ਨਵੀਂ ਦਿੱਲੀ : ਪਿਛਲੇ 2 ਦਹਾਕਿਆਂ ਤੋਂ ਭਾਰਤੀ ਮੁੱਕੇਬਾਜ਼ੀ ਦਾ ਦੂਜਾ ਨਾਂ ਰਹੀ ਐੱਮ. ਸੀ ਮੈਰੀਕਾਮ ਲਈ ਇਹ ਸਾਲ ਸ਼ਾਨਦਾਰ ਰਿਹਾ ਜਿੱਥੇ ਉਸ ਨੇ ਉਮਰ ਦੀ ਰੁਕਾਵਟ ਨੂੰ ਪਾਰ ਕਰਦਿਆਂ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਮੇਰੀ ਤੋਂ ਇਲਾਵਾ ਅਮਿਤ ਪੰਘਾਲ ਅਤੇ ਗੌਰਵ ਸੋਲੰਕੀ ਨੇ ਕੌਮਾਂਤਰੀ ਪੱਧਰ 'ਤੇ ਦਮਦਾਰ ਪ੍ਰਦਰਸ਼ਨ ਕੀਤਾ। 3 ਬੱਚਿਆਂ ਦੀ ਮਾਂ 36 ਸਾਲਾਂ ਮੈਰੀਕਾਮ ਦਾ ਇਹ ਵਿਸ਼ਵ ਚੈਂਪੀਅਨਸ਼ਿਪ ਵਿਚ 7ਵਾਂ ਤਮਗਾ ਸੀ ਅਤੇ ਉਹ ਟੂਰਨਾਮੈਂਟ ਦੇ 10 ਸੈਸ਼ਨਾਂ ਦੇ ਇਤਿਹਾਸ ਸਭ ਤੋਂ ਸਫਲ ਮੁੱਕੇਬਾਜ਼ ਬਣੀ। ਉਨ੍ਹਾਂ ਦਾ ਅਗਲਾ ਟੀਚਾ 2020 ਓਲੰਪਿਕ ਵਿਚ ਦੇਸ਼ ਲਈ ਤਮਗਾ ਜਿੱਤਣਾ ਹੈ। ਅੰਤਰਰਾਸ਼ਟਰੀ ਓਲੰਪਿਕ ਸੰਘ ਨੇ ਕੌਮਾਂਤਰੀ ਮੁੱਕੇਬਾਜ਼ੀ ਸੰਘਦੇ ਅਧਿਕਾਰੀਆਂ ਦੀ ਆਲੋਚਨਾ ਕੀਤੀ ਹੈ ਜਿਸ ਨਾਲ ਇਸ ਖੇਡ ਦੇ ਓਲੰਪਿਕ 'ਚ ਬਣੇ ਰਹਿਣ 'ਤੇ ਸ਼ੱਕ ਹੈ। ਏ. ਆਈ. ਬੀ. ਏ. ਦੇ ਪ੍ਰਧਾਨ ਗਾਫੂਰ ਰਾਖਿਮੋਵ 'ਤੇ ਅਪਰਾਧਕ ਮਾਮਲੇ ਨੂੰ ਲੈ ਕੇ ਆਈ. ਓ. ਸੀ. ਦਾ ਰਵੱਈਆ ਕਾਫੀ ਸਖਤ ਹੈ। ਭਾਰਤੀ ਮੁੱਕੇਬਾਜ਼ੀ ਟੀਮ ਦੇ ਹਾਈ ਪਰਫਾਰਮੈਂਸ ਨਿਦੇਸ਼ਕ ਸਾਂਟਿਯਾਗੋ ਨਿਏਵਾ ਨੇ ਕਿਹਾ, ''ਮੈਰੀਕਾਮ ਸ਼ਾਨਦਾਰ ਹੈ। ਦੂਜੇ ਸ਼ਬਦਾਂ 'ਚ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਉਸ ਪੱਧਰ 'ਤੇ ਪ੍ਰਦਰਸ਼ਨ ਕਰਨਾ ਅਤੇ ਆਪਣੇ ਤੋਂ ਨੌਜਵਾਨ ਖਿਡਾਰੀਆਂ ਨੂੰ ਹਰਾਉਣਾ ਸ਼ਾਨਦਾਰ ਹੈ।''

