ਨਾਰਥ ਸਾਊਂਡ– ਸਲਾਮੀ ਬੱਲੇਬਾਜ਼ ਦਨੁਸ਼ਕਾ ਗੁਣਾਤਿਲਕ ਨੂੰ ਫੀਲਡਿੰਗ ਵਿਚ ਅੜਿੱਕਾ ਪਹੁੰਚਾਉਣ ਲਈ ਆਊਟ ਦਿੱਤੇ ਜਾਣ ਤੋਂ ਬਾਅਦ ਸ਼੍ਰੀਲੰਕਾ ਦੀ ਪਾਰੀ ਲੜਖੜਾ ਗਈ ਜਿਸ ਤੋਂ ਬਾਅਦ ਵੈਸਟਇੰਡੀਜ਼ ਨੇ ਪਹਿਲੇ ਵਨ ਡੇ ਕੌਮਾਂਤਰੀ ਮੈਚ ਵਿਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਗੁਣਾਤਿਲਕ ਨੇ 55 ਦੌੜਾਂ ਬਣਾਉਣ ਤੋਂ ਇਲਾਵਾ ਕਪਤਾਨ ਦਿਮੁਥ ਕਰੁਣਾਰਤਨੇ ਦੇ ਨਾਲ ਪਹਿਲੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਸ਼੍ਰੀਲੰਕਾ ਦੀ ਟੀਮ ਵੱਡੇ ਸਕੋਰ ਵੱਲ ਵੱਧ ਰਹੀ ਸੀ। ਕਰੁਣਾਰਤਨੇ 52 ਦੌੜਾਂ ਬਣਾ ਕੇ ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੂੰ ਉਸੇ ਦੀ ਗੇਂਦ ’ਤੇ ਕੈਚ ਦੇ ਬੈਠਾ।
ਇਹ ਖ਼ਬਰ ਪੜ੍ਹੋ- ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
ਮੈਚ ਦਾ ਵਿਵਾਦਪੂਰਣ ਪਲ 21ਵੇਂ ਓਵਰ ਵਿਚ ਆਇਆ ਜਦੋਂ ਗੁਣਾਤਿਲਕ ਨੂੰ ਫੀਲਡਿੰਗ ਵਿਚ ਅੜਿੱਕਾ ਪਹੁੰਚਾਉਣ ਦੇ ਦੋਸ਼ ਵਿਚ ਆਊਟ ਕਰਾਰ ਦਿੱਤਾ ਗਿਆ। ਪੋਲਾਰਡ ਜਦੋਂ ਉਸ ਨੂੰ ਰਨ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਦ ਉਸ ਨੇ ਗੇਂਦ ’ਤੇ ਪੈਰ ਮਾਰ ਦਿੱਤਾ, ਜਿਸ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਨੇ ਰਨ ਆਊਟ ਦੀ ਅਪੀਲ ਕੀਤੀ ਤੇ ਮੈਦਾਨੀ ਅੰਪਾਇਰ ਜੋ ਵਿਲਸਨ ਨੇ ਆਊਟ ਦਾ ਸੰਕੇਤ ਕਰਦੇ ਹੋਏ ਟੀ. ਵੀ. ਅੰਪਾਇਰ ਕੋਲ ਇਸ ਮਾਮਲੇ ਨੂੰ ਭੇਜ ਦਿੱਤਾ। ਤੀਜੇ ਅੰਪਾਇਰ ਨਾਈਜੇਲ ਗੁਗੁਈਡ ਨੇ ਇਸ ਤੋਂ ਬਾਅਦ ਜਾਣਬੁੱਝ ਕੇ ਰਨ ਆਊਟ ਰੋਕਣ ਦੀ ਕੋਸ਼ਿਸ਼ ਕਰਨ ਲਈ ਗੁਣਾਤਿਲਕ ਨੂੰ ਆਊਟ ਕਰਾਰ ਦਿੱਤਾ।
ਇਹ ਖ਼ਬਰ ਪੜ੍ਹੋ- ਚੀਨ ਨੂੰ ਚੁਣੌਤੀ ਦੇਣਗੇ ਕਵਾਡ ਗਰੁੱਪ ਦੇ ਦੇਸ਼, 12 ਮਾਰਚ ਨੂੰ ਹੋਵੇਗਾ ਸ਼ਿਖਰ ਸੰਮੇਲਨ
ਸ਼੍ਰੀਲੰਕਾ ਦੀ ਪਾਰੀ ਇਸ ਤੋਂ ਬਾਅਦ ਰਾਹ ਤੋਂ ਭਟਕ ਗਈ ਤੇ ਅਸ਼ੇਨ ਬੰਡਾਰਾ (50) ਦੇ ਅਰਧ ਸੈਂਕੜੇ ਦੇ ਬਾਵਜੂਦ ਪੂਰੀ ਟੀਮ 49 ਓਵਰਾਂ ਵਿਚ 232 ਦੌੜਾਂ ’ਤੇ ਆਊਟ ਹੋ ਗਈ। ਵੈਸਟਇੰਡੀਜ਼ ਨੇ ਇਸ ਦੇ ਜਵਾਬ ਵਿਚ ਸ਼ਾਈ ਹੋਪ (110) ਤੇ ਐਵਿਨ ਲੂਈਸ (65) ਵਿਚਾਲੇ ਪਹਿਲੀ ਵਿਕਟ ਦੀ 143 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 47 ਓਵਰਾਂ ਵਿਚ ਦੋ ਵਿਕਟਾਂ ’ਤੇ 236 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਡੈਰੇਨ ਬ੍ਰਾਵੋ ਨੇ ਵੀ ਅਜੇਤੂ 37 ਦੌੜਾਂ ਬਣਾਈਆਂ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
NEXT STORY