ਸਪੋਰਟਸ ਡੈਸਕ : ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤਕ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਸ ਖਤਰਨਾਕ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। ਅਜਿਹੇ ’ਚ ਆਈ. ਸੀ. ਸੀ. ਨੇ ਟੀ-20 ਵਰਲਡ ਕੱਪ ਦੇ ਕੁਆਲੀਫਾਇਰ ਮੈਚਾਂ ਨੂੰ ਜੂਨ ਤਕ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਮੁਲਤਵੀ ਕਰ ਦਿੱਤਾ ਗਿਆ ਹੈ।
ਦਰਅਸਲ, ਆਈ. ਸੀ. ਸੀ. ਦੇ ਈਵੈਂਟਸ ਦੇ ਹੈੱਡ ਕ੍ਰਿਸ ਟੇਟਲੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਵਿਸ਼ਵ ਪੱਧਰ ’ਤੇ ਸਿਹਤ ਦੀ ਚਿੰਤਾਵਾਂ ਨੂੰ ਦੇਖਦਿਆਂ ਅਤੇ ਦੁਨੀਆ ਭਰ ਵਿਚ ਸਰਕਾਰਾਂ ਦੇ ਫੈਸਲਿਆਂ ਨੂੰ ਦੇਖਦਿਆਂ ਜੂਨ ਤਕ ਦੇ ਸਾਰੇ ਕੁਆਲੀਫਾਇਰਸ ਟੂਰਨਾਮੈਂਟਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਡੀ ਵਚਨਬੱਧਤਾ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਹੈ। ਅਧਿਕਾਰੀਆਂ ਦੇ ਕਹਿਣ ’ਤੇ ਸਾਨੂੰ ਇਸ ਤਰ੍ਹਾਂ ਦੇ ਫੈਸਲੇ ਲੈਣੇ ਹੋਣਗੇ। ਸਰਕਾਰਾਂ ਤੋਂ ਇਜਾਜ਼ਤ ਮਿਲਣ ਅਤੇ ਕੋਰੋਨਾ ਵਾਇਰਸ ਦੇ ਹਾਲਾਤ ਠੀਕ ਹੋਣ ਤੋਂ ਬਾਅਦ ਹੀ ਅੱਗੇ ਟੂਰਨਾਮੈਂਟ ਨੂੰ ਆਯੋਜਿਤ ਕਰਨ ’ਤੇ ਵਿਚਾਰ ਕੀਤਾ ਜਾਵੇਗਾ।
ਖੇਡ ਜਗਤ ਦੇ ਇਕ ਹੋਰ ਧਾਕੜ ਖਿਡਾਰੀ ਦੀ ਕੋਰੋਨਾ ਵਾਇਰਸ ਨੇ ਲਈ ਜਾਨ, ਇੰਗਲੈਂਡ ਸੀ ਭਰਤੀ
NEXT STORY