ਲੰਡਨ— ਪਿਛਲੇ ਸਾਲ ਸਤੰਬਰ 'ਚ ਬ੍ਰਿਸਟਲ 'ਚ ਇਕ ਨਾਈਟ ਕਲੱਬ ਦੇ ਬਾਹਰ ਹੋਈ ਹੱਥੋਪਾਈ ਦੇ ਵਿਵਾਦਤ ਮਾਮਲੇ 'ਚ ਇੰਗਲਿਸ਼ ਕ੍ਰਿਕਟਰ ਬੇਨ ਸਟੋਕਸ ਅਤੇ ਐਲੇਕਸ ਹੇਲਸ ਨੂੰ ਵੱਡੀ ਰਾਹਤ ਮਿਲੀ ਹੈ। ਇੰਗਲਿਸ਼ ਐਂਡ ਵੇਲਸ ਕ੍ਰਿਕਟ ਬੋਰਡ ਦੇ ਅਨੁਸ਼ਾਸਨ ਕਮੀਸ਼ਨ ਨੇ ਇਨ੍ਹਾਂ ਦੋਹਾਂ ਖਿਡਾਰੀਆਂ 'ਤੇ ਜੁਰਮਾਨਾ ਅਤੇ ਕੁਝ ਮੈਚਾਂ ਦੀ ਪਾਬੰਦੀ ਲਗਾਈ ਹੈ ਪਰ ਜੁਰਮਾਨਾ ਅਦਾ ਕਰਨ ਦੇ ਬਾਅਦ ਸਟੋਕਸ ਇੰਗਲਿਸ਼ ਟੀਮ 'ਚ ਚੋਣ ਲਈ ਉਪਲਬਧ ਰਹਿਣਗੇ ਕਿਉਂਕਿ ਜਿੰਨੇ ਮੈਚਾਂ ਦੀ ਪਾਬੰਦੀ ਲਗਾਈ ਗਈ ਹੈ ਓਨੇ ਹੀ ਮੈਚਾਂ ਤੋਂ ਉਹ ਪਹਿਲਾਂ ਹੀ ਇੰਗਲੈਂਡ ਦੀ ਟੀਮ ਤੋਂ ਬਾਹਰ ਰਹਿ ਚੁੱਕੇ ਹਨ।
ਅਨੁਸ਼ਾਸਨ ਪੈਨਲ ਨੇ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਈ.ਸੀ.ਬੀ. ਦੇ ਕੋਡ ਆਫ ਕੰਡਕਸ 3.3 ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਬੇਨ ਸਟੋਕਸ 'ਤੇ 30,000 ਬ੍ਰਿਟਿਸ਼ ਪੌਂਡ ਦਾ ਜੁਰਮਾਨਾ ਅਤੇ ਅੱਠ ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਏਸ਼ੇਜ਼ ਸੀਰੀਜ਼ ਦੇ ਅੰਤਿਮ ਦੋ ਟੈਸਟ ਮੈਚ, ਆਸਟਰੇਲੀਆ ਦੇ ਖਿਲਾਫ ਵਨ ਡੇ ਸੀਰੀਜ਼ ਦੇ ਪੰਜੇ ਮੈਚ ਅਤੇ ਟਰਾਂਸ ਤਸਮਾਨ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚ ਉਹ ਇਸ ਮਸਲੇ ਦੇ ਚਲਦੇ ਨਹੀਂ ਖੇਡ ਸਕੇ ਹਨ। ਲਿਹਾਜ਼ਾ ਅੱਠ ਮੈਚਾਂ ਦੀ ਪਾਬੰਦੀ ਦੀ ਸ਼ਰਤ ਪੂਰੀ ਹੋ ਚੁੱਕੀ ਹੈ ਅਤੇ ਬਸ ਜੁਰਮਾਨਾ ਅਦਾ ਕਰਕੇ ਉਹ ਇੰਗਲੈਂਡ ਦੀ ਟੀਮ ਦੇ ਲਈ ਖੇਡ ਸਕਦੇ ਹਨ। ਬੇਨ ਸਟੋਕਸ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦੇ ਹੋਏ ਸਜ਼ਾ ਨੂੰ ਕਬੂਲ ਕਰ ਲਿਆ ਹੈ।
ਜਦਕਿ ਐਲੇਕਸ ਹੇਲਸ 'ਤੇ 17,500 ਬ੍ਰਿਟਿਸ਼ ਪੌਂਡ ਦਾ ਜੁਰਮਾਨਾ ਅਤੇ 6 ਮੈਚਾਂ ਦੀ ਪਾਬੰਦੀ ਦਾ ਫੈਸਲਾ ਆਇਆ ਹੈ। ਹੇਲਸ ਨੇ ਬਸ ਦੋ ਮੈਚ ਹੀ ਮਿਸ ਕੀਤੇ ਸਨ ਪਰ ਉਨ੍ਹਾਂ ਦੀ ਇਹ ਸਜ਼ਾ ਸਸਪੈਂਡੇਡ ਸਜ਼ਾ ਹੈ ਭਾਵ ਜੇਕਰ ਉਹ ਭਵਿੱਖ 'ਚ ਕਦੀ ਫਿਰ ਤੋਂ ਅਜਿਹੀ ਹਰਕਤ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਸਜ਼ਾ ਭੁਗਤਨੀ ਹੋਵੇਗੀ। ਇਸ ਦਾ ਅਰਥ ਇਹ ਹੈ ਕਿ ਹੇਲਸ ਵੀ ਸਲੈਕਸ਼ਨ ਲਈ ਉਪਲਬਧ ਰਹਿਣਗੇ।
ਹੇਲਸ ਨੇ ਵੀ ਇਸ ਫੈਸਲੇ ਨੂੰ ਕਬੂਲ ਕਰ ਲਿਆ ਹੈ।
ਲੋਕ ਸਪੋਰਟਸ ਦੇਖਣਾ ਤਾਂ ਚਾਹੁੰਦੇ ਹਨ ਪਰ ਖੇਡਣਾ ਨਹੀਂ : ਕਪਿਲ ਦੇਵ
NEXT STORY