ਨਵੀਂ ਦਿੱਲੀ— ਪੁਲਵਾਮਾ ਦੇ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਹਮਲੇ ਦੇ ਬਾਅਦ ਤੋਂ ਹੀ ਦੇਸ 'ਚ ਪਾਕਿਸਤਾਨ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਅੱਤਵਾਦੀ ਹਮਲੇ ਦਾ ਵਿਰੋਧ ਕਰਦੇ ਹੋਏ ਕ੍ਰਿਕਟ ਕਲੱਬ ਆਫ ਇੰਡੀਆ, ਮੋਹਾਲੀ ਸਟੇਡੀਅਮ, ਸਵਾਈ ਮਾਨਸਿੰਘ ਸਟੇਡੀਅਮ ਆਦਿ ਦੇ ਦਫਤਰਾਂ ਤੋਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਹੁਣ ਬੀ.ਸੀ.ਸੀ.ਆਈ. ਨੇ ਵੀ ਆਪਣੇ ਦਫਤਰ ਤੋਂ ਪਾਕਿਸਤਾਨੀ ਕ੍ਰਿਕਟਰਸ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਹੈ। ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਕ ਦਫਤਰ 'ਚ 1992 ਵਿਸ਼ਵ ਕੱਪ 'ਚ ਕਿਰਨ ਮੋਰੇ ਦੀ ਨਕਲ ਕਰਦੇ ਹੋਏ ਜਾਵੇਦ ਮਿਆਂਦਾਦ ਦੇ ਫਰਾਕ ਜੰਮ ਦੀ ਤਸਵੀਰ ਲੱਗੀ ਸੀ, ਜਦਕਿ 2004 'ਚ ਪਾਕਿਸਤਾਨ ਦੌਰੇ 'ਤੇ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੇ ਨਾਲ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਅਤੇ ਇਕ ਤਸਵੀਰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਟੀਮ ਇੰਡੀਆ ਦੇ ਨਾਲ ਸੀ। ਇਸ ਤੋਂ ਪਹਿਲਾਂ ਪਿਛਲੀ ਸ਼ੁੱਕਰਵਾਰ ਨੂੰ ਸੀ.ਸੀ.ਆਈ. ਨੇ ਇਮਰਾਨ ਖਾਨ ਦੀ ਤਸਵੀਰ ਨੂੰ ਢਕ ਦਿੱਤਾ ਸੀ।
ਉਸ ਦੇ ਇਸ ਕਦਮ ਦੇ ਬਾਅਦ ਪੰਜਾਬ ਕ੍ਰਿਕਟ ਐਸੋਸੀਏਸ਼ਨ, ਰਾਜਸਥਾਨ, ਵਿਦਰਭ ਨੇ ਵੀ ਆਪਣੇ-ਆਪਣੇ ਸਟੇਡੀਅਮ ਤੋਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਖੇਡ ਜਗਤ 'ਚ ਵੀ ਕਾਫੀ ਗੁੱਸਾ ਹੈ। ਕ੍ਰਿਕਟਰਸ ਸਮੇਤ ਬਾਕੀ ਖਿਡਾਰੀ ਵੀ ਸ਼ਹੀਦਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਏ ਹਨ। ਇਸ ਦੇ ਨਾਲ ਕ੍ਰਿਕਟ ਜਗਤ 'ਚ ਇਸ ਹਮਲੇ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਹਮਲੇ ਦੇ ਵਿਰੋਧ 'ਚ ਪਾਕਿਸਤਾਨ ਸੁਪਰ ਲੀਗ ਦਾ ਭਾਰਤ 'ਚ ਪ੍ਰਸਾਰਨ ਵੀ ਬੰਦ ਕਰ ਦਿੱਤਾ ਗਿਆ ਹੈ।
WGC ਮੈਕਸਿਕੋ ਚੈਂਪੀਅਨਸ਼ਿਪ 'ਤੇ ਟਿੱਕੀਆਂ ਹਨ ਸ਼ੁਭੰਕਰ ਦੀਆਂ ਨਜ਼ਰਾਂ
NEXT STORY