਰ ਸਨ। ਮੇਰਾ ਮੰਨਣਾ ਹੈ ਕਿ ਗੇਂਦਬਾਜ਼ਾਂ ਨੇ ਉਨ੍ਹਾਂ ਦੇ ਵਿਭਾਗ ਵਿੱਚ ਗੇਂਦਬਾਜ਼ੀ ਕੀਤੀ।’ ਉਨ੍ਹਾਂ ਕਿਹਾ, ‘ਜਾਹਰ ਹੈ ਕਿ ਟੀਮ ਦਾ ਪ੍ਰਦਰਸ਼ਨ ਮੇਰੀ ਜ਼ਿੰਮੇਦਾਰੀ ਹੈ ਪਰ ਮੈਨੂੰ ਭਰੋਸਾ ਹੈ ਕਿ ਖਿਡਾਰੀ ਅਗਲੇ ਮੈਚ ਵਿੱਚ ਮਜਬੂਤੀ ਨਾਲ ਵਾਪਸੀ ਕਰਣਗੇ। ਮੁਹੰਮਦ ਸ਼ਮੀ ਦੀ ਸੱਟ ਉੱਤੇ ਅਜੇ ਕੋਈ ਖ਼ਬਰ ਨਹÄ ਹੈ। ਉਨ੍ਹਾਂ ਦੀ ਸਕੈਨ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸੱਟ ਦੇ ਬਾਰੇ ਵਿੱਚ ਬਾਅਦ ਵਿੱਚ ਹੀ ਕੋਈ ਜਾਣਕਾਰੀ ਸਾਹਮਣੇ ਆਵੇਗੀ।’
ਇਹ ਵੀ ਪੜ੍ਹੋ : ਬ੍ਰੇਟ ਲੀ ਨੇ ਵਿਰਾਟ-ਅਨੁਸ਼ਕਾ ਨੂੰ ਦਿੱਤਾ ਸੱਦਾ, ਆਸਟਰੇਲੀਆ ’ਚ ਹੋਵੇ ਤੁਹਾਡੇ ਪਹਿਲੇ ਬੱਚੇ ਦਾ ਜਨਮ
ਆਸਟਰੇਲੀਆ ’ਚ ਹਾਰੀ ਭਾਰਤੀ ਟੀਮ, ਟਰੋਲਰਸ ਦੇ ਨਿਸ਼ਾਨੇ ’ਤੇ ਆਈ ਅਨੁਸ਼ਕਾ ਸ਼ਰਮਾ, ਕੀਤੇ ਅਜਿਹੇ ਕੁਮੈਂਟ
NEXT STORY