Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 28, 2026

    10:59:22 AM

  • punjab schools   timings have changed

    ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਹੁਣ...

  • february month  april temperature  meteorological department

    ਫਰਵਰੀ 'ਚ ਅਪ੍ਰੈਲ ਵਰਗਾ ਤਾਪਮਾਨ! ਕੀ ਮਾਰਚ 'ਚ...

  • good news for students

    ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਚੰਡੀਗੜ੍ਹ ਸਿੱਖਿਆ...

  • rahul gandhi s massive rally in barnala today

    ਰਾਹੁਲ ਗਾਂਧੀ ਦੀ ਬਰਨਾਲਾ 'ਚ ਵਿਸ਼ਾਲ ਰੈਲੀ ਅੱਜ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ ਕੀਤੀ 16 ਮੈਂਬਰੀਂ ਟੀਮ ਦੀ ਘੋਸ਼ਣਾ, ਹਰਮਨਪ੍ਰੀਤ ਕਪਤਾਨ

SPORTS News Punjabi(ਖੇਡ)

ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ ਕੀਤੀ 16 ਮੈਂਬਰੀਂ ਟੀਮ ਦੀ ਘੋਸ਼ਣਾ, ਹਰਮਨਪ੍ਰੀਤ ਕਪਤਾਨ

  • Edited By Aarti Dhillon,
  • Updated: 26 Jun, 2024 04:28 PM
Sports
hockey india announced 16 member team paris olympics  harmanpreet captain
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਹਾਕੀ ਇੰਡੀਆ ਨੇ ਬੁੱਧਵਾਰ ਨੂੰ ਅਗਲੇ ਮਹੀਨੇ ਹੋਣ ਵਾਲੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਜਿਸ ਵਿਚ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ 'ਚ ਪੰਜ ਖਿਡਾਰੀ ਓਲੰਪਿਕ 'ਚ ਆਪਣਾ ਡੈਬਿਊ ਕਰਨਗੇ, ਇਨ੍ਹਾਂ ਤੋਂ ਇਲਾਵਾ ਪਿਛਲੇ ਪੜਾਅ 'ਚ ਹਿੱਸਾ ਲੈਣ ਵਾਲੇ ਕੁਝ ਸੀਨੀਅਰ ਖਿਡਾਰੀ ਵੀ ਟੀਮ 'ਚ ਸ਼ਾਮਲ ਹਨ। ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਮੌਜੂਦਾ ਚੈਂਪੀਅਨ ਬੈਲਜੀਅਮ, ਆਸਟ੍ਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਪੂਲ ਅੰਕ ਸੂਚੀ ਵਿੱਚ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ। ਭਾਰਤੀ ਖਿਡਾਰੀ ਇਸ ਸਮੇਂ ਸਾਈ ਸੈਂਟਰ, ਬੈਂਗਲੁਰੂ ਵਿੱਚ ਰਾਸ਼ਟਰੀ ਕੈਂਪ ਵਿੱਚ ਓਲੰਪਿਕ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਿਡਫੀਲਡਰ ਮਨਪ੍ਰੀਤ ਸਿੰਘ ਚੌਥੀ ਵਾਰ ਓਲੰਪਿਕ ਵਿੱਚ ਹਿੱਸਾ ਲੈਣਗੇ ਜਦਕਿ ਕਪਤਾਨ ਹਰਮਨਪ੍ਰੀਤ ਲਈ ਇਹ ਤੀਜੀ ਓਲੰਪਿਕ ਹੋਵੇਗੀ।

