ਸਪੋਰਸਟ ਡੈਸਕ— ਤਿੰਨ ਵਾਰ ਦੇ ਓਲੰਪਿਕ ਸੋਨ ਤਮਗੇ ਜੇਤੂ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦੇ ਫੇਫੜਿਆਂ ’ਚ ਨਿਮੋਨੀਆ ਦੇ ਨਵੇਂ ਪੈਚ ਮਿਲੇ ਹਨ। ਬਲਬੀਰ ਸੀਨੀਅਰ ਦੇ ਦੋਹਤੇ ਕਬੀਰ ਨੇ ਸੋਮਵਾਰ ਨੂੰ ਉਨ੍ਹਾਂ ਦੇ ਸਿਹਤ ’ਤੇ ਜਾਰੀ ਮੈਡੀਕਲ ਅਪਡੇਟ ’ਚ ਕਿਹਾ, ‘‘ਉਨ੍ਹਾਂ ਦੇ ਸਰੀਰ ’ਚ ਖੂਨ ਸੰਚਾਰ ਸਥਿਰ ਹੈ ਪਰ ਹਾਲਤ ਗੰਭੀਰ ਬਣੀ ਹੋਈ ਹੈ। ਪਿਛਲੀ ਅਪਡੇਟ ਤੋਂ ਬਾਅਦ ਹਾਲਾਂਕਿ ਦਿਲ ਦਾ ਦੌਰਾ ਨਹੀਂ ਪਿਆ ਹੈ। ‘‘
ਉਨ੍ਹਾਂ ਨੇ ਕਿਹਾ, ‘‘ਐੱਮ. ਆਰ. ਆਈ. ’ਚ ਦਿਮਾਗ ’ਚ ਖੂਨ ਦਾ ਛੋਟਾ ਜਿਹਾ ਧੱਬਾ ਜਮਾਂ ਹੋਇਆ ਹੈ। ਉਹ ਅਜੇ ਵੀ ਬੇਹੋਸ਼ੀ ਦੀ ਹਾਲਾਤ ’ਚ ਹਨ ਅਤੇ ਉਨ੍ਹਾਂ ਦੇ ਫੇਫੜਿਆਂ ’ਚ ਕਲੇਬਸਿਏਲਾ ਇੰਫੈਕਸ਼ਨ ਪਾਈ ਗਈ ਹੈ। ਇਸ ਦੇ ਨਾਲ ਹੀ ਨਿਮੋਨੀਆ ਦੇ ਨਵੇਂ ਪੈਚ ਵੀ ਮਿਲੇ ਹਨ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ‘‘ ਉਨ੍ਹਾਂ ਨੇ ਕਿਹਾ ਕਿ ਉਹ ਅਜੇ ਵੀ ਵੈਂਟੀਲੇਟਰ ’ਤੇ ਹੀ ਹਨ ਅਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖੇ ਹੋਏ ਹਨ।
‘ਬਲਬੀਰ ਸੀਨੀਅਰ ਦੀ ਸਿਹਤ ਵਿਗੜਨ ’ਤੇ ਸੈਕਟਰ-36 ਸਥਿਤ ਉਨ੍ਹਾਂ ਦੇ ਘਰ ਤੋਂ ਨਿਜੀ ਹਸਪਤਾਲ ਲੈ ਜਾਇਆ ਗਿਆ ਸੀ। ਉਹ ਆਪਣੀ ਬੇਟੀ ਸੁਸ਼ਬੀਰ ਅਤੇ ਕਬੀਰ ਦੇ ਨਾਲ ਰਹਿੰਦੇ ਹਨ। ਪਿਛਲੇ ਸਾਲ ਜਨਵਰੀ ’ਚ ਨਿਮੋਨੀਆ ਦੇ ਕਾਰਨ ਬਲਬੀਰ ਸੀਨੀਅਰ ਨੂੰ ਹਸਪਤਾਲ ’ਚ 108 ਦਿਨ ਗੁਜ਼ਾਰਨ ਤੋਂ ਬਾਅਦ ਪੀ. ਜੀ. ਆਈ. ਐੱਮ. ਈ. ਆਰ. ਤੋਂ ਛੁੱਟੀ ਮਿਲੀ ਸੀ।
ਭਾਰਤ ਲਈ ਸੋਨ ਤਮਗੇ ਜਿੱਤਣ ’ਚ ਨਿਭਾਈ ਅਹਿਮ ਭੂਮਿਕਾ
ਉਨ੍ਹਾਂ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ (1956) ਓਲੰਪਿਕ ’ਚ ਭਾਰਤ ਲਈ ਸੋਨ ਤਮਗੇ ਜਿੱਤਣ ’ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ ’ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ ’ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹੇ ਹਨ।
ਜਦੋਂ ਬਲਾਇੰਡ ਡੇਟ ’ਤੇ ਗਏ ਕੋਹਲੀ 5 ਮਿੰਟ ’ਚ ਹੀ ਭੱਜੇ, ਫਿਰ ਬਾਅਦ ’ਚ ਦੱਸੀ ਇਹ ਵਜ੍ਹਾ
NEXT STORY