ਸਪੋਰਟਸ ਡੈਸਕ– ਭਾਰਤ ਦੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ’ਚ ਭਾਰਤ ਦਾ ਦੂਜਾ ਤਮਗ਼ਾ ਪੱਕਾ ਕਰ ਦਿੱਤਾ ਹੈ। ਉਨ੍ਹਾਂ ਨੇ 69 ਕਿਲੋਗ੍ਰਾਮ ਭਾਰ ਵਰਗ ’ਚ ਚੀਨੀ ਤਾਈਪੇ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਲਈ ਕਾਂਸੀ ਤਮਗਾ ਯਕੀਨੀ ਕਰ ਲਿਆ ਹੈ। ਆਸਾਮ ਦੀ ਇਸ 23 ਸਾਲਾ ਮੁੱਕੇਬਾਜ਼ ਨੇ ਆਪਣੀ ਵਿਰੋਧੀ ਮੁਕਾਬਲੇਬਾਜ਼ ਨੂੰ ਕੁਆਰਟਰ ਫ਼ਾਈਨਲ ’ਚ 4-1 ਨਾਲ ਹਰਾਇਆ।
ਇਹ ਵੀ ਪੜ੍ਹੋ : Tokyo Olympics : ਤੀਰਅੰਦਾਜ਼ੀ ’ਚ ਦੀਪਿਕਾ ਸ਼ਾਨਦਾਰ ਪ੍ਰਦਰਸ਼ਨ ਨਾਲ ਕੁਆਰਟਰ ਫ਼ਾਈਨਲ ’ਚ ਪਹੁੰਚੀ
ਹੁਣ ਲਵਲੀਨਾ 3 ਅਗਸਤ ਨੂੰ ਸੈਮੀਫ਼ਾਈਨਲ ’ਚ ਕਾਂਸੀ ਦੇ ਤਮਗ਼ੇ ਨੂੰ ਚਾਂਦੀ ’ਚ ਬਦਲਣ ਲਈ ਤੁਰਕੀ ਦੀ ਸੁਰਮੇਨੇਲੀ ਬੁਸੇਨਾਜ਼ ਖਿਲਾਫ ਰਿੰਗ ’ਚ ਉਤਰੇਗੀ। ਲਵਲੀਨਾ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਮੁਕਾਬਲਾ ਜਿੱਤ ਜਾਵੇਗੀ। ਉਨ੍ਹਾਂ ਦੀ ਖ਼ੁਸ਼ੀ ਦੇਖਣ ਲਾਇਕ ਸੀ। ਓਲੰਪਿਕ ’ਚ ਮੈਡਲ ਜਿੱਤਣ ਵਾਲੀ ਉਹ ਤੀਜੀ ਭਾਰਤੀ ਮੁੱਕੇਬਾਜ਼ ਹੋਵੇਗੀ। ਵਿਜੇਂਦਰ ਸਿੰਘ ਨੇ 2008 ਦੇ ਬੀਜਿੰਗ ਓਲੰਪਿਕ ਤੇ ਮੈਰੀਕਾਮ ਨੇ 2012 ਲੰਡਨ ਗੇਮਜ਼ ’ਚ ਕਾਂਸੀ ਤਮਗ਼ੇ ਜਿੱਤੇ ਹਨ।
ਇਹ ਵੀ ਪੜ੍ਹੋ : Tokyo Olympics : ਸਾਬਲੇ ਨੇ ਰਾਸ਼ਟਰੀ ਰਿਕਾਰਡ ਬਣਾਇਆ ਪਰ ਓਲੰਪਿਕ ਸਟੀਪਲਚੇਜ਼ ਫ਼ਾਈਨਲ ਤੋਂ ਖੁੰਝੇ
ਪਹਿਲੇ ਰਾਊਂਡ ’ਚ ਲਵਲੀਨਾ ਨੇ ਤਾਈਪੇ ਦੀ ਮੁੱਕੇਬਾਜ਼ ’ਤੇ ਲਗਾਤਾਰ ਮੁੱਕੇ ਜੜੇ ਤੇ ਜਿੱਤ ਹਾਸਲ ਕੀਤੀ। ਦੂਜੇ ਰਾਊਂਡ ’ਚ ਲੱਗ ਰਿਹਾ ਸੀ ਕਿ ਚੀਨੀ ਤਾਈਪੇ ਦੀ ਬਾਕਸਰ ਵਾਪਸੀ ਕਰੇਗੀ। ਲਵਲੀਨਾ ਨੇ ਹਾਲਾਂਕਿ ਆਪਣੀ ਹਾਈਟ ਦਾ ਚੰਗਾ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਨੇ ਲਗਾਤਾਰ ਪੰਚ ਲਾਏ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਲਵਲੀਨਾ ਨੇ ਕੁਕੂਗਿਕਾਨ ਏਰੇਨਾ ’ਚ ਮੰਗਲਵਾਰ ਨੂੰ ਖੇਡੇ ਗਏ ਆਖ਼ਰੀ-16 ਰਾਊਂਡ ਦੇ ਮੁਕਾਬਲੇ ’ਚ ਆਪਣੇ ਤੋਂ 12 ਸਾਲ ਵੱਡੀ ਜਰਮਨੀ ਦੀ ਨੇਦਿਨ ਐਪੇਟ ਨੂੰ 3-2 ਨਾਲ ਹਰਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Tokyo Olympics : ਸਾਬਲੇ ਨੇ ਰਾਸ਼ਟਰੀ ਰਿਕਾਰਡ ਬਣਾਇਆ ਪਰ ਓਲੰਪਿਕ ਸਟੀਪਲਚੇਜ਼ ਫ਼ਾਈਨਲ ਤੋਂ ਖੁੰਝੇ
NEXT STORY