ਓਸਟ੍ਰਾਵਾ— 8 ਓਲੰਪਿਕ ਸੋਨ ਤਮਗਾ ਜੇਤੂ ਜਮੈਕਾ ਦੇ ਯੂਸੇਨ ਬੋਲਟ ਨੇ ਹੋਲੀ ਸ਼ੁਰੂਆਤ ਦੇ ਬਾਵਜੂਦ ਇੱਥੇ ਓਸਟ੍ਰਾਵਾ ਗੋਲਡਨ ਸਪਾਈਕ 100 ਮੀਟਰ ਦੌੜ ਨੂੰ 10.06 ਸੈਕੰਡ ਦੇ ਨਾਲ ਜਿੱਤ ਲਿਆ ਹੈ।
ਆਪਣੇ ਆਖਰੀ ਸੈਸ਼ਨ 'ਚ ਦੂਜੀ ਵਾਰ 100 ਮੀਟਰ ਦੌੜ 'ਚ ਹਿੱਸਾ ਲੈ ਰਹੇ ਬੋਲਟ ਦੀ ਰੇਸ ਕਾਫੀ ਹੋਲੀ ਰਹੀ ਪਰ ਬਾਅਦ 'ਚ ਉਸ ਨੇ ਤੇਜ਼ੀ ਫੜਦੇ ਹੋਏ ਕਿਊਬਾ ਦੇ ਯੂਨੀਏਰ ਪੇਰੇਜ ਨੂੰ ਪਿੱਛੇ ਛੱਡਦੇ ਹੋਏ ਜਿੱਤ ਆਪਣੇ ਨਾਂ ਕੀਤੀ। ਪੇਰੇਜ ਨੇ ਆਪਣਾ ਵਿਅਕਤੀਗਤ ਸਰਵਸ਼੍ਰੇਸ਼ਠ ਸਮੇਂ ਕੱਢਦੇ ਹੋਏ 10.09 ਸੈਕੰਡ ਲੈ ਕੇ ਦੂਜਾ ਸਥਾਨ ਹਾਸਲ ਕੀਤਾ।
30 ਸਾਲਾ ਬੋਲਟ 8 ਵਾਰ ਦੇ ਓਲੰਪਿਕ ਚੈਂਪੀਅਨ ਹਨ ਅਤੇ 13 ਵਾਰ ਵਿਸ਼ਵ ਚੈਂਪੀਅਨ 'ਚ ਤਮਗੇ ਜਿੱਤ ਚੁੱਕੇ ਹਨ। ਅਗਸਤ 'ਚ ਲੰਡਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦੀ ਆਖਰੀ ਰੇਸ ਲਈ ਉਤਰਨਗੇ, ਜਿਸ ਤੋਂ ਬਾਅਦ ਉਹ ਟ੍ਰੈਕ ਐਂਡ ਫੀਲਡ ਨੂੰ ਅਲਵਿਦਾ ਕਹਿ ਦੇਣਗੇ। ਰਿਓ ਓਲੰਪਿਕ 'ਚ ਆਪਣਾ ਟ੍ਰਿਪਲ-ਟ੍ਰਿਪਲ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਓਲੰਪਿਕ ਖੇਡਾਂ ਤੋਂ ਵੀ ਸੰਨਿਆਸ ਲੈ ਲਿਆ ਸੀ।
ਸਚਿਨ, ਧੋਨੀ ਤੋਂ ਬਾਅਦ ਹੁਣ ਇਸ ਦਿੱਗਜ ਖਿਡਾਰੀ 'ਤੇ ਬਣੇਗੀ ਫਿਲਮ
NEXT STORY