ਨਵੀਂ ਦਿੱਲੀ—ਕੁਝ ਸਮੇਂ ਪਹਿਲਾਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕਪਤਾਨੀ ਛੱਡਣ ਦੇ ਡੇਢ ਸਾਲ ਬਾਅਦ ਵੀ ਟੀਮ ਇੰਡੀਆ ਦੇ ਕਪਤਾਨ ਸਨ। ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦੀ ਅਧਿਕਾਰਕ ਵੈੱਬਸਾਈਟ () ਦੀ ਮੰਨੀਏ ਤਾਂ ਅਜਿਹਾ ਹੀ ਸੀ। ਬੋਰਡ ਦੀ ਵੈੱਬਸਾਈਟ 'ਤੇ ਐੱਮ.ਐੱਸ.ਧੋਨੀ ਦਾ ਪ੍ਰੋਫਾਈਲ ਹਜੇ ਤੱਕ ਬਤੌਰ ਕਪਤਾਨ ਮੌਜੂਦ ਸੀ। ਜਦੋਂ ਮੀਡੀਆ 'ਚ ਬੀ.ਸੀ.ਸੀ.ਆਈ. ਦੀ ਵੈੱਬਸਾਈਟ 'ਤੇ ਧੋਨੀ ਦੇ ਕਪਤਾਨ ਹੋਣ ਦੀ ਗੱਲ ਸਾਹਮਣੇ ਆਈ , ਤਾਂ ਬਾਅਦ 'ਚ ਬੋਰਡ ਨੇ ਆਪਣੀ ਗਲਤੀ ਸੁਧਾਰ ਲਈ। ਬੋਰਡ ਦੀ ਨੈਸ਼ਨਲ ਟੀਮ ਦੇ ਕੋਲ ਇਕ ਨਹੀਂ ਬਲਕਿ ਦੋ-ਦੋ ਕਪਤਾਨ ਸਨ।

ਵੈਸੇ ਮਹਿੰਦਰ ਸਿੰਘ ਧੋਨੀ ਨੇ ਸਾਲ 2014 'ਚ ਸਭ ਤੋਂ ਪਹਿਲੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ ਅਤੇ ਫਿਰ ਸਾਲ 2017 'ਚ ਉਨ੍ਹਾਂ ਨੇ ਸਮਿਤ ਓਵਰਾਂ ਦੇ ਕ੍ਰਿਕਟ 'ਚ ਕਪਤਾਨੀ ਛੱਡ ਦਿੱਤੀ। ਧੋਨੀ ਦੇ ਕਪਤਾਨੀ ਛੱਡਣ ਤੋਂ ਬਾਅਦ ਨੌਜਵਾਨ ਖਿਡਾਰੀ ਅਤੇ ਧੋਨੀ ਦੇ ਨਾਲ ਉਪਕਪਤਾਨ ਰਹੇ ਵਿਰਾਟ ਕੋਹਲੀ ਨੂੰ ਵਾਰੀ-ਵਾਰੀ ਤਿੰਨਾਂ ਫਾਰਮੈਟਾਂ 'ਚ ਟੀਮ ਦੀ ਕਪਤਾਨੀ ਮਿਲੀ। ਵਿਰਾਟ ਦੀ ਅਗਵਾਈ 'ਚ ਟੀਮ ਇੰਡੀਆ ਨੇ ਬੀਤੇ ਡੇਢ ਸਾਲਾਂ 'ਚ ਖੂਬ ਕ੍ਰਿਕਟ ਖੇਡਿਆ। ਪਰ ਬੋਰਡ ਨੂੰ ਆਪਣੀ ਵੈੱਬਸਾਈਟ 'ਤੇ ਇਹ ਜਾਣਕਾਰੀ ਅਪਡੇਟ ਕਰਨ ਦੀ ਫੁਰਸਤ ਹੀ ਨਹੀਂ ਮਿਲੀ। ਜਦੋਂ ਮੀਡੀਆ ਨੇ ਇਸ ਗੱਲ ਨੂੰ ਚਰਚਾ 'ਚ ਲਿਆਂਦਾ ਤਾਂ ਬੋਰਡ ਨੇ ਆਪਣੀ ਗਲਤੀ ਸੁਧਾਰਣ 'ਚ ਦੇਰੀ ਨਹੀਂ ਕੀਤੀ।

ਹੁਣ ਬੀ.ਸੀ.ਸੀ.ਆਈ ਦੀ ਅਧਿਕਾਰਕ ਵੈੱਬਸਾਈਟ 'ਤੇ ਕਪਤਾਨਾਂ ਨਾਲ ਜੁੜੀਆਂ ਜਾਣਕਾਰੀਆਂ ਅਪਡੇਟ ਕਰ ਦਿੱਤੀਆਂ ਹਨ। ਹਾਲਾਂਕਿ ਧੋਨੀ ਦੇ ਨਾਂ ਹੇਠਾਂ ਜਿਵੇ ਪਹਿਲਾਂ ' ਕੈਪਟਨ ਭਾਰਤ' ਲਿਖਿਆ ਹੋਇਆ ਸੀ। ਉਵੇਂ ਹੀ ਸੀ। ਵਿਰਾਟ ਦੇ ਨਾਂ ਹੇਠਾ ਇਹ ਟੈਕਸਟ ਹਜੇ ਵੀ ਗਾਇਬ ਹੀ ਹੈ। ਪਰ ਪ੍ਰੋਫਾਈਲ ਦਾ ਬ੍ਰੀਫ ਪੜਨ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਹੁਣ ਟੀਮ ਦੀ ਕਮਾਨ ਵਿਰਾਟ ਕੋਹਲੀ ਕੋਲ ਹੈ।
ਭਾਰਤ ਦਾ 21 ਸਾਲਾਂ ਬਾਅਦ ਹੋਵੇਗਾ ਚੀਨ ਨਾਲ ਸਾਹਮਣਾ, ਅਕਤੂਬਰ 'ਚ ਦੋਸਤਾਨਾ ਮੈਚ ਸੰਭਵ
NEXT STORY