ਮੈਲਬੌਰਨ- ਆਸਟ੍ਰੇਲੀਆ 2027 ਵਿਚ ਟੈਸਟ ਕ੍ਰਿਕਟ ਦੇ 150 ਸਾਲ ਪੂਰੇ ਹੋਣ 'ਤੇ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) 'ਤੇ ਇਕਮਾਤਰ ਟੈਸਟ ਮੈਚ ਲਈ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ। ਪਹਿਲਾ ਟੈਸਟ ਮੈਚ ਮਾਰਚ 1877 ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਐੱਮਸੀਜੀ ਵਿਖੇ ਖੇਡਿਆ ਗਿਆ ਸੀ। ਆਸਟ੍ਰੇਲੀਆ ਨੇ ਇਹ ਮੈਚ 45 ਦੌੜਾਂ ਨਾਲ ਜਿੱਤ ਲਿਆ ਸੀ।
ਟੈਸਟ ਕ੍ਰਿਕਟ ਦੇ 100 ਸਾਲ ਪੂਰੇ ਹੋਣ 'ਤੇ 1977 'ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ 'ਚ ਆਸਟ੍ਰੇਲੀਆ ਨੇ ਉਸੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਕ੍ਰਿਕਟ ਆਸਟ੍ਰੇਲੀਆ (ਸੀਏ) ਨੇ 2024-25 ਤੋਂ 2030-31 ਤੱਕ ਅਗਲੇ ਸੱਤ ਸੈਸ਼ਨਾਂ ਲਈ ਪੁਰਸ਼ ਟੀਮ ਦੇ ਟੈਸਟ, ਵਨਡੇ, ਟੀ-20 ਅੰਤਰਰਾਸ਼ਟਰੀ ਅਤੇ ਹੋਰ ਮੈਚਾਂ ਲਈ ਮੇਜ਼ਬਾਨ ਸਥਾਨਾਂ ਨੂੰ ਵੀ ਅੰਤਿਮ ਰੂਪ ਦਿੱਤਾ ਹੈ।
ਪੈਟ ਕਮਿੰਸ ਨੇ ਭਾਰਤ ਖਿਲਾਫ ਸੀਰੀਜ਼ ਨੂੰ ਦੇਖਦੇ ਹੋਏ ਲਿਆ ਲੰਬਾ ਬ੍ਰੇਕ
NEXT STORY