ਭਾਰਤ ਲਈ ਪੰਜ ਖਿਡਾਰੀ ਆਪਣਾ ਓਲੰਪਿਕ ਡੈਬਿਊ ਕਰਨਗੇ, ਜਿਨ੍ਹਾਂ ਵਿੱਚ ਜਰਮਨਪ੍ਰੀਤ ਸਿੰਘ, ਸੰਜੇ, ਰਾਜ ਕੁਮਾਰ ਪਾਲ, ਅਭਿਸ਼ੇਕ ਅਤੇ ਸੁਖਜੀਤ ਸਿੰਘ ਸ਼ਾਮਲ ਹਨ। ਟੋਕੀਓ 'ਚ 41 ਸਾਲਾਂ ਦੇ ਵਕਫ਼ੇ ਤੋਂ ਬਾਅਦ ਤਮਗਾ ਜਿੱਤਣ ਲਈ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਡਿਫੈਂਡਰ ਰੁਪਿੰਦਰਪਾਲ ਸਿੰਘ ਅਤੇ ਬੀਰੇਂਦਰ ਲਾਕੜਾ ਸੰਨਿਆਸ ਲੈ ਚੁੱਕੇ ਹਨ ਜਦਕਿ ਸੁਰਿੰਦਰ ਕੁਮਾਰ ਟੀਮ ਤੋਂ ਬਾਹਰ ਹਨ। ਟੋਕੀਓ ਵਿੱਚ ਮੁੱਖ ਟੀਮ ਦਾ ਹਿੱਸਾ ਰਹੇ ਨੀਲਕਾਂਤ ਸ਼ਰਮਾ ਨੂੰ ਬਦਲਵੇਂ ਖਿਡਾਰੀਆਂ ਵਿੱਚ ਰੱਖਿਆ ਗਿਆ ਹੈ ਅਤੇ ਦਿਲਪ੍ਰੀਤ ਸਿੰਘ ਨੂੰ ਮੌਕਾ ਨਹੀਂ ਮਿਲਿਆ। ਗੋਲਕੀਪਰ ਕ੍ਰਿਸ਼ਨਾ ਪਾਠਕ ਲਗਾਤਾਰ ਦੂਜੀ ਓਲੰਪਿਕ ਲਈ ਬਦਲਵੇਂ ਖਿਡਾਰੀ ਹੋਣਗੇ। ਡਿਫੈਂਸ ਵਿੱਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ, ਅਮਿਤ ਰੋਹੀਦਾਸ, ਸੁਮਿਤ ਅਤੇ ਸੰਜੇ ਸ਼ਾਮਲ ਹਨ ਜਦਕਿ ਮਿਡਫੀਲਡ ਵਿੱਚ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਸ਼ਾਮਲ ਹਨ। ਫਾਰਵਰਡਾਂ ਵਿੱਚ ਅਭਿਸ਼ੇਕ, ਸੁਖਜੀਤ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਲ ਹਨ। ਪਾਠਕ ਅਤੇ ਨੀਲਕਾਂਤ ਤੋਂ ਇਲਾਵਾ ਡਿਫੈਂਡਰ ਜੁਗਰਾਜ ਸਿੰਘ ਭਾਰਤ ਦੇ ਤੀਜਾ ਬਦਲਵੇਂ ਖਿਡਾਰੀ ਹਨ।
ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਪੈਰਿਸ ਓਲੰਪਿਕ ਟੀਮ ਦੀ ਚੋਣ ਪ੍ਰਕਿਰਿਆ ਸਾਡੇ ਖਿਡਾਰੀਆਂ ਦੀ ਪ੍ਰਤਿਭਾ ਦੀ ਗਹਿਰਾਈ ਕਾਰਨ ਬਹੁਤ ਮੁਕਾਬਲੇ ਵਾਲੀ ਸੀ। ਹਾਲਾਂਕਿ ਮੈਨੂੰ ਭਰੋਸਾ ਹੈ ਕਿ ਚੁਣਿਆ ਗਿਆ ਹਰ ਖਿਡਾਰੀ ਪੈਰਿਸ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ। ਉਨ੍ਹਾਂ ਨੇ ਕਿਹਾ, “ਚੁਣੇ ਗਏ ਹਰੇਕ ਖਿਡਾਰੀ ਨੇ ਤਿਆਰੀ ਦੇ ਪੜਾਅ ਦੌਰਾਨ ਬੇਮਿਸਾਲ ਹੁਨਰ, ਸਮਰਪਣ ਅਤੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਹੈ। 
ਫੁਲਟਨ ਨੇ ਕਿਹਾ, “ਸਾਡਾ ਫੋਕਸ ਟੀਮ ਬਣਾਉਣ 'ਤੇ ਹੈ ਜੋ ਵੱਖ-ਵੱਖ ਖੇਡਣ ਦੀਆਂ ਸ਼ੈਲੀਆਂ ਅਤੇ ਸਥਿਤੀਆਂ ਨੂੰ ਅਨੁਕੂਲ ਬਣਾ ਸਕੇ। ਮੇਰਾ ਮੰਨਣਾ ਹੈ ਕਿ ਅਸੀਂ ਇਹ ਪ੍ਰਾਪਤ ਕੀਤਾ ਹੈ।  ਭਾਰਤੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਟੀਮ ਦਾ ਸਾਹਮਣਾ 29 ਜੁਲਾਈ ਨੂੰ ਅਰਜਨਟੀਨਾ ਨਾਲ ਹੋਵੇਗਾ। ਫਿਰ ਭਾਰਤ ਦਾ ਸਾਹਮਣਾ 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤ ਨੇ ਹੁਣ ਤੱਕ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਨਾਲ ਕੁੱਲ 12 ਓਲੰਪਿਕ ਤਗਮੇ ਜਿੱਤੇ ਹਨ। ਪੂਲ ਏ ਵਿੱਚ ਨੀਦਰਲੈਂਡ, ਜਰਮਨੀ, ਬ੍ਰਿਟੇਨ, ਸਪੇਨ, ਦੱਖਣੀ ਅਫਰੀਕਾ ਅਤੇ ਮੇਜ਼ਬਾਨ ਦੇਸ਼ ਫਰਾਂਸ ਸ਼ਾਮਲ ਹਨ।
ਟੀਮ:
ਗੋਲਕੀਪਰ: ਪੀ ਆਰ ਸ਼੍ਰੀਜੇਸ਼
ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ
ਮਿਡਫੀਲਡਰ: ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।
ਵਿਕਲਪਿਕ ਖਿਡਾਰੀ: ਨੀਲਕਾਂਤ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ।

