ਮੈਲਬੋਰਨ : ਪਰਥ ਵਿਚ ਦੂਜਾ ਮੈਚ ਹਾਰ ਕੇ ਵਾਪਸੀ ਕਰਨ ਲਈ ਉੁਤਸੁਕ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਤੋਂ ਮੈਲਬੋਰਨ ਵਿਚ ਸ਼ੁਰੂ ਹੋਣ ਵਾਲੇ ਤੀਜੇ ਮੈਚ ਵਿਚ ਆਸਟਰੇਲੀਆ ਖਿਲਾਫ ਪਹਿਲੀ ਵਾਰ ਬਾਕਸਿੰਗ ਡੇ ਟੈਸਟ ਮੈਚ ਜਿੱਤ ਕੇ ਸੀਰੀਜ਼ ਵਿਚ ਫਿਰ ਤੋਂ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਅਜਿਹੇ 'ਚ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਐਰੋਨ ਫਿੰਚ ਦਾ ਮੰਨਣਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਨਾਲ ਫਿਟ ਮਹਿਸੂਸ ਕਰ ਰਹੇ ਹਨ ਅਤੇ ਇਹ ਸਾਫ ਕਰ ਦਿੱਤਾ ਹੈ ਕਿ ਮੈਲਬੋਰਨ ਮੈਚ ਵਿਚ ਉਹ ਓਪਨਿੰਗ ਕਰਦੇ ਨਜ਼ਰ ਆ ਸਕਦੇ ਹਨ।

ਫਿੰਚ ਜੇਕਰ ਕਲ ਦੇ ਮੈਚ ਵਿਚ ਫਿੱਟ ਹੋ ਕੇ ਮੈਲਬੋਰਨ ਵਿਚ ਓਪਨਿੰਗ ਕਰਦੇ ਹਨ ਤਾਂ ਉਹ 45 ਸਾਲ ਦਾ ਪੁਰਾਣਾ ਰਿਕਾਰਡ ਵੀ ਤੋੜ ਸਕਦੇ ਹਨ। ਸਾਲ 1973 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਕਟੋਰੀਆ ਦੇ ਦੋਵੇਂ ਸਲਾਮੀ ਬੱਲੇਬਾਜ਼ ਮੈਲਬੋਰਨ ਕ੍ਰਿਕਟ ਗ੍ਰਾਊਂਡ (ਐੱਮ. ਸੀ. ਜੀ.) 'ਚ ਓਪਨਿੰਗ ਕਰਨਗੇ। ਪਿੰਚ ਦੇ ਨਾਲ-ਨਾਲ ਮਾਰਕਸ ਹੈਰਿਸ ਵੀ ਵਿਕਟੋਰੀਆ ਤੋਂ ਹੀ ਆਉਂਦੇ ਹਨ। ਇਸ ਤੋਂ ਪਹਿਲਾਂ 1973 ਐੱਮ. ਸੀ. ਜੀ. ਟੈਸਟ ਵਿਚ ਪਾਲ ਸ਼ੇਹਨ ੱਤੇ ਕੀਥ ਸਟੇਕਪੋਲ ਦੀ ਜੋੜੀ ਆਖਰੀ ਵਿਕਟੋਰੀਅਨ ਜੋੜੀ ਸੀ ਜਿਸ ਨੇ ਐੱਮ. ਸੀ. ਜੀ. ਵਿਚ ਓਪਨਿੰਗ ਕੀਤੀ ਸੀ। ਫਿੰਚ ਨੇ ਇਸ ਮੌਕੇ ਕਿਹਾ, ''ਵਿਕਟੋਰੀਆ ਤੋਂ ਹੋਣਾ ਅਤੇ ਬਾਕਸਿੰਗ ਡੇ ਟੈਸਟ ਖੇਡਣਾ ਕਾਫੀ ਚੰਗਾ ਹੈ। ਅਜਿਹੇ 'ਚ ਜੇਕਰ ਮੈਂ ਨਹੀਂ ਖੇਡਦਾ ਹਾਂ ਤਾਂ ਇਹ ਮੈਚ ਵੀ ਨਹੀਂ ਹੋਣਾ ਚਾਹੀਦਾ। ਮੈਨੂੰ ਲਗ ਰਿਹਾ ਹੈ ਕਿ ਹੁਣ ਮੈਂ 100 ਫੀਸਦੀ ਫਿੱਟ ਹਾਂ। ਮੈਂ ਬੱਲੇ ਦੇ ਨਾਲ ਕਾਫੀ ਪ੍ਰੈਕਟਿਸ ਕੀਤੀ ਹੈ ਅਤੇ ਮੈਨੂੰ ਸਭ ਸਹੀ ਲੱਗ ਰਿਹਾ ਹੈ।''

ਪਰਥ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਦੌਰਾਨ ਮੁਹੰਮਦ ਸ਼ਮੀ ਦੀ ਇਕ ਗੇਂਦ ਫਿੰਚ ਦੀ ਉਂਗਲ 'ਤੇ ਲਗੀ ਸੀ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਇਸ 'ਤੇ ਫਿੰਚ ਨੇ ਕਿਹਾ, ''