ਢਾਕਾ- ਆਫ ਸਪਿਨਰ ਸਾਜ਼ਿਦ ਖਾਨ ਨੇ ਮੈਚ 'ਚ 128 ਦੌੜਾਂ 'ਤੇ 12 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਪਾਕਿਸਤਾਨ ਨੇ ਮੀਂਹ ਨਾਲ ਪ੍ਰਭਾਵਿਤ ਦੂਜੇ ਤੇ ਅੰਤਿਮ ਕ੍ਰਿਕਟ ਟੈਸਟ ਦੇ ਆਖਰੀ ਦਿਨ ਬੰਗਲਾਦੇਸ਼ ਨੂੰ ਪਾਰੀ ਅਤੇ 8 ਦੌੜਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਜਿੱਤ ਲਈ। ਬੰਗਲਾਦੇਸ਼ ਨੂੰ ਪਹਿਲੀ ਪਾਰੀ ਵਿਚ 87 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਫਾਲੋਆਨ ਨੂੰ ਮਜ਼ਬੂਰ ਹੋਣਾ ਪਿਆ ਅਤੇ ਦੂਜੀ ਪਾਰੀ ਵਿਚ ਵੀ ਟੀਮ 205 ਦੌੜਾਂ 'ਤੇ ਢੇਰ ਹੋ ਗਈ। ਘੱਟ ਹੁੰਦੀ ਰੌਸ਼ਨੀ ਦੌਰਾਨ ਤਾਇਜੁਲ ਇਸਲਾਮ ਤੇ ਇਬਾਦਤ ਹੁਸੈਨ ਦੀ ਅੰਤਿਮ ਜੋੜੀ ਨੇ 34 ਗੇਂਦਾਂ ਖੇਡ ਕੇ ਡਰਾਅ ਦੀ ਉਮੀਦ ਜਗਾਈ ਪਰ ਸਾਜ਼ਿਦ ਨੇ ਤਾਇਜੁਲ ਨੂੰ ਆਊਟ ਕਰ ਕੇ ਪਾਕਿਸਤਾਨ ਦੀ ਜਿੱਤ ਪੱਕੀ ਕੀਤੀ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਣਗੇ ਵਨ ਡੇ ਟੀਮ ਦੇ ਨਵੇਂ ਕਪਤਾਨ
ਸਾਜ਼ਿਦ ਨੇ ਪਹਿਲੀ ਪਾਰੀ ਵਿਚ 42 ਦੌੜਾਂ ਦੇ ਕੇ 8 ਵਿਕਟਾਂ ਝਟਕਾਉਂਦੇ ਹੋਏ ਪਾਕਿਸਤਾਨੀ ਗੇਂਦਬਾਜ਼ੀ ਨਾਲ ਚੌਥਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ ਫਿਰ ਦੂਜੀ ਪਾਰੀ ਵਿਚ ਵੀ 86 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ ਪਹਿਲੀ ਪਾਰੀ 4 ਵਿਕਟਾਂ ਉੱਤੇ 300 ਦੌੜਾਂ ਬਣਾ ਕੇ ਐਲਾਨ ਕੀਤੀ ਸੀ। ਪਹਿਲਾਂ 3 ਦਿਨ ਮੀਂਹ ਅਤੇ ਖਰਾਬ ਰੌਸ਼ਨੀ ਕਾਰਨ ਸਿਰਫ 63.2 ਓਵਰਾਂ ਦੀ ਖੇਡ ਸੰਭਵ ਹੋ ਸਕੀ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਾਰਟੀ ਬਣੀ WTA ਦੀ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ
NEXT STORY