ਕੋਲਕਾਤਾ : ਉਮੀਦਾਂ 'ਤੇ ਖਰੇ ਉੱਤਰਦਿਆਂ ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਨੇ ਇਕ ਸੈਟ ਨਾਲ ਪਛੜਨ ਦੇ ਬਾਵਜੂਦ ਵਾਪਸੀ ਕਰਦਿਆਂ ਸਿਮੋਨ ਬੋਲੇਲੀ ਅਤੇ ਮਾਤੇਓ ਬੇਰੇਤਿਨੀ ਨੂੰ ਹਰਾ ਕੇ ਇਟਲੀ ਖਿਲਾਫ ਡੇਵਿਸ ਕੱਪ ਕੁਆਲੀਫਾਇਰ ਵਿਚ ਭਾਰਤ ਦੀਆਂ ਉਮੀਦਾਂ ਕਾਇਮ ਰੱਖੀ। ਬੋਪੰਨਾ ਅਤੇ ਸ਼ਰਣ ਨੇ ਦੂਜੇ ਸੈੱਟ ਦੇ ਚੌਥੇ ਗੇਮ ਵਿਚ ਬੇਰੇਤਿਨੀ ਦੀ ਸਰਵਿਸ ਤੋੜ ਕੇ ਵਾਪਸੀ ਕੀਤੀ। ਉਸ ਨੇ 1 ਘੰਟਾ 43 ਮਿੰਟ ਚੱਲਿਆਂ ਮੁਕਾਬਲਾ 4-6, 6-3, 6-4 ਨਾਲ ਜਿੱਤਿਆ। 2012 ਤੋਂ ਬਾਅਦ ਵਾਪਸੀ ਕਰ ਰਹੇ ਸ਼ਰਣ ਨੇ ਬੋਪੰਨਾ ਦਾ ਪੂਰਾ ਸਾਥ ਦਿੰਦਿਆਂ ਫੋਰਹੈਂਡ 'ਤੇ ਵਿਨਰ ਲਗਾ ਕੇ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਭਾਰਤ ਨੂੰ ਪਹਿਲੇ 2 ਸਿੰਗਲਜ਼ ਮੁਕਾਬਲਿਆਂ ਵਿਚ ਹਾਰ ਝੱਲਣੀ ਪਈ ਸੀ। ਹੁਣ ਭਾਰਤੀ ਟੀਮ ਉਲਟ ਸਿੰਗਲਜ਼ ਖੇਡੇਗੀ। ਸ਼ਰਣ ਨੇ ਕਿਹਾ, ''ਭਾਰਤ ਲਈ ਖੇਡਣ ਦਾ ਦਬਾਅ ਸੀ ਪਰ ਰੋਹਨ ਦੇ ਨਾਲ ਉਹ ਮਹਿਸੂਸ ਨਹੀਂ ਹੋਇਆ। ਮੈਨੂੰ ਗ੍ਰਾਸ ਖੇਡਣਾ ਪਸੰਦ ਹੈ ਅਤੇ ਮੈਨੂੰ ਬੇਸਿਕਸ 'ਤੇ ਧਿਆਨ ਰੱਖਿਆ। ਬੇਰੇਤਿਨੀ ਦੀ ਸਰਵਿਸ ਤੋੜ ਕੇ ਵਾਪਸੀ ਕਰਨ ਵਾਲੀ ਭਾਰਤੀ ਜੋੜੀ ਨੇ ਫਿਰ ਦਬਾਅ ਬਣਨ ਨਹੀਂ ਦਿੱਤਾ। ਨੌਵਾਂ ਸੈੱਟ 7 ਮਿੰਟ ਤੱਕ ਚੱਲਿਆ। ਇਤਾਲਵੀ ਜੋੜੀ ਨੇ ਪਹਿਲਾ ਸੈੱਟ ਜਿੱਤ ਲਿਆ ਪਰ ਇਸ ਤੋਂ ਬਾਅਦ ਭਾਰਤੀ ਜੋੜੀ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ।
ਪਿਛਲਾ ਮੈਚ 'ਅਪਵਾਦ', ਮਿਡਲ ਆਰਡਰ 'ਤੇ ਪੂਰਾ ਭਰੋਸਾ : ਕੋਚ ਬਾਂਗੜ
NEXT STORY