ਸਪੋਰਟਸ ਡੈਸਕ- ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਬੰਗਲਾਦੇਸ਼ ਨੂੰ 5-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਮਰਵੀਰ ਅਤੇ ਰਾਧਿਕਾ ਦੀ ਮਿਕਸਡ ਡਬਲਜ਼ ਜੋੜੀ ਨੇ ਨਜਮੁਲ ਇਸਲਾਮ ਅਤੇ ਸਮ੍ਰਿਤੀ ਰਾਜਬੋਂਗਸ਼ੀ ਨੂੰ 21-12, 21-10 ਨਾਲ ਹਰਾ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਤਾਰਾ ਸ਼ਾਹ ਅਤੇ ਆਯੂਸ਼ ਸ਼ੈੱਟੀ ਨੇ ਏਕਲ ਵਰਗ ਦੇ ਆਪਣੇ-ਆਪਣੇ ਮੈਚਾਂ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ।
ਇਹ ਵੀ ਪੜ੍ਹੋ- ਸਿੰਧੂ, ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ 'ਚ
ਤਾਰਾ ਨੇ ਲੜਕੀਆਂ ਦੇ ਸਿੰਗਲਜ਼ ਮੁਕਾਬਲੇ 'ਚ ਸਮ੍ਰਿਤੀ ਰਾਜਬੋਂਗਸ਼ੀ ਨੂੰ 21-2, 21-7 ਨਾਲ ਹਰਾਇਆ ਜਦਕਿ ਆਯੂਸ਼ ਨੇ ਲੜਕਿਆਂ ਦੇ ਸਿੰਗਲਜ਼ 'ਚ ਸਿਫਤ ਉੱਲਾ ਨੂੰ ਸਿਰਫ਼ 21 ਮਿੰਟਾਂ 'ਚ 21-5, 21-9 ਨਾਲ ਹਰਾਇਆ। ਇਸ ਤੋਂ ਬਾਅਦ ਲੜਕਿਆਂ ਦੇ ਡਬਲਜ਼ 'ਚ ਨਿਕੋਲਸ ਅਤੇ ਤੁਸ਼ਾਰ ਦੀ ਜੋੜੀ ਨੇ ਵੀ ਨਜਮੁਲ ਇਸਲਾਮ ਅਤੇ ਸਿਫਤ ਉੱਲਾਹ 'ਤੇ 21-13, 21-12 ਨਾਲ ਆਸਾਨ ਜਿੱਤ ਦਰਜ ਕੀਤੀ।
ਤਨੀਸ਼ਾ ਅਤੇ ਕਾਰਨਿਕਾ ਦੀ ਲੜਕੀਆਂ ਦੀ ਡਬਲਜ਼ ਜੋੜੀ ਨੇ ਜੈਸਮੀਨ ਕੋਨਾ ਅਤੇ ਮਥੇਨਾ ਬਿਸਵਾਸ ਨੂੰ ਸਿਰਫ਼ 19 ਮਿੰਟਾਂ 'ਚ 21-8, 21-15 ਨਾਲ ਹਰਾ ਕੇ ਭਾਰਤ ਦਾ ਕਲੀਨ ਸਵੀਪ ਯਕੀਨੀ ਬਣਾਇਆ। ਭਾਰਤੀ ਟੀਮ ਸ਼ਨੀਵਾਰ ਨੂੰ ਹਾਂਗਕਾਂਗ ਚੀਨ ਅਤੇ ਮਲੇਸ਼ੀਆ ਨਾਲ ਭਿੜੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਸਟ ਡੈਬਿਊ 'ਚ ਸੈਂਕੜਾ ਲਗਾ ਕੇ ਮਨਵਾਇਆ ਸੀ 'ਲੋਹਾ', ਸੌਰਵ ਗਾਂਗੁਲੀ ਦੇ ਜਨਮਦਿਨ 'ਤੇ ਪੜ੍ਹੋ ਦਿਲਚਸਪ ਕਿੱਸੇ
NEXT STORY