ਮੀਰਪੁਰ- ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਪਹਿਲੇ ਵਨਡੇ ਵਿਚ ਪਹਿਲਾਂ ਸ਼ਾਕਿਬੁੱਲ ਹਸਨ ਦੀਆਂ ਭਾਰਤ ਵਿਰੁੱਧ ਪੰਜ ਵਿਕਟਾਂ ਅਤੇ ਫਿਰ ਹਰਫਨਮੌਲਾ ਮੇਹਿਦੀ ਹਸਨ ਮਿਰਾਜ (ਅਜੇਤੂ 38 ਦੌੜਾਂ) ਦੀ ਮਦਦ ਨਾਲ ਭਾਰਤ ਨੂੰ ਇਕ ਵਿਕਟ ਨਾਲ ਹਰਾਇਆ ਤੇ ਤਿੰਨ ਮੈਚਾਂ ਦੀ ਕ੍ਰਿਕਟ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਨੇ 40ਵੇਂ ਓਵਰ 'ਚ ਹਸਨ ਮਹਿਮੂਦ (0) ਦੇ ਰੂਪ 'ਚ 136 ਦੌੜਾਂ 'ਤੇ ਆਪਣਾ ਨੌਵਾਂ ਵਿਕਟ ਗੁਆ ਦਿੱਤਾ ਪਰ ਭਾਰਤੀ ਟੀਮ ਅਗਲੇ ਛੇ ਓਵਰਾਂ 'ਚ ਆਖਰੀ ਵਿਕਟ ਨਹੀਂ ਲੈ ਸਕੀ। ਇਸ 'ਚ ਮੇਹਦੀ ਹਸਨ (39 ਗੇਂਦਾਂ, ਚਾਰ ਚੌਕੇ, ਦੋ ਛੱਕੇ) ਅਤੇ ਮੁਸਤਫਿਜ਼ੁਰ ਰਹਿਮਾਨ (ਅਜੇਤੂ 10) ਵਿਚਾਲੇ ਆਖਰੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨੇ ਅਹਿਮ ਭੂਮਿਕਾ ਨਿਭਾਈ। ਸ਼ਾਕਿਬ (36/5) ਨੇ ਪੰਜ ਵਿਕਟਾਂ ਲਈਆਂ ਜਿਸ ਨਾਲ ਬੰਗਲਾਦੇਸ਼ ਨੇ ਲੋਕੇਸ਼ ਰਾਹੁਲ (73) ਦੇ ਸੰਘਰਸ਼ਸ਼ੀਲ ਅਰਧ ਸੈਂਕੜੇ ਦੇ ਬਾਵਜੂਦ ਭਾਰਤ ਨੂੰ 41.2 ਓਵਰਾਂ ਵਿੱਚ 186 ਦੌੜਾਂ 'ਤੇ ਢੇਰ ਕਰ ਦਿੱਤਾ ਸੀ।
ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 7 ਦੌੜਾਂ ਦੇ ਨਿੱਜੀ ਸਕੋਰ 'ਤੇ ਮਹੇਦੀ ਹਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 27 ਦੌੜਾਂ ਬਣਾ ਸ਼ਾਕਿਬ ਅਲ ਹਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਦੀ ਤੀਜੀ ਵਿਕਟ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗੀ। ਕੋਹਲੀ 9 ਦੌੜਾਂ ਬਣਾ ਸ਼ਾਕਿਬ ਅਲ ਹਸਨ ਦਾ ਸ਼ਿਕਾਰ ਬਣਿਆ ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੂੰ ਹਰਾ ਕੇ ਅਰਜਨਟੀਨਾ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਪੁੱਜਾ
ਭਾਰਤ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗੀ। ਸ਼੍ਰੇਅਸ 24 ਦੌੜਾਂ ਬਣਾ ਅਬਾਦਲ ਹੁਸੈਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ 19 ਦੌੜਾਂ , ਸ਼ਾਹਬਾਜ਼ ਅਹਿਮਦ ਨੇ ਸਿਫਰ, ਸ਼ਾਰਦੁਲ ਠਾਕੁਰ ਨੇ 2 ਦੌੜਾਂ ਤੇ ਦੀਪਕ ਚਾਹਰ ਨੇ ਸਿਫਰ ਦੌੜਾਂ ਬਣਾਈਆਂ। ਕੇ. ਐੱਲ. ਰਾਹੁਲ ਨੇ ਭਾਰਤ ਵਲੋਂ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 4 ਛੱਕੇ ਲਗਾਏ। ਕੇ. ਐੱਲ. ਰਾਹੁਲ ਨੂੰ ਇਬਾਦਤ ਹੁਸੈਨ ਨੇ ਆਊਟ ਕੀਤਾ ।ਬੰਗਲਾਦੇਸ਼ ਵਲੋਂ ਮੇਹਦੀ ਹਸਨ ਨੇ 1, ਸ਼ਾਕਿਬ ਅਲ ਹਸਨ ਨੇ 5 ਤੇ ਇਬਾਦਤ ਹੁਸੈਨ ਨੇ 4 ਵਿਕਟਾਂ ਲਈਆਂ।
ਟੀਚਾ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਨਜਮੁਲ ਹੁਸੈਨ ਆਪਣਾ ਖਾਤਾ ਵੀ ਨਾ ਖੋਲ ਸਕਿਆ ਤੇ ਚਾਹਰ ਵਲੋਂ ਆਊਟ ਹੋ ਗਿਆ। ਇਸ ਤੋਂ ਬੰਗਲਾਦੇਸ਼ ਦੀ ਦੂਜੀ ਵਿਕਟ ਅਨਾਮੁਲ ਹੱਕ ਦੇ ਤੌਰ 'ਤੇ ਡਿੱਗੀ। ਅਨਾਮੁਲ 14 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣਿਆ। ਬੰਗਲਾਦੇਸ਼ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਲਿਟਨ ਦਾਸ 41 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋ ਗਿਆ। ਬੰਗਲਾਦੇਸ਼ ਨੂੰ ਚੌਥਾ ਝਟਕਾ ਸ਼ਾਕਿਬ ਅਲ ਹਸਨ ਦੇ ਆਊਟ ਹੋਣ ਨਾਲ ਲੱਗਾ। ਸ਼ਾਕਿਬ 29 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਦਾ ਸ਼ਿਕਾਰ ਬਣਿਆ।
ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ
ਬੰਗਲਾਦੇਸ਼ : ਲਿਟਨ ਦਾਸ (ਕਪਤਾਨ), ਅਨਾਮੁਲ ਹੱਕ, ਨਜਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਅਫੀਫ ਹੁਸੈਨ, ਮੇਹਿਦੀ ਹਸਨ ਮਿਰਾਜ਼, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ, ਇਬਾਦਤ ਹੁਸੈਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਮੁਹੰਮਦ ਸਿਰਾਜ, ਕੁਲਦੀਪ ਸੇਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs BAN, 1st ODI : ਭਾਰਤ ਦਾ ਪਲੜਾ ਭਾਰੀ, ਜਾਣੋ ਮੈਚ ਕਦੋਂ ਅਤੇ ਕਿਸ ਸਮੇਂ ਸ਼ੁਰੂ ਹੋਵੇਗਾ
NEXT STORY