  • Hockey India announced
  • 16member team
  • Paris Olympics
  • Harmanpreet
  • captain

ਓਲੰਪਿਕ ਸਥਾਨ ਲਈ  ਰਾਸ਼ਟਰੀ ਅੰਤਰ ਰਾਜ ਚੈਂਪੀਅਨਸ਼ਿਪ 'ਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ ਭਾਰਤੀ ਅਥਲੀਟ

NEXT STORY

Stories You May Like

  • team india suffers a big setback captain injured
    ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਕਪਤਾਨ ਨੂੰ ਲੱਗੀ ਸੱਟ, BCCI ਨੇ ਜਾਰੀ ਕੀਤਾ ਮੈਡੀਕਲ ਅਪਡੇਟ
  • jsw mg motor india launches india  s first   mg magister d  segment suv
    JSW-MG ਮੋਟਰ ਇੰਡੀਆ ਨੇ ਪੇਸ਼ ਕੀਤੀ ਭਾਰਤ ਦੀ ਪਹਿਲੀ ‘ਐੱਮਜੀ ਮੈਜੈਸਟਰ ਡੀ+ ਸੈਗਮੈਂਟ SUV’
  • sreejesh re applies for the post of head coach
    ਸ਼੍ਰੀਜੇਸ਼ ਨੇ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਮੁੜ ਕੀਤਾ ਅਪਲਾਈ
  • team india should play according to the conditions  gavaskar
    ਹਾਲਾਤ ਦੇ ਅਨੁਸਾਰ ਹੀ ਖੇਡੇ ਟੀਮ ਇੰਡੀਆ : ਗਾਵਸਕਰ
  • vinicius junior  s goal sends real madrid into the last 16
    ਚੈਂਪੀਅਨਜ਼ ਲੀਗ: ਵਿਨੀਸੀਅਸ ਜੂਨੀਅਰ ਦੇ ਗੋਲ ਨੇ ਰੀਅਲ ਮੈਡਰਿਡ ਨੂੰ ਅੰਤਿਮ 16 'ਚ ਪਹੁੰਚਾਇਆ
  • star cricketer returns to team india
    ਟੀਮ ਇੰਡੀਆ 'ਚ ਸਟਾਰ ਕ੍ਰਿਕਟਰ ਦੀ ਵਾਪਸੀ, ਸੱਟ ਕਾਰਨ ਮੈਦਾਨ ਤੋਂ ਸੀ ਦੂਰ
  • good news for fans before ipl 2026 the captain of this team is fit
    IPL 2026 ਤੋਂ ਪਹਿਲਾਂ ਫੈਨਜ਼ ਲਈ ਖੁਸ਼ਖਬਰੀ, ਫਿੱਟ ਹੋਇਆ ਇਸ ਟੀਮ ਦਾ ਕਪਤਾਨ, ਵਰ੍ਹਾਏਗਾ ਚੌਕੇ-ਛੱਕਿਆਂ ਦਾ ਮੀਂਹ
  • after ban on hockey captain  now president resigns
    ਪਾਕਿਸਤਾਨ 'ਚ ਹੰਗਾਮਾ: ਹਾਕੀ ਕਪਤਾਨ 'ਤੇ ਬੈਨ ਤੋਂ ਬਾਅਦ ਹੁਣ ਪ੍ਰਧਾਨ ਨੇ ਦਿੱਤਾ ਅਸਤੀਫ਼ਾ
  • robbed 600 euros at gunpoint after entering money exchange shop
    ਪਹਿਲਾਂ ਕਿਹਾ 'ਪੈਰੀਂ ਪੈਣਾ' ਫਿਰ ਦਿਖਾਈ ਪਿਸਤੌਲ, ਲੁਟੇਰੇ ਮਨੀ ਐਕਸਚੇਂਜਰ ਤੋਂ...
  • punjab long powercut
    ਪੰਜਾਬੀਓ ਕਰ ਲਓ ਤਿਆਰੀ! ਭਲਕੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
  • punjab weather changes
    ਪੰਜਾਬ ਦੇ ਮੌਸਮ ਦੀ ਪੜ੍ਹੋ 5 ਦਿਨਾਂ ਦੀ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ 3...
  • agriculture department issued advisory
    ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ...
  • stray dogs attack and kill 8 year old boy who went to feed his father
    ਦਿਲ-ਦਹਿਲਾਉਣ ਵਾਲੀ ਘਟਨਾ! ਖੇਤਾਂ ਵੱਲ ਪਿਤਾ ਨੂੰ ਖਾਣਾ ਦੇਣ ਗਏ ਜਵਾਕ ਨੂੰ...
  • many contractors of the corporation are not depositing the pf of the employees
    ਨਿਗਮ ਦੇ ਕਈ ਠੇਕੇਦਾਰ ਕਰਮਚਾਰੀਆਂ ਦਾ PF ਜਮ੍ਹਾ ਨਹੀਂ ਕਰਵਾ ਰਹੇ, ਜਾਂਚ ਦੀ ਮੰਗ...
  • thieves targeted 7 shops in jalandhar
    ਜਲੰਧਰ 'ਚ ਬੇਖ਼ੌਫ਼ ਲੁਟੇਰੇ! ਥਾਣੇ ਤੋਂ ਕੁਝ ਹੀ ਦੂਰੀ 'ਤੇ ਚੋਰਾਂ ਨੇ 7...
  • badlaan da gharh lambi thana balliye controversy
    ਹੁਣ ਪੰਜਾਬੀ ਗਾਣੇ ਪਿੱਛੇ ਪੈ ਗਿਆ ਰੌਲ਼ਾ, Youtube ਤੋਂ ਕੱਟਿਆ ਗਿਆ 'ਬਾਦਲਾਂ ਦਾ...
Trending
Ek Nazar
police officers holidays cancel

