ਨਵੀ ਦਿੱਲੀ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਬਾਬਰ ਆਜ਼ਮ ਨੇ ਪਾਕਿਸਤਾਨ ਵਿਚ ਚੱਲ ਰਹੇ ਨੈਸ਼ਨਲ ਟੀ-20 ਕੱਪ 'ਚ ਸ਼ਾਨਦਾਰ ਸੈਂਕੜਾ ਲਗਾਇਆ। ਇਹ ਟੀ-20 ਸਵਰੂਪ ਵਿਚ ਉਸਦਾ 6ਵਾਂ ਸੈਂਕੜਾ ਹੈ। ਉਨ੍ਹਾਂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਦੇ ਟੀ-20 ਸਵਰੂਪ ਵਿਚ ਪੰਜ ਸੈਂਕੜੇ ਹਨ। ਸੈਂਟ੍ਰਲ ਪੰਜਾਬ ਵਲੋਂ ਖੇਡਦੇ ਹੋਏ ਬਾਬਰ ਨੇ ਨਾਰਦਨਰ ਦੇ ਵਿਰੁੱਧ 63 ਗੇਂਦਾਂ 'ਤੇ 105 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਵਿਚ 11 ਚੌਕੇ ਤੇ ਤਿੰਨ ਛੱਕੇ ਲਗਾਏ। ਉਸਦਾ ਸਟ੍ਰਾਈਕ ਰੇਟ 166.66 ਰਿਹਾ। ਉਸਦੀ ਇਸ ਪਾਰੀ ਦੀ ਬਦੌਲਤ ਪੰਜਾਬ ਨੇ ਨਾਰਦਰਨ ਦੇ ਸਾਹਮਣੇ 20 ਓਵਰਾਂ ਵਿਚ 201 ਦੌੜਾਂ ਦਾ ਟੀਚਾ ਰੱਖਿਆ।
ਪਾਕਿਸਤਾਨ ਦੇ ਲਈ ਟੀ-20 ਵਿਚ ਸਭ ਤੋਂ ਜ਼ਿਆਦਾ ਸੈਂਕੜੇ
6 ਬਾਬਰ ਆਜ਼ਮ (185 ਪਾਰੀਆਂ)
5 ਕਾਮਰਾਨ ਅਕਮਲ (221 ਪਾਰੀਆਂ)
4 ਖੁਰਰਮ ਮੰਜੂਰ (263 ਪਾਰੀਆਂ)
3 ਮੁਖਤਾਰ ਅਹਿਮਦ (46 ਪਾਰੀਆਂ)
3 ਸ਼ਰਜੀਲ ਖਾਨ (110 ਪਾਰੀਆਂ)
ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
ਟੀ-20 ਵਿਚ ਸਭ ਤੋਂ ਜ਼ਿਆਦ ਸੈਂਕੜੇ
22 ਕ੍ਰਿਸ ਗੇਲ, ਵਿੰਡੀਜ਼
8 ਡੇਵਿਡ ਵਾਰਨਰ, ਆਸਟਰੇਲੀਆ
8 ਫਿੰਚ, ਆਸਟਰੇਲੀਆ
7 ਬ੍ਰੈਂਡਨ ਮੈਕੁਲਮ, ਨਿਊਜ਼ੀਲੈਂਡ
7 ਲਯੂਕ ਰਾਈਟ, ਨਿਊਜ਼ੀਲੈਂਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
NEXT STORY