ਲੰਡਨ— ਜਾਨੀ ਬੇਅਰਸਟ੍ਰਾ (ਅਜੇਤੂ 60) ਦੇ ਅਰਧ ਸੈਂਕੜੇ ਨਾਲ ਇੰਗਲੈਂਡ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੀ-20 ਮੈਚ ਵਿਚ ਇਕਤਰਫਾ ਅੰਦਾਜ਼ ਵਿਚ 9 ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਦੱਖਣੀ ਅਫਰੀਕਾ ਨੇ ਇੱਥੇ ਬੁੱਧਵਾਰ ਡੇ-ਨਾਈਟ ਮੈਚ ਵਿਚ ਸਾਊਥਪੰਟਨ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 3 ਵਿਕਟਾਂ 'ਤੇ 142 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਇੰਗਲੈਂਡ ਨੇ 14.3 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 143 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਐਲਕਸ ਹੇਲਸ ਤੇ ਬੇਅਰਸਟ੍ਰਾ ਨੇ ਦੂਜੀ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕਰ ਕੇ 5.3 ਓਵਰ ਪਹਿਲਾਂ ਹੀ ਟੀਮ ਨੂੰ ਜਿੱਤ ਦਿਵਾ ਦਿੱਤੀ।
ਭਾਰਤ 'ਚ ਟੇਬਲ ਟੈਨਿਸ ਨੂੰ 'ਯੂ. ਟੀ. ਟੀ' ਨਾਲ ਹੋਵੇਗਾ ਫਾਇਦਾ : ਮਧੁਰਿਕਾ
NEXT STORY