ਸਪੋਰਟਸ ਡੈਸਕ- ਆਸਟਰੇਲੀਆ ਦੇ ਖ਼ਿਲਾਫ਼ ਰਾਵਲਪਿੰਡੀ ਦੇ ਮੈਦਾਨ 'ਤੇ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਬਾਬਰ ਆਜ਼ਮ ਆਪਣੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਚਰਚਾ 'ਚ ਆ ਗਏ। ਵਿਰਾਟ ਕੋਹਲੀ ਨਾਲ ਮਿਲਦੀ-ਜੁਲਦੀ ਆਪਣੀ ਬੱਲੇਬਾਜ਼ੀ ਸ਼ੈਲੀ ਲਈ ਚਰਚਾ 'ਚ ਰਹਿੰਦੇ ਬਾਬਰ ਨੇ ਗੇਂਦਬਾਜ਼ੀ ਕਰਦੇ ਹੋਏ ਲਗਭਗ ਵਿਰਾਟ ਕੋਹਲੀ ਜਿਹੇ ਐਕਸ਼ਨ ਤੋਂ ਗੇਂਦ ਸੁੱਟੀ। ਉਨ੍ਹਾਂ ਦੀ ਗੇਂਦਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ 'ਤੇ ਰੱਜ ਕੇ ਮਜ਼ਾਕ ਉਡਾਇਆ। ਦੇਖੋ ਵੀਡੀਓ-
ਇਹ ਵੀ ਪੜ੍ਹੋ : ਸ਼ੇਨ ਵਾਰਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਥਾਈਲੈਂਡ ਪੁਲਸ ਨੇ ਦੱਸੀ ਮੌਤ ਦੀ ਵਜ੍ਹਾ
ਬਾਬਰ ਆਜ਼ਮ ਨੇ ਸਿਰਫ਼ ਇਕ ਓਵਰ ਹੀ ਸੁੱਟਿਆ ਜਿਸ 'ਚ ਉਨ੍ਹਾਂ ਨੂੰ ਪੰਜ ਦੌੜਾਂ ਪਈਆਂ। ਜੇਕਰ ਉਨ੍ਹਾਂ ਦੇ ਟੈਸਟ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਇਕ ਵਿਕਟ ਲੈ ਚੁੱਕੇ ਹਨ। ਇਹ ਵਿਕਟ ਬੰਗਲਾਦੇਸ਼ ਦੇ ਮੇਹੰਦੀ ਹਸਨ ਦੀ ਸੀ। ਜਦਕਿ ਵਿਰਾਟ ਦੀ ਗੱਲ ਕੀਤੀ ਜਾਵੇ ਤਾਂ ਉਹ ਟੈਸਟ ਕ੍ਰਿਕਟ 'ਚ 175 ਗੇਂਦਾਂ ਸੁੱਟ ਚੁੱਕੇ ਹਨ ਪਰ ਉਨ੍ਹਾਂ ਨੂੰ ਅਜੇ ਤਕ ਇਕ ਵੀ ਵਿਕਟ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਸ਼ੇਨ ਵਾਰਨ ਦਾ ਰਿਕਾਰਡ ਸਧਾਰਨ ਸੀ, ਮਹਾਨ ਨਹੀਂ ਕਹਾਂਗਾ; ਸੁਨੀਲ ਗਾਵਸਕਰ ਦੀ ਇਸ ਟਿੱਪਣੀ 'ਤੇ ਭੜਕੇ ਫੈਂਸ
ਵਿਰਾਟ ਕੋਹਲੀ ਨੇ ਪਿਛਲੀ ਵਾਰ ਟੈਸਟ ਕ੍ਰਿਕਟ 'ਚ ਗੇਂਦਬਾਜ਼ੀ ਕ੍ਰਾਈਸਟਚਰਚ ਦੇ ਮੈਦਾਨ 'ਤੇ ਕੀਤੀ ਸੀ। 2020 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਵਿਰਾਟ ਨੂੰ ਇਕ ਵੀ ਵਿਕਟ ਨਹੀਂ ਮਿਲੀ ਪਰ ਜਦੋਂ ਵੀ ਉਹ ਗੇਂਦਬਾਜ਼ੀ ਕਰਨ ਆਏ ਦਰਸ਼ਕਾਂ ਨੇ ਉਨ੍ਹਾਂ ਦਾ ਖ਼ੂਬ ਸਵਾਗਤ ਕੀਤਾ ਸੀ। ਉਹ ਬੀਤੇ ਸਾਲ ਟੀ-20 ਵਿਸ਼ਵ ਕੱਪ ਦੇ ਵਾਰਮ ਅਪ ਮੈਚਾਂ ਦੇ ਦੌਰਾਨ ਵੀ ਗੇਂਦਬਾਜ਼ੀ ਕਰਦੇ ਦਿਸੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਲਈ ਸਫਲ ਡੈਬਿਊ ਦੇ ਬਾਅਦ ਹਾਕੀ ਖਿਡਾਰੀ ਸੰਗੀਤਾ ਦੀਆਂ ਨਜ਼ਰਾਂ ਵੱਡੀਆਂ ਉਪਲੱਬਧੀਆਂ 'ਤੇ
NEXT STORY