ਨਵੀਂ ਦਿੱਲੀ- ਸੌਰਵ ਗਾਂਗੁਲੀ ਦੀ ਅਗਵਾਈ ਵਾਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਅਨਿਲ ਕੁੰਬਲੇ ਤੇ ਵੀ. ਵੀ. ਐੱਸ ਲਕਸ਼ਮਣ ਨੂੰ ਟੀ-20 ਵਰਲਡ ਕੱਪ ਦੇ ਬਾਅਦ ਰਵੀ ਸ਼ਾਸਤਰੀ ਦੇ ਕਾਰਜਕਾਲ ਨੂੰ ਪੂਰਾ ਕਰ ਲੈਣ 'ਤੇ ਮੁੱਖ ਕੋਚ ਦੇ ਲਈ ਅਪਲਾਈ ਕਰਨ ਨੂੰ ਕਹਿ ਸਕਦਾ ਹੈ। ਕੁੰਬਲੇ 2016-17 ਦਰਮਿਆਨ ਇਕ ਸਾਲ ਲਈ ਭਾਰਤੀ ਟੀਮ ਦੇ ਕੋਚ ਸਨ। ਉਸ ਸਮੇਂ ਸਚਿਨ ਤੇਂਦੁਲਕਰ, ਲਕਸ਼ਮਣ ਤੇ ਗਾਂਗੁਲੀ ਦੀ ਪ੍ਰਧਾਨਗੀ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਉਨ੍ਹਾਂ ਨੂੰ ਸ਼ਾਸਤਰੀ ਦੀ ਜਗ੍ਹਾ ਨਿਯੁਕਤ ਕੀਤਾ ਸੀ।
ਹਾਲਾਂਕਿ, ਕਪਤਾਨ ਵਿਰਾਟ ਕੋਹਲੀ ਦੇ ਨਾਲ ਕੁੜੱਤਣ ਕਾਰਨ ਕੁੰਬਲੇ ਨੇ ਚੈਂਪੀਅਨਸ ਟਰਾਫ਼ੀ ਦੇ ਫ਼ਾਈਨਲ 'ਚ ਪਾਕਿਸਤਾਨ ਤੋਂ ਹਾਰਨ ਦੇ ਬਾਅਦ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਨਾਂ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇਸ ਨਵੇਂ ਘਟਨਾਕ੍ਰਮ ਤੋਂ ਜਾਣੂੰ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਅਨਿਲ ਕੁੰਬਲੇ ਦੇ ਬਾਹਰ ਨਿਕਲਣ ਦੇ ਮਾਮਲੇ 'ਚ ਸੁਧਾਰ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਹਟਾਇਆ ਉਹ ਸਹੀ ਉਦਾਹਰਨ ਨਹੀਂ ਸੀ। ਹਾਲਾਂਕਿ ਇਹ ਇਸ ਗੱਲ 'ਤੇ ਨਿਰਭਰ ਹੈ ਕਿ ਕੀ ਕੁੰਬਲੇ ਤੇ ਲਕਸ਼ਮਣ ਕੋਚ ਦੇ ਅਹੁਦੇ ਲਈ ਬੇਨਤੀ ਕਰਨ ਲਈ ਰਾਜ਼ੀ ਹੋਣਗੇ।
IPL 2021 : UAE ਵੱਲੋਂ ਪ੍ਰਸ਼ੰਸਕਾਂ ਨੂੰ ਐਂਟਰੀ ਦੇਣ ਦਾ ਪ੍ਰੋਟੋਕਾਲ ਤਿਆਰ, ਸਿਰਫ਼ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਐਂਟਰੀ
NEXT STORY