ਹੋਲੀ ਦੇ ਤਿਉਹਾਰ 'ਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਸੂਬੇ 'ਚ ਵਰਦੀ...

legendary pop hitmaker neil sedaka passes

ਮਸ਼ਹੂਰ ਗਾਇਕ ਅਤੇ ਗੀਤਕਾਰ ਦਾ ਦਿਹਾਂਤ, ਹਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਮਸਰਿਆ...

2 lakh new ration cards

ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ: ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ,...

rashmika vijay deverakonda met pm modi ahead of their udaipur wedding

ਵਿਆਹ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਸਨ ਰਸ਼ਮਿਕਾ ਤੇ ਵਿਜੇ ਦੇਵਰਕੋਂਡਾ,...

teenagers search for these terms on instagram

ਸਾਵਧਾਨ! ਜੇ Instagram 'ਤੇ ਸਰਚ ਕੀਤੇ ਇਹ ਸ਼ਬਦ ਤਾਂ ਸਿੱਧਾ ਮਾਪਿਆਂ ਕੋਲ ਪੁੱਜੇਗੀ...

afghanistan airforce strike at pak pmo 5 km away drone strike

PM ਦਫਤਰ ਨੇੜੇ Airstrike! Pak ਦੇ 4 ਮਿਲਟਰੀ ਬੇਸ, ਕਮਾਂਡ ਸੈਂਟਰ ਤਬਾਹ

russia urges afghanistan pakistan to talks

ਰੂਸ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਗੱਲਬਾਤ ਦੀ ਅਪੀਲ

vijay and rashmika were seen together for the first time after marriage

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

melania trump  un security council

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

malaysian indian man convicted in singapore

ਮਲੇਸ਼ੀਆਈ ਭਾਰਤੀ ਵਿਅਕਤੀ ਨੂੰ 12 ਸਾਲ ਕੈਦ

29 countries in schengen visa

ਇਕ Visa 'ਤੇ 29 ਦੇਸ਼ਾਂ ਦੀ ਸੈਰ! ਬੱਸ ਪੂਰੀਆਂ ਕਰ ਲਓ ਇਹ ਸ਼ਰਤਾਂ

epstein donald trump

Epstein ਨਾਲ ਸਬੰਧਾਂ ਬਾਰੇ Trump ਤੋ ਪੁੱਛੇ ਜਾਣ ਸਵਾਲ : ਕਲਿੰਟਨ

hacking by ai tools steal sensitive data in mexico

AI ਰਾਹੀਂ ਹੋ ਗਈ ਸਭ ਤੋਂ ਵੱਡੀ ਚੋਰੀ! 150GB ਦੇ ਮੈਕਸੀਕਨ ਸਰਕਾਰੀ ਡਾਟੇ ਨੂੰ ਲਾਈ...

bodies recovered  in congo

ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ

britain  s green party wins special election

ਬ੍ਰਿਟਿਸ਼ PM ਨੂੰ ਝਟਕਾ, ਗ੍ਰੀਨ ਪਾਰਟੀ ਨੇ ਜਿੱਤੀ ਵਿਸ਼ੇਸ਼ ਚੋਣ

these stars said goodbye to the world in plane crashes

ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ...

airasia operate daily flights from amritsar to kuala lumpur

ਖੁਸ਼ਖ਼ਬਰੀ: ਏਅਰਏਸ਼ੀਆ 28 ਮਾਰਚ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਭਰੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • australia won the series with georgia  s century
      ਹਰਮਨਪ੍ਰੀਤ ਦੀ ਪਾਰੀ ਗਈ ਬੇਕਾਰ; ਜਾਰਜੀਆ ਦੇ ਸੈਂਕੜੇ ਨਾਲ ਆਸਟ੍ਰੇਲੀਆ ਨੇ ਭਾਰਤ...
    • captain sophie molyneux ruled out of series against india
      ਆਸਟ੍ਰੇਲੀਆ ਨੂੰ ਲੱਗਾ ਝਟਕਾ, ਭਾਰਤ ਵਿਰੁੱਧ ਸੀਰੀਜ਼ ਤੋਂ ਬਾਹਰ ਹੋਈ ਕਪਤਾਨ ਸੋਫੀ...
    • the untold story of rinku singh  s father  s abandonment
      ਮੋਢਿਆਂ 'ਤੇ ਸਿਲੰਡਰ ਦਾ ਭਾਰ ਤੇ ਦਿਲ 'ਚ ਪੁੱਤਰ ਦਾ ਸੁਪਨਾ, ਰਿੰਕੂ ਸਿੰਘ ਦੇ...
    • india west indies match called off due to rain
      T-20 WC ਸੁਪਰ-8 : ਮੀਂਹ ਕਾਰਨ ਰੱਦ ਹੋ ਗਿਆ ਭਾਰਤ-ਵੈਸਟਇੰਡੀਜ਼ ਮੈਚ ਤਾਂ...!...
    • american billionaire blitzer joins bidding war for ipl teams
      ਅਮਰੀਕੀ ਅਰਬਪਤੀ ਬਲਿਟਜ਼ਰ IPL ਟੀਮਾਂ ਲਈ ਬੋਲੀ ਦੀ ਜੰਗ 'ਚ ਹੋਏ ਸ਼ਾਮਲ !
    • special video message sent to zimbabwean bowler  s sister
      ਤਿਲਕ ਵਰਮਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ: ਜ਼ਿੰਬਾਬਵੇ ਦੇ ਗੇਂਦਬਾਜ਼ ਦੀ ਭੈਣ...
    • the shadow of his father rose from rinku singh  s head
      ਰਿੰਕੂ ਸਿੰਘ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ; ਕ੍ਰਿਕਟ ਜਗਤ 'ਚ ਸੋਗ ਦੀ ਲਹਿਰ,...
    • rinku singh father passes away
      ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ
    • ind vs zim t20 world cup 2026
      ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਵੱਲ ਵਧਾਇਆ ਮਜ਼ਬੂਤ...
    • ind vs zim t20 world cup 2026
      T20 WC : ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 257 ਦੌੜਾਂ ਦਾ ਟੀਚਾ, ਅਭਿਸ਼ੇਕ-ਹਾਰਦਿਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +