ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਕ੍ਰਿਕਟਰ ਜਿੰਮੀ ਨੀਸ਼ਮ ਇਨਾ ਦਿਨੀਂ ਪਾਕਿਸਤਾਨ ਅਭਿਨੇਤਰੀ ਦੇ ਇਕ ਨਵੇਂ ਟਵੀਟ ਦੇ ਕਾਰਨ ਚਰਚਾ ’ਚ ਹਨ। ਆਪਣੇ ਟਵੀਟ ’ਚ ਪਾਕਿਸਤਾਨੀ ਅਭਿਨੇਤਰੀ ਨੇ ਜਿੰਮੀ ਨਾਲ ਉਸਦੇ ਬੱਚੇ ਦੇ ਪਿਤਾ ਬਣਨ ਨੂੰ ਕਿਹਾ ਹੈ। ਇਸ ਪਾਕਿਸਤਾਨ ਅਭਿਨੇਤਰੀ ਦਾ ਨਾਂ ਹੈ ਸੇਹਰ ਸ਼ਿਨਵਾਰੀ। ਉਹ ਪਾਕਿਸਤਾਨ ਦੇ ਡੇਲੀ ਸੋਪ ’ਚ ਕੰਮ ਕਰਦੀ ਹੈ। ਖਾਸ ਗੱਲ ਇਹ ਹੈ ਕਿ ਜਿੰਮੀ ਨੇ ਵੀ ਉਸਦੇ ਪ੍ਰਪੋਜਲ ’ਤੇ ਵਾਪਸ ਜਵਾਬ ਦਿੱਤਾ। ਦਰਅਸਲ, ਸੇਹਰ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਜਿੰਮੀ ਕਿ ਤੁਸੀਂ ਮੇਰੇ ਭਵਿੱਖ ’ਚ ਹੋਣ ਵਾਲੇ ਬੱਚਿਆਂ ਦੇ ਪਿਤਾ ਬਣਨਾ ਚਾਹੁੰਦੇ ਹੋ? ਸੇਹਰ ਦੇ ਇਸ ਕੁਮੇਂਟ ’ਤੇ ਧੋੜੀ ਦੇਰ ’ਚ ਹੀ ਜਿੰਮੀ ਦਾ ਰਿਪਲਾਈ ਵੀ ਆ ਗਿਆ। ਜਿੰਮੀ ਨੇ ਲਿਖਿਆ- ਬਾਕੀ ਸਭ ਤਾਂ ਠੀਕ ਹੈ ਪਰ ਕੁਮੇਂਟ ਦੇ ਆਖਰ ’ਚ ਆਪਣੇ ਇਮੋਜ਼ੀ ਦਿੱਤੇ ਹਨ ਉਹ ਜ਼ਰੂਰੀ ਨਹੀਂ ਸੀ।

ਖਾਸ ਗੱਲ ਇਹ ਰਹੀ ਕਿ ਜਿੰਮੀ ਦਾ ਰਿਪਲਾਈ ਆਉਂਦੇ ਦੇਖ ਸੇਹਰ ਬਹੁਤ ਉਤਸ਼ਾਹਿਤ ਹੋ ਗਈ ਤੇ ਉਸ ਨੇ ਜਿੰਮੀ ਦਾ ਇਹ ਟਵੀਟ ਅੱਗੇ ਆਪਣੇ ਫੈਂਸ ਨੂੰ ਦਿਖਾ ਦਿੱਤੇ।
ਸੇਹਰ ਇੱਥੇ ਵੀ ਨਹੀਂ ਰੁਕੀ। ਇਸ ਦੇ ਇਕ ਘੰਟੇ ਬਾਅਦ ਜਦੋਂ ਭਾਰਤੀ ਮੀਡੀਆ ’ਚ ਇਸ ’ਤੇ ਖਬਰਾਂ ਬਾਹਰ ਆਈਆਂ ਤਾਂ ਸੇਹਰ ਨੇ ਇਕ ਹੋਰ ਟਵੀਟ ਕੀਤਾ। ਇਸ ’ਚ ਉਸ ਨੇ ਲਿਖਿਆ- ਜਿੰਮੀ ਨੀਸ਼ਮ ਨੇ ਮੇਰੇ ਵਿਆਹ ਪ੍ਰਪੋਜਲ ਵਾਲੇ ਟਵੀਟ ’ਤੇ ਰਿਪਲਾਈ ਕੀ ਕਰ ਦਿੱਤਾ ਇੰਡੀਆ ’ਚ ਤਾਂ ਕਿਸੇ ਨੇ ਮਿਰਚਾਂ ਦੀ ਬਰਸਾਤ ਕਰ ਦਿੱਤੀ। ਜਿੰਮੀ ਨੂੰ ਦੱਸ ਰਹੇ ਹਨ ਕਿ ਇਸ ਤੋਂ ਦੂਰ ਰਹੋ ਇਹ ਅੱਤਵਾਦੀ ਦੇਸ਼ ਦੀ ਹੈ, ਜਿਸ ਤਰ੍ਹਾਂ ਹੀ ਜਿੰਮੀ ਸੱਚੀ ਮੇਰੇ ਨਾਲ ਵਿਆਹ ਕਰਨ ਦੇ ਲਈ ਤਿਆਰ ਹੋ ਗਈ ਹਨ।

ਵਿਆਹ ਤੋਂ ਹਫਤੇ ਬਾਅਦ ਹੀ ਹਸਨ ਅਲੀ ਨੇ ਸ਼ਾਮੀਆ ਨੂੰ ਕਿਹਾ ‘ਸਟੂਪਿਡ’
NEXT STORY