ਜਲੰਧਰ : ਬੁਲਗਾਰੀਆ ਦੇ ਹੈਵੀਵੇਟ ਮੁੱਕੇਬਾਜ਼ ਕੁਬਰਤ ਪੁਲੇਵ ਨੂੰ ਮੈਚ ਤੋਂ ਬਾਅਦ ਮਹਿਲਾ ਰਿਪੋਰਟਰ ਨੂੰ ਕਿੱਸ ਕਰਨਾ ਮਹਿੰਗਾ ਪੈ ਗਿਆ ਹੈ। ਕੈਲੀਫੋਰਨੀਆ ਸਟੇਟ ਐਥਲੈਟਿਕਸ ਕਮਿਸ਼ਨ ਨੇ ਕੁਬਰਤ ਨੂੰ ਇਸ ਹਰਕਤ ਲਈ ਸਸਪੈਂਡ ਕਰ ਦਿੱਤਾ ਹੈ, ਨਾਲ ਹੀ ਕਿਹਾ ਗਿਆ ਹੈ ਕਿ ਕੁਬਰਤ ਦੀ ਇਹ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਕੁਬਰਤ 'ਤੇ ਇਹ ਕਾਰਵਾਈ ਮਹਿਲਾ ਰਿਪੋਰਟਰ ਜੈਨੀਫਰ ਰਾਵਲੋ ਦੀ ਸ਼ਿਕਾਇਤ 'ਤੇ ਹੀ ਹੋਈ ਹੈ।
ਘਟਨਾ ਬਾਰੇ ਰਾਵਲੋ ਦਾ ਕਹਿਣਾ ਹੈ ਕਿ ਉਸ ਦਿਨ ਕੁਬਰਤ ਨੇ ਉਸ ਨੂੰ ਅਸਹਿਜ ਤੇ ਨਿਰਾਸ਼ ਕਰ ਦਿੱਤਾ। ਉਸ ਨੂੰ ਉਮੀਦ ਨਹੀਂ ਸੀ ਕਿ ਉਹ ਉਸ ਨਾਲ ਇੰਨੀ ਮਾੜੀ ਹਰਕਤ ਕਰੇਗਾ। ਰਾਵਲੋ ਨੇ ਕਿਹਾ ਕਿ ਮੈਂ ਪੁਲੇਵ ਨੂੰ ਮੇਰਾ ਚਿਹਰਾ ਫੜਨ, ਚੁੰਮਣ ਜਾਂ ਮੇਰੀ ਪਿੱਠ ਨੂੰ ਫੜਨ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਮੈਂ ਪ੍ਰੈੱਸ ਤੋਂ ਇਕ ਪੇਸ਼ੇਵਰ ਮੈਂਬਰ ਦੇ ਰੂਪ 'ਚ ਮੁੱਕੇਬਾਜ਼ੀ ਮੈਚ ਨੂੰ ਕਵਰ ਕਰਨ ਲਈ ਗਈ ਸੀ। ਉਂਝ ਵੀ ਇਕ ਮਹਿਲਾ ਨੂੰ ਬਿਨਾਂ ਉਸ ਦੀ ਸਹਿਮਤੀ ਦੇ ਬੁੱਲ੍ਹਾਂ ਤੋਂ ਚੁੰਮਣਾ ਤੇ ਇਧਰ-ਉਧਰ ਹੱਥ ਲਾਉਣਾ ਮਨਜ਼ੂਰ ਨਹੀਂ ਹੁੰਦਾ।
ਰਾਵਲੋ ਨੇ ਕਿਹਾ ਕਿ ਉਸ ਨੇ ਖੁਦ ਹੀ ਇਹ ਵੀਡੀਓ ਸੋਸ਼ਲ ਸਾਈਟਸ 'ਤੇ ਪੋਸਟ ਕੀਤੀ ਸੀ ਤਾਂ ਕਿ ਉਹ ਦੁਨੀਆ ਨੂੰ ਦੱਸ ਸਕੇ ਕਿ ਕੁਬਰਤ ਨੇ ਉਸ ਨਾਲ ਕਿੰਨਾ ਗਲਤ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਵਲੋ ਨੇ ਕੁਬਰਤ ਵਿਰੁੱਧ ਜਬਰ-ਜ਼ਨਾਹ ਦਾ ਕੇਸ ਦਰਜ ਕਰਨ ਲਈ ਅਮਰੀਕਾ ਦੀ ਮਸ਼ਹੂਰ ਮਹਿਲਾ ਵਕੀਲ ਨੂੰ ਵੀ ਹਾਇਰ ਕੀਤਾ ਹੈ।
ਰੋਹਿਤ ਸ਼ਰਮਾ 'ਤੇ ਸਲੋਅ ਓਵਰ ਰੇਟ ਦੇ ਕਾਰਨ ਲਗਾ 12 ਲੱਖ ਰੁਪਏ ਦਾ ਜੁਰਮਾਨਾ
NEXT STORY