ਢਾਕਾ- ਬੰਗਲਾਦੇਸ਼ ਨੇ ਦੂਜੇ ਟੀ-20 ਮੈਚ ਵਿਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਮੇਜ਼ਬਾਨ ਬੰਗਲਾਦੇਸ਼ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 121 ਦੌੜਾਂ ਬਣਾਈਆਂ। ਜਵਾਬ ਵਿਚ ਬੰਗਲਾਦੇਸ਼ ਨੇ 8 ਗੇਂਦਾਂ ਰਹਿੰਦੇ ਹੋਏ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਮੇਜ਼ਬਾਨ ਟੀਮ ਵਲੋਂ ਅਫਿਫ ਹੁਸੈਨ ਨੇ 37 ਅਤੇ ਨੁਰੂਲ ਹਸਨ ਨੇ 22 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਦੇ ਵਿਚ 56 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਬੰਗਲਾਦੇਸ਼ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਫਿਫ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ। 13 ਦੌੜਾਂ ਦੇ ਸਕੋਰ 'ਤੇ ਅਲੇਕਸ ਕੈਰੀ ਦੇ ਰੂਪ ਵਿਚ ਕੰਗਾਰੂ ਟੀਮ ਨੂੰ ਪਹਿਲਾ ਝਟਕਾ ਲੱਗਾ। 103 'ਤੇ ਆਸਟਰੇਲੀਆ ਦੀ ਅੱਧੀ ਟੀਮ ਪਵੇਲੀਅਨ ਜਾ ਚੁੱਕੀ ਸੀ। ਮਹਿਮਾਨ ਟੀਮ ਵਲੋਂ ਮਿਸ਼ੇਲ ਮਾਰਸ਼ ਅਤੇ ਮੋਈਸੇਸ ਨੂੰ ਛੱਡ ਕੇ ਕਿਸੇ ਦਾ ਬੱਲਾ ਨਹੀਂ ਚੱਲਿਆ। ਮਾਰਸ਼ ਅਤੇ ਹੇਂਡ੍ਰਿਕਸ ਦੇ ਵਿਚਾਲੇ ਤੀਜੇ ਵਿਕਟ ਦੇ ਲਈ 57 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਬੰਗਲਾਦੇਸ਼ ਵਲੋਂ ਮੁਸਤਫਿਜ਼ੁਰ ਰਹਿਮਾਨ ਨੇ 23 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਦੇ 121 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ੀ ਟੀਮ ਦੀ ਵੀ ਸ਼ੁਰੂਆਤ ਖਰਾਬ ਰਹੀ। 9 ਦੌੜਾਂ ਦੇ ਸਕੋਰ 'ਤੇ ਪਹਿਲਾ ਝਟਕਾ ਲੱਗਾ। ਸ਼ਾਕਿਬ ਅਲ ਹਸਨ (26) ਅਤੇ ਮਹਿਦੀ ਹਸਨ (23) ਦੇ ਵਿਚਾਲੇ ਤੀਜੇ ਵਿਕਟ ਦੇ ਲਈ 37 ਅਤੇ ਨੁਰੂਲ ਹਸਨ ਤੇ ਹੁਸੈਨ ਦੇ ਵਿਚਾਲੇ 56 ਦੌੜਾਂ ਦੀ ਅਜੇਤੂ ਸਾਂਝੇਦਾਰੀ ਨੇ ਮੇਜ਼ਬਾਨ ਟੀਮ ਨੂੰ ਜਿੱਤ ਦਿਵਾਈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ’ਚ 41 ਸਾਲ ਬਾਅਦ ਹਾਕੀ ਲਈ ਜਰਮਨੀ ਵਿਰੁੱਧ ਡਿਫੈਂਸ 'ਚ ਗਲਤੀ ਤੋਂ ਬਚਣਾ ਹੋਵੇਗਾ ਭਾਰਤ ਨੂੰ
NEXT STORY