ਨਵੀਂ ਦਿੱਲੀ : ਪ੍ਰਬੰਧਕ ਕਮੇਟੀ (ਸੀ. ਓ. ਏ.) ਅਤੇ ਬੀ. ਸੀ. ਸੀ. ਨੇ ਆਗਾਮੀ ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਬੈਨ ਕਰਨ ਦੀ ਮੰਗ ਨੂੰ ਲੈ ਕੇ ਕੋਈ ਨੋਟ ਤਿਆਰ ਨਹੀਂ ਕੀਤਾ ਹੈ ਅਤੇ ਅਜਿਹਾ ਕਦਮ ਚੁੱਕਿਆ ਵੀ ਜਾਂਦਾ ਹੈ ਤਾਂ ਵੀ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਇਸ ਨੂੰ ਖਾਰਜ ਕਰ ਦੇਵੇਗਾ। ਪੁਲਵਾਮਾ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਾਜਨੀਤਕ ਤਣਾਅ ਵੱਧ ਗਿਆ ਹੈ ਅਤੇ ਇਸ ਦਾ ਅਸਰ ਖੇਡ ਦੇ ਮੈਦਾਨ 'ਚ ਵੀ ਦਿਸ ਰਿਹਾ ਹੈ। ਪਹਿਲਾਂ ਹੀ ਪਾਕਿਸਤਾਨੀ ਖਿਡਾਰੀਆਂ ਨੂੰ ਸ਼ਨੀਵਾਰ ਤੋਂ ਨਵੀਂ ਦਿੱਲੀ ਵਿਚ ਸ਼ੁਰੂ ਹੋ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਲਈ ਵੀਜ਼ਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ 16 ਜੂਨ ਨੂੰ ਵਿਸ਼ਵ ਕੱਪ ਵਿਚ ਪਾਕਿਸਤਾਨ ਖਿਲਾਫ ਹੋਣ ਵਾਲੇ ਭਾਰਤ ਦੇ ਮੁਕਾਬਲੇ ਦੇ ਬਾਇਕਾਟ ਦੀ ਮੰਗ ਕੀਤੀ ਜਾ ਰਹੀ ਹੈ। ਸਿ ਮੁੱਧੇ 'ਤੇ 27 ਫਰਵਰੀ ਤੋਂ 2 ਮਾਰਚ ਦੁਬਈ ਵਿਚ ਹੋਣ ਵਾਲੀ ਆਈ. ਸੀ. ਸੀ. ਦੀ ਬੈਠਕ ਦੇ ਪੱਧਰ 'ਤੇ ਚਰਚਾ ਹੋ ਸਕਦੀ ਹੈ।

ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ, ''ਕਾਨੂੰਨੀ ਜਾਂ ਇਕਰਾਰਨਾਮੇ ਰਾਹੀ ਅਜਿਹਾ ਕਰਨ ਦਾ ਕੋਈ ਤਰੀਕਾ ਨਹੀਂ (ਪਾਕਿਸਤਾਨ ਨੂੰ ਵਿਸ਼ਵ ਕੱਪ ਤੋਂ ਬਾਹਰ ਕਰਨ ਦਾ)। ਆਈ. ਸੀ. ਸੀ. ਦਾ ਸਵਿਧਾਨ ਮੈਂਬਰਾਂ ਨੂੰ ਕੁਆਲੀਫਾਈ ਕਰਨ ਦੀ ਸਥਿਤੀ ਵਿਚ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਦਾ ਅਧਿਕਾਰ ਦਿੰਦਾ ਹੈ। ਇਨ੍ਹਾਂ ਕਿਆਸਾਂ ਵਿਚਾਲੇ ਪ੍ਰਧਾਨ ਵਿਨੋਦ ਰਾਏ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਇਡੁਲਜੀ ਦੀ ਮੌਜੂਦਗੀ ਵਾਲੀ ਸੀ. ਓ. ਏ. ਸ਼ੁੱਕਰਵਾਰ ਨੂੰ ਦਿੱਲੀ ਵਿਚ ਬੈਠਕ ਕਰ ਉਤਰਾਖੰਡ ਦੀ ਅਗਵਾਈ ਦਾ ਦਾਅਵਾ ਕਰਨ ਵਾਲੀ ਕਈ ਇਕਾਈਆਂ ਦੇ ਮੁੱਧੇ 'ਤੇ ਚਰਚਾ ਕਰੇਗੀ। ਇਸ ਬੈਠਕ ਵਿਚ ਹਾਲਾਂਕਿ ਪਾਕਿਸਤਾਨ ਮਾਮਲੇ ਦਾ ਅਸਰ ਦਿਸਣ ਦੀ ਉਮੀਦ ਹੈ।''

ਇਡੁਲਜੀ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਸਾਰੇ ਸੰਭਵ ਬਦਲਾਂ 'ਤੇ ਗੱਲ ਕਰਾਂਗੇ ਅਤੇ ਉਹ ਕਰਾਂਗੇ ਜੋ ਦੇਸ਼ ਲਈ ਸਰਵਸ੍ਰੇਸ਼ਠ ਹੋਵੇਗਾ।'' ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਜੇਕਰ ਨੋਟ ਤਿਆਰ ਵੀ ਕੀਤਾ ਜਾਂਦਾ ਹੈ ਅਤੇ ਆਈ. ਸੀ. ਸੀ. ਇਸ ਨੂੰ ਚੋਣ ਲਈ ਮੈਂਬਰ ਬੋਰਡ ਦੇ ਸਾਹਮਣੇ ਰੱਖਣ ਨੂੰ ਰਾਜ਼ੀ ਵੀ ਹੋ ਜਾਂਦੀ ਹੈ ਤਾਂ ਬੀ. ਸੀ. ਸੀ. ਆਈ. ਨੂੰ ਹੋਰ ਦੇਸ਼ਾਂ ਨਾਲ ਤੋਂ ਸਮਰਥਨ ਮਿਲਣ ਦੀ ਸੰਭਾਵਨਾ ਬੇਹੱਦ ਘੱਟ ਹੈ। ਸੂਤਰਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਨੂੰ ਹਟਾਉਣ ਲਈ ਆਈ. ਸੀ. ਸੀ. ਨੂੰ ਚਿੱਠੀ ਲਿਖਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਅਪ੍ਰੈਲ ਵਿਚ ਸਾਲਾਨਾ ਬੋਰਡ ਬੈਠਕ ਵਿਚ ਇਸ ਪੇਸ਼ਕਸ਼ ਨੂੰ ਰੱਖਣ ਲਈ ਸਹਿਮਤੀ ਬਣਾਉਣੀ ਹੋਵੇਗੀ। ਫਿਲਹਾਲ ਆਈ. ਸੀ. ਸੀ. ਵਿਚ ਸਾਡੇ ਕੋਲ ਬਹੁਮਤ ਨਹੀਂ ਹੈ। ਜੇਕਰ ਇਸ 'ਤੇ ਵੋਟਿੰਗ ਹੁੰਦੀ ਹੈ ਤਾਂ ਸਾਡਾ ਹਾਰਨਾ ਤੈਅ ਹੈ। ਇੰਨਾ ਹੀ ਨਹੀਂ 2021 ਵਿਚ ਚੈਂਪੀਅਨਸ ਟਰਾਫੀ ਅਤੇ 2023 ਵਿਚ ਵਿਸ਼ਵ ਕੱਪ ਦੀ ਸਾਡੀ ਮੇਜ਼ਬਾਨੀ ਦੀ ਸੰਭਾਵਨਾ 'ਤੇ ਸਵਾਲ ਖੜੇ ਹੋ ਸਕਦੇ ਹਨ।
BCCI ਦਫਤਰ ਤੋਂ ਵੀ ਹਟਾਈਆਂ ਗਈਆਂ ਪਾਕਿ ਕ੍ਰਿਕਟਰਸ ਦੀਆਂ ਤਸਵੀਰਾਂ
NEXT STORY