ਕੋਲਕਾਤਾ- ਬਤੌਰ ਕੋਚ ਪਹਿਲੀ ਹੀ ਟੀ-20 ਸੀਰੀਜ਼ ਵਿਚ ਰਾਹੁਲ ਦ੍ਰਾਵਿੜ ਨੂੰ ਵੱਡੀ ਉਪਲੱਬਧੀ ਹਾਸਲ ਹੋਈ ਹੈ। ਈਡਨ ਗਾਰਡਨਸ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿਚ ਭਾਰਤ ਨੇ 73 ਦੌੜਾਂ ਨਾਲ ਵੱਡੀ ਜਿੱਤ ਹਾਸਲ ਕਰਨ ਦੇ ਨਾਲ ਹੀ ਨਿਊਜ਼ੀਲੈਂਡ ਦਾ ਸੀਰੀਜ਼ ਵਿਚ 3-0 ਨਾਲ ਸਫਾਇਆ ਕਰ ਦਿੱਤਾ। ਵੱਡੀ ਉਪਲੱਬਧੀ ਆਪਣੇ ਨਾਂ ਦਰਜ ਹੋਣ 'ਤੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਇਹ ਅਸਲ ਵਿਚ ਇਕ ਵਧੀਆ ਸੀਰੀਜ਼ ਜਿੱਤੀ ਹੈ। ਸਾਰੇ ਖਿਡਾਰੀਆਂ ਨੇ ਸੀਰੀਜ਼ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕਰਨਾ ਵਧੀਆ ਲੱਗਦਾ ਹੈ। ਸਾਨੂੰ ਆਪਣੇ ਪੈਰ ਜ਼ਮੀਨ 'ਤੇ ਰੱਖਣੇ ਹੋਣਗੇ ਤੇ ਇਸ ਜਿੱਤ ਨੂੰ ਲੈ ਕੇ ਥੋੜਾ ਚੌਕਸ ਰਹਿਣਾ ਹੋਵੇਗਾ ਕਿਉਂਕਿ ਹੁਣ ਅਸੀਂ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।
ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ
ਰਾਹੁਲ ਨੇ ਮੰਨਿਆ ਕਿ ਨਿਊਜ਼ੀਲੈਂਡ ਦੇ ਲਈ ਵਿਸ਼ਵ ਕੱਪ ਫਾਈਨਲ ਖੇਡਣਾ ਤੇ ਫਿਰ 3 ਦਿਨ ਬਾਅਦ 6 ਦਿਨਾਂ ਵਿਚ ਤਿੰਨ ਮੈਚ ਖੇਡਣਾ ਆਸਾਨ ਨਹੀਂ ਸੀ। ਸਾਨੂੰ ਇਸ ਸੀਰੀਜ਼ ਤੋਂ ਸਿੱਖ ਕੇ ਅੱਗੇ ਵਧਣਾ ਹੋਵੇਗਾ। ਅਗਲੇ 10 ਸਾਲਾਂ ਵਿਚ ਇਹ ਇਕ ਲੰਬੀ ਯਾਤਰਾ ਹੈ ਤੇ ਸਾਡੇ ਕੋਲ ਉਤਾਰ-ਚੜਾਅ ਦਾ ਹਿੱਸਾ ਹੋਵੇਗਾ। ਅਸੀਂ ਕੁਝ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ, ਜਿਨ੍ਹਾਂ ਨੇ ਪਿਛਲੇ ਕੁਝ ਮਹੀਨੀਆਂ 'ਚ ਜ਼ਿਆਦਾ ਕ੍ਰਿਕਟ ਨਹੀਂ ਖੇਡਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ 25 ਨਵੰਬਰ ਨੂੰ ਕਾਨਪੁਰ 'ਚ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ
3 ਪਲਸ ਮੈਚਾਂ ਦੀ ਸੀਰੀਜ਼ ਵਿਚ ਸਭ ਤੋਂ ਜ਼ਿਆਦਾ ਕਲੀਨ ਸਵੀਪ (ਟੀ-20)
6 ਭਾਰਤ
6 ਪਾਕਿਸਤਾਨ
5 ਅਫਗਾਨਿਸਤਾਨ
4 ਇੰਗਲੈਂਡ
3 ਦੱਖਣੀ ਅਫਰੀਕਾ
ਭਾਰਤ ਦੀ ਕਲੀਨ ਸਵੀਪ ਯਾਤਰਾ (ਟੀ-20)
3-0 ਬਨਾਮ ਆਸਟਰੇਲੀਆ 2016
3-0 ਬਨਾਮ ਸ਼੍ਰੀਲੰਕਾ 2017
3-0 ਬਨਾਮ ਵੈਸਟਇੰਡੀਜ਼ 2018
3-0 ਬਨਾਮ ਵੈਸਟਇੰਡੀਜ਼ 2019
5-0 ਬਨਾਮ ਨਿਊਜ਼ੀਲੈਂਡ 2020
3-0 ਬਨਾਮ ਨਿਊਜ਼ੀਲੈਂਡ 2021
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਈਸ਼ ਸੋਢੀ ਨੇ ਕੀਤਾ ਸ਼ਾਨਦਾਰ ਕੈਚ, ਇਹ ਰਿਕਾਰਡ ਵੀ ਕੀਤਾ ਆਪਣੇ ਨਾਂ
NEXT STORY