ਮੈਰੀ ਕਾਮ ਤੋਂ ਇਲਾਵਾ (49 ਕਿ.ਗ੍ਰਾ) ਅਮਿਤ ਪੰਘਾਲ ਨੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਹਾਸਲ ਕੀਤਾ ਜਿੱਥੇ ਫਾਈਨਲ 'ਚ ਉਸ ਨੇ ਓਲੰਪਿਕ ਚੈਂਪੀਅਨ ਹਸਨਬੁਆਏ ਦੁਸਮਾਤੋਵ ਨੂੰ ਹਰਾਇਆ। ਅਮਿਤ ਨੇ ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਜਰਮਨੀ 'ਚ ਖੇਡੇ ਗਏ ਕੈਮੇਸਟਰੀ ਕੱਪ ਵਿਚ ਵੀ ਪੀਲਾ ਤਮਗਾ ਹਾਸਲ ਕੀਤਾ। ਇੰਡੀਆ ਓਪਨ ਵਿਚ ਸੋਨ ਤਮਗੇ ਨਾਲ ਸਾਲ ਦੀ ਸ਼ੁਰੂਆਤ ਕਰਨ ਵਾਲੀ ਮੈਰੀਕਾਮ ਨੇ ਸਾਲ ਦਾ ਸਮਾਪਤੀ ਵੀ ਇਸ ਰੰਗ ਦਾ ਤੰਗਾ ਜਿੱਤ ਕੇ ਹੀ ਕੀਤੀ। ਇਸ ਵਿਚਾਲੇ ਮੈਰੀ ਨੇ ਬੁਲਗਾਰੀਆ 'ਚ ਹੋਏ ਯੂਰੋਪੀਏ ਟੂਰਨਾਮੈਂਟ ਵਿਚ ਚਾਂਦੀ ਤਮਗਾ ਹਾਸਲ ਕੀਤਾ। ਉਸ ਦੇ ਇਸ ਪ੍ਰਦਰਸ਼ਨ ਤੋਂ ਇਲਾਵਾ ਭਾਰਤੀ ਮਹਿਲਾ ਮੁੱਕੇਬਾਜ਼ੀ ਲਈ ਇਹ ਸਾਲ ਨਿਰਾਸ਼ਾਜਨਕ ਰਿਹਾ।

ਸੋਨ ਤਮਗਾ ਜਿੱਤਣ ਵਾਲੀ ਇਕਲੌਤੀ ਮਹਿਲਾ ਖਿਡਾਰੀ
ਮੈਰੀਕਾਮ ਵੱਡੇ ਟੂਰਨਾਮੈਂਟਾ ਵਿਚ ਸੋਨ ਤਮਗਾ ਜਿੱਤਣ ਵਾਲੀ ਇਕਲੌਤੀ ਮਹਿਲਾ ਖਿਡਾਰੀ ਰਹੀ। ਟੀਮ ਉਸ ਤੋਂ ਬਿਨਾ ਏਸ਼ੀਆਈ ਖੇਡਾਂ ਲਈ ਜਕਾਰਤਾ ਗਈ ਪਰ ਉਸ ਨੂੰ ਖਾਲੀ ਹੱਥ ਪਰਤਣਾ ਪਿਆ। ਮੈਰੀ ਦਾ ਸੁਪਨਾ ਹੁਣ 2020 ਓਲੰਪਿਕ ਵਿਚ ਟੀਮ ਦੀ ਅਗਵਾਈ ਕਰਨ ਦਾ ਹੈ, ਜਿੱਥੇ ਉਹ ਆਪਣੇ ਪਸੰਦੀਦਾ 48 ਕਿ.ਗ੍ਰਾ ਭਾਰ ਵਰਗ ਦੀ ਜਗ੍ਹਾ 51 ਕਿ.ਗ੍ਰਾ ਭਾਰ ਵਰਗ 'ਚ ਖੇਡੇਗੀ। ਲੰਡਨ ਓਲੰਪਿਕ 2012 'ਚ ਇਸ ਭਾਰ ਵਰਗ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਮੈਰੀਕਾਮ ਲਈ ਇਹ ਸਾਲ ਹੋਣ ਵਾਲੇ ਕੁਆਲੀਫਾਇਰਸ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਖੁੱਦ ਨੂੰ ਇਸ ਚੁਣੌਤੀ ਲਈ ਕਿਵੇਂ ਤਿਆਰ ਕਰਦੀ ਹੈ।

ਪੁਰਸ਼ ਮੁੱਕੇਬਾਜ਼ਾਂ ਲਈ ਸ਼ਾਨਦਾਰ ਰਿਹਾ 2018
ਪੁਰਸ਼ਾਂ ਵਿਚ ਭਾਰਤ ਨੇ ਰਾਸ਼ਟਰਮੰਡਲ ਖੇਡਣ ਵਿਚ 8 ਤਮਗੇ ਜਿੱਤੇ। ਗੌਰਵ ਅਤੇ ਵਿਕਾਸ ਕ੍ਰਿਸ਼ਣ (75 ਕਿ.ਗ੍ਰਾ) ਦਾ ਸੋਨ ਤਮਗਾ ਆਪਣੇ ਨਾਂ ਕੀਤਾ। ਟੀਮ ਹਾਲਾਂਕਿ ਏਸ਼ੀਆਈ ਖੇਡਾਂ ਵਿਚ ਇਸ ਪ੍ਰਦਰਸ਼ਨ ਨੂੰ ਦੁਗਣਾ ਨਹੀਂ ਕਰ ਸਕੀ ਅਤੇ ਸਿਰਫ 2 ਤਮਗੇ ਹੀ ਜਿੱਤ ਸਕੀ। ਅਮਿਤ ਨੇ ਸੋਨ ਤਮਗੇ ਨਾਲ ਵਿਕਾਸ ਦੇ ਕਾਂਸੀ ਨੇ ਦੇਸ਼ ਦੀ ਇੱਜਤ ਬਚਾਈ। ਇਸ ਸਾਲ ਟੀਮ ਚੋਣ ਲਈ ਨਵੀਂ ਨੀਤੀ ਦੀ ਸ਼ੁਰੂਆਤ ਹੋਈ ਜਿਸ ਵਿਚ ਟ੍ਰਾਇਲਸ ਦੀ ਜਗ੍ਹਾ ਅੰਕ ਪ੍ਰਣਾਲੀ ਨੂੰ ਅਪਣਾਇਆ ਗਿਆ। ਟ੍ਰਾਇਲਸ ਦਾ ਆਯੋਜਨ ਸਿਰਫ ਉਨ੍ਹਾਂ ਭਾਰ ਵਰਗਾਂ 'ਚ ਹੋਇਆ ਜਿਨ੍ਹਾਂ 'ਚ ਅੰਕਾਂ ਦਾ ਪੱਧਰ ਕਾਫੀ ਘੱਟ ਸੀ। ਪ੍ਰੋਫੈਸ਼ਨਲ ਸਰਕਿਟ 'ਚ ਵਿਜੇਂਦਰ ਨੇ ਮਹਾਨ ਬਾਬ ਅਰੂਮ ਨਾਲ ਕਰਾਰ ਕੀਤਾ ਅਤੇ ਉਹ ਅਗਲੇ ਸਾਲ ਅਮਰੀਕ 'ਚ ਡੈਬਿਯੂ ਕਰਨਗੇ। ਲੰਬੇ ਸਮੇਂ ਤੋਂ ਰਿੰਗ ਤੋਂ ਦੂਰ ਰਹੇ ਵਿਜੇਂਦਰ ਇਸ ਤੋਂ ਪਹਿਲਾਂ ਭਾਰਤ ਅਤੇ ਇੰਗਲੈਂਡ 'ਚ ਇਕ ਵੀ ਮੁਕਾਬਲਾ ਨਹੀਂ ਹਾਰੇ ਹਨ।
ਇਸ ਖਿਡਾਰੀ ਦੇ ਮੈਦਾਨ 'ਤੇ ਉਤਰਦਿਆਂ ਟੁੱਟ ਜਾਵੇਗਾ 45 ਸਾਲ ਪੁਰਾਣਾ ਰਿਕਾਰਡ
NEXT STORY