ਨਵੀਂ ਦਿੱਲੀ— ਆਈ.ਪੀ.ਐੱਲ. ਸਪਾਟ ਫਿਕਸਿੰਗ ਦੇ ਕਾਰਨ ਬੀ.ਸੀ.ਸੀ.ਆਈ ਦੇ ਅਜੀਵਨ ਬੈਨ ਦਾ ਸਾਹਮਣਾ ਕਰ ਰਹੇ ਭਾਰਤੀ ਤੇਜ਼ ਗੇਂਦਬਾਜ਼ ਸ਼ਾਂਤਾਕੁਮਾਰਨ ਸ਼੍ਰੀਸੰਤ ਇਨ੍ਹਾਂ ਦਿਨਾਂ 'ਚ ਬਿੱਗ ਬੌਸ 'ਚ ਸ਼ਾਮਿਲ ਹੋਣ ਦੇ ਕਾਰਨ ਚਰਚਾ 'ਚ ਹਨ। ਸਾਢੇ ਤਿੰਨ ਮਹੀਨੇ ਚੱਲਣ ਵਾਲੇ ਇਸ ਸ਼ੋਅ 'ਚ ਇਸ ਖਿਡਾਰੀ ਨੇ 18ਵੇਂ ਪ੍ਰਤੀਭਾਗੀ ਦੇ ਰੁਪ 'ਚ ਪ੍ਰਵੇਸ਼ ਕੀਤਾ। ਸਾਊਥ ਅਤੇ ਬਾਲੀਵੁੱਡ ਦੀਆਂ ਫਿਲਮਾਂ 'ਚ ਐਕਟਿੰਗ ਕਰਨ ਵਾਲੇ ਸਟਾਈਲਿਸ਼ ਕ੍ਰਿਕਟਰ ਦੀ ਸ਼ੋਅ 'ਚ ਐਂਟਰੀ ਬਾਹੁਬਲੀ ਨਾਲ ਹੋਈ। ਜਦਕਿ ਉਹ ਬੈਟ ਅਤੇ ਗੇਂਦਾਂ ਨਾਲ ਬਣੇ ਸਿੰਹਾਸਨ 'ਤੇ ਬੈਠ ਕੇ ਸਭ ਦੇ ਸਾਹਮਣੇ ਆਏ। ਇੰਨੀ ਹੀ ਨਹੀਂ, ਸ਼੍ਰੀਸੰਤ ਨੇ ਬਾਹੁਬਲੀ ਫਿਲਮ ਦੇ ਗਾਣੇ 'ਤੇ ਖੂਬ ਡਾਂਸ ਵੀ ਕੀਤਾ।
ਇਸ ਦੌਰਾਨ ਉਨ੍ਹਾਂ ਦੀ ਪਤਨੀ ਭੁਵਨੇਸ਼ਵਰੀ ਵੀ ਨਜ਼ਰ ਆਈ। ਸ਼੍ਰੀਸੰਤ ਨੇ ਆਪਣੀ ਪਤਨੀ ਬਾਰੇ ਕਿਹਾ,' ਇਨ੍ਹਾਂ ਨੇ ਮੇਰਾ ਸਾਥ ਉਦੋਂ ਦਿੱਤਾ ਜਦੋਂ ਮੇਰੇ ਨਾਲ ਕੋਈ ਨਹੀਂ ਸੀ। ਇਹੀ ਨਹੀਂ ਉਸ ਬੁਰੇ ਦੌਰੇ 'ਚ ਵਿਆਹ ਦਾ ਫੈਸਲਾ ਵੀ ਲਿਆ,' ਇਸ ਗੱਲ ਨੂੰ ਸੁਣ ਕੇ ਭੁਵਨੇਸ਼ਵਰੀ ਭਾਵੁਕ ਹੋ ਗਈ, ਹਾਲਾਂਕਿ ਉਨ੍ਹਾਂ ਨੇ ਸ਼੍ਰੀਸੰਤ ਨਾਲ ਕਿਹਾ ਹੈ ਕਿ ਬਿੱਗ ਬੌਸ ਦੇ ਘਰ 'ਚ ਸਿਰਫ ਮਤ ਮੁੰਡਵਾਉਣਾ। ਵੈਸੇ ਸ਼੍ਰੀਸੰਤ ਸ਼ੋਅ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਕੋਲ ਆਪਣੀ ਗੱਲ ਸਭ ਦੇ ਸਾਹਮਣੇ ਰੱਖਣ ਦਾ ਚੰਗਾ ਮੌਕਾ ਹੈ। ਇਸ ਸ਼ੋਅ 'ਚ ਕੁਝ ਵੀ ਛਿਪਾਉਣਾ ਬਹੁਤ ਮੁਸ਼ਕਲ ਹੈ। ਸ਼੍ਰੀਸੰਤ ਦਾ ਮੰਨਣਾ ਹੈ ਕਿ ਇਸ ਸ਼ੋਅ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਆਉਣ ਦੀ ਪੂਰੀ ਸੰਭਾਵਨਾ ਹੈ।
ਰਿਆਲਿਟੀ ਸ਼ੋਅ ਨਾਲ ਪੁਰਾਣਾ ਨਾਤਾ
ਆਈ.ਪੀ.ਐੱਲ. ਸਪਾਟ ਫਿਕਸਿੰਗ ਦੀ ਵਜ੍ਹਾ ਨਾਲ ਤਿਹਾੜ ਜ਼ੇਲ ਦੀ ਹਵਾ ਖਾਣ ਵਾਲੇ ਸ਼੍ਰੀਸੰਤ ਦਾ ਰਿਆਲਿਟੀ ਸ਼ੋਅ ਨਾਲ ਪੁਰਾਣਾ ਨਾਤਾ ਹੈ। ਉਹ ' ਝਲਕ ਦਿਖਲਾ ਜਾ' ਅਤੇ ' ਖਤਰਿਆਂ ਦੇ ਖਿਡਾਰੀ 9' 'ਚ ਹਿੱਸਾ ਲੈ ਚੁੱਕੇ ਹਨ ਹਾਲ ਹੀ 'ਚ ਸ਼੍ਰੀਸੰਤ ਨੇ ਗਜਬ ਦੀ ਬਾਡੀ ਬਣਾਈ ਹੈ। ਇਹ ਟ੍ਰਾਂਸਫਾਰਮੈਸ਼ਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਕੰਨੜ ਫਿਲਮ ' ਕੇਮਪੋਗੋਡਾ 2' ਲਈ ਕੀਤਾ ਹੈ।
-ਕ੍ਰਿਕਟ 'ਚ ਵਾਪਸੀ ਚਾਹਤ
ਆਜੀਵਨ ਬੈਨ ਦੇ ਕਾਰਨ ਸ਼੍ਰੀਸੰਤ ਸਾਲ 2013 ਤੋਂ ਕ੍ਰਿਕਟ ਤੋਂ ਦੂਰ ਹਨ, ਪਰ ਅੱਜ ਵੀ ਉਨ੍ਹਾਂ ਦੀ ਖੁਵਾਹਿਸ਼ ਕ੍ਰਿਕਟ 'ਚ ਵਾਪਸੀ ਹੈ। ਇਸ ਵਜ੍ਹਾ ਨਾਲ ਉਹ ਕੇਰਲ ਹਾਈ ਕੋਰਟ ਦੇ ਆਜੀਵਨ ਬੈਨ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਚੱਲੇ ਗਏ ਅਤੇ ਆਉਣ ਵਾਲੇ ਕੁਝ ਦਿਨਾਂ 'ਚ ਇਸ 'ਤੇ ਸੁਣਵਾਈ ਹੋਣੀ ਹੈ। ਉਨ੍ਹਾਂ ਨੇ ਆਪਣੀ ਪਟੀਸ਼ਨ 'ਚ ਸਾਫ ਤੌਰ 'ਤੇ ਕਿਹਾ ਹੈ ਕਿ ਸਪਾਟ ਫਿਕਸਿੰਗ ਦੇ ਕਾਰਨ ਮੈਂ ਪਿਛਲੇ ਪੰਜ ਸਾਲਾਂ ਤੋਂ ਕ੍ਰਿਕਟ ਤੋਂ ਦੂਰ ਹਾਂ ਅਤੇ ਇਹੀ ਮੇਰੇ ਲਈ ਸਭ ਤੋਂ ਵੱਡੀ ਸਜ਼ਾ ਹੈ, ਲਿਹਾਜਾ ਹੁਣ ਮੈਨੂੰ ਵਾਪਸੀ ਦਾ ਮੌਕਾ ਮਿਲਣਾ ਚਾਹੀਦਾ ਹੈ ਜਦਕਿ ਉਹ ਕਈ ਵਾਰ ਬੀ.ਸੀ.ਸੀ.ਆਈ 'ਤੇ ਮਨਮਰਜੀ ਦਾ ਦੋਸ਼ ਵੀ ਲਗਾ ਚੁੱਕੇ ਹਨ ਸ਼੍ਰੀਸੰਤ ਕਈ ਵਾਰ ਕਹਿ ਚੁੱਕੇ ਹਨ ਕਿ ਉਹ 35 ਸਾਲ ਦੇ ਹਨ। ਅਤੇ ਅਗਲੇ 5-6 ਸਾਲ ਕ੍ਰਿਕਟ ਖੇਡ ਸਕਦੇ ਹਨ। ਸ਼੍ਰੀਸੰਤ ਨੇ ਭਾਰਤ ਲਈ 27 ਟੈਸਟ, 53 ਵਨ ਡੇ 10 ਟੀ20 ਮੈਚ ਖੇਡੇ ਹਨ।
ਰਿਸ਼ਭ ਪੰਤ ਦੀ ਵਿਕਟਕੀਪਿੰਗ 'ਤੇ ਉੱਠੇ ਸਵਾਲ, ਇਸ ਵਾਰ ਚੀਫ ਸਿਲੈਕਟਰ ਨੇ ਵਿੰਨ੍ਹਿਆ ਨਿਸ਼ਾਨਾ
NEXT STORY