ਢਾਕਾ- ਆਸਟ੍ਰੇਲੀਆ ਇਸ ਸਾਲ ਦੇ ਅਖੀਰ ’ਚ ਬੰਗਲਾਦੇਸ਼ ਦੇ ਦੌਰੇ ’ਤੇ ਕੁੱਲ 5 ਟੀ-20 ਮੁਕਾਬਲੇ ਖੇਡੇਗਾ। ਸ਼ੁਰੂਆਤ ’ਚ ਉਸ ਨੇ ਟੀ-20 ਖੇਡਣੇ ਸਨ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਦੱਸਿਆ ਕਿ ਮੂਲ ਪ੍ਰੋਗਰਾਮ ਅਨੁਸਾਰ ਪਹਿਲਾਂ ਨਿਊਜ਼ੀਲੈਂਡ ਨੇ 3 ਮੈਚਾਂ ਦੀ ਟੀ-20 ਸੀਰੀਜ਼ ਲਈ ਬੰਗਲਾਦੇਸ਼ ਦਾ ਦੌਰਾ ਕਰਨਾ ਸੀ ਅਤੇ ਉਸ ਤੋਂ ਬਾਅਦ ਆਸਟ੍ਰੇਲੀਆ ਦਾ ਦੌਰਾ ਸੀ ਪਰ ਯਾਤਰਾ ਪ੍ਰੋਗਰਾਮ ’ਚ ਬਦਲਾਅ ਕਾਰਨ ਹੁਣ ਆਸਟ੍ਰੇਲੀਆ ਪਹਿਲਾਂ ਦੌਰਾ ਕਰੇਗਾ ਅਤੇ ਨਿਊਜ਼ੀਲੈਂਡ ਬਾਅਦ ਵਿਚ।
ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ
ਆਸਟ੍ਰੇਲੀਆਈ ਟੀਮ ਆਪਣੇ ਵੈਸਟਇੰਡੀਜ਼ ਦੌਰੇ ਦੀ ਸਮਾਪਤੀ ਤੋਂ ਬਾਅਦ ਅਗਸਤ ਦੀ ਸ਼ੁਰੂਆਤ ’ਚ ਬੰਗਲਾਦੇਸ਼ ਪਹੁੰਚੇਗੀ ਅਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਇੱਥੇ ਆਵੇਗੀ। ਸਮਝਿਆ ਜਾਂਦਾ ਹੈ ਕਿ ਨਿਊਜ਼ੀਲੈਂਡ ਵੀ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ’ਚ 3 ਦੀ ਬਜਾਏ 5 ਮੈਚ ਖੇਡੇਗਾ। ਬੰਗਲਾਦੇਸ਼ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ 3 ਵਨ ਡੇ ਅਤੇ 3 ਟੀ-20 ਮੈਚਾਂ ਲਈ ਇੰਗਲੈਂਡ ਦੀ ਵੀ ਮੇਜਬਾਨੀ ਕਰਨੀ ਹੈ। ਹਾਲਾਂਕਿ ਇਸ ਦੌਰੇ ਦੇ ਵੇਰਵੇ ਅਜੇ ਸਾਂਝੇ ਕੀਤੇ ਜਾਣੇ ਬਾਕੀ ਹਨ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਖਤਰ ਦੀ ਆਮਿਰ ਨੂੰ ਸਲਾਹ - ਹੁਨਰਮੰਦ ਬਣੋ ਤੇ ਪਾਕਿ ਟੀਮ ’ਚ ਵਾਪਸੀ ਕਰੋ
NEXT STORY