ਸਿਡਨੀ (ਭਾਸ਼ਾ)– ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਭਾਰਤ ਵਿਰੁੱਧ ਐਤਵਾਰ ਤੋਂ ਪਰਥ ਵਿਚ ਸ਼ੁਰੂ ਹੋ ਰਹੀ ਵਨ ਡੇ ਲੜੀ ਵਿਸ਼ੇਸ਼ ਹੈ ਕਿਉਂਕਿ ਇਹ ਆਸਟ੍ਰੇਲੀਆਈ ਪ੍ਰਸ਼ੰਸਕਾਂ ਲਈ ਸੁਪਰਸਟਾਰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਖੇਡਦੇ ਹੋਏ ਦੇਖਣ ਦਾ ਆਖਰੀ ਮੌਕਾ ਹੋ ਸਕਦਾ ਹੈ। ਪਿੱਠ ਦੀ ਸੱਟ ਨਾਲ ਜੂਝ ਰਿਹਾ 32 ਸਾਲਾ ਕਮਿੰਸ ਇਸ ਲੜੀ ਵਿਚ ਨਹੀਂ ਖੇਡ ਸਕੇਗਾ।
ਕਮਿੰਸ ਨੇ ਕਿਹਾ, ‘‘ਵਿਰਾਟ ਤੇ ਰੋਹਿਤ ਪਿਛਲੇ 15 ਸਾਲਾਂ ਵਿਚ ਲੱਗਭਗ ਹਰ ਭਾਰਤੀ ਟੀਮ ਦਾ ਹਿੱਸਾ ਰਹੇ ਹਨ, ਇਸ ਲਈ ਆਸਟ੍ਰੇਲੀਆਈ ਕ੍ਰਿਕਟ ਪ੍ਰੇਮੀਆਂ ਲਈ ਉਨ੍ਹਾਂ ਨੂੰ ਇੱਥੇ ਖੇਡਦੇ ਹੋਏ ਦੇਖਣਾ ਦਾ ਇਹ ਆਖਰੀ ਮੌਕਾ ਹੋ ਸਕਦਾ।’’ਉਸ ਨੇ ਕਿਹਾ, ‘‘ਉਹ ਨਿਸ਼ਚਿਤ ਰੂਪ ਨਾਲ ਭਾਰਤ ਲਈ ਖੇਡ ਦੇ ਚੈਂਪੀਅਨ ਰਹੇ ਹਨ ਤੇ ਉਨ੍ਹਾਂ ਨੂੰ ਹਮੇਸ਼ਾ ਚੰਗਾ ਸਮਰਥਨ ਮਿਲਦਾ ਹੈ। ਜਦੋਂ ਵੀ ਅਸੀਂ ਉਨ੍ਹਾਂ ਵਿਰੁੱਧ ਖੇਡਦੇ ਹਾਂ ਤਾਂ ਦਰਸ਼ਕ ਪੂਰੇ ਜੋਸ਼ ਵਿਚ ਰਹਿੰਦੇ ਹਨ।’’ਇਸ ਚੋਟੀ ਦੇ ਗੇਂਦਬਾਜ਼ ਨੇ ਕਿਹਾ ਕਿ ਉਹ ਇਸ ਲੜੀ ਵਿਚ ਨਾ ਖੇਡ ਸਕਣ ਤੋਂ ਕਾਫੀ ਨਿਰਾਸ਼ ਹੈ, ਜਿਸ ਵਿਚ ਐਡੀਲੇਡ ਤੇ ਸਿਡਨੀ ਵਿਚ ਵੀ ਮੈਚ ਹੋਣਗੇ। ਇਸ ਤੋਂ ਬਾਅਦ 29 ਅਕਤੂਬਰ ਤੋਂ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਖੇਡੀ ਜਾਵੇਗੀ।
ਬੰਗਾਲ ਨੇ ਉੱਤਰਾਖੰਡ ਨੂੰ 213 ਦੌੜਾਂ ’ਤੇ ਸਮੇਟਿਆ, ਸ਼ੰਮੀ ਨੇ 4 ਗੇਂਦਾਂ ’ਚ ਲਈਆਂ 3 ਵਿਕਟਾਂ
NEXT STORY