ਨਵੀਂ ਦਿੱਲੀ—ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਇਨ੍ਹਾਂ ਦੋਵਾਂ ਨੇ ਰਜ਼ਿਸਟਰ ਵਿਆਹ ਮੁੰਬਈ 'ਚ ਕੀਤਾ। ਸਾਇਨਾ ਨੇ ਪਤੀ ਕਸ਼ਯਪ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੀ ਜ਼ਿੰਦਗੀ ਦੀ ਸਭ ਚੋਂ ਬਿਹਤਰ ਚੋਣ.. ਹੁਣੇ ਹੁਣੇ ਵਿਆਹ ਹੋਇਆ...। ਦੱਸ ਦਈਏ ਕਿ 10 ਸਾਲ ਦੇ ਲੰਬੇ ਸਮੇਂ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਨੇ ਇਸ ਸਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਸ ਜੋੜੇ ਦੇ ਵਿਆਹ ਨੂੰ ਲੈ ਕੇ ਪਹਿਲਾਂ ਖਬਰ ਆਈ ਸੀ ਕਿ 16 ਦਸੰਬਰ ਨੂੰ ਹੋਣਾ ਹੈ, ਪਰ ਸਾਇਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ 2 ਦਿਨ ਪਹਿਲਾਂ ਹੀ ਐਲਾਨ ਕਰਦੇ ਹੋਏ ਸਾਰਿਆਂ ਨੂੰ ਸਰਪ੍ਰਾਇਜ਼ ਕਰ ਦਿੱਤਾ।
ਸ਼ਮੀ ਨੇ ਸੁੱਟੀ ਅਜਿਹੀ ਗੇਂਦ, ਹੈਰਾਨ ਰਹਿ ਗਿਆ ਬੱਲੇਬਾਜ਼
NEXT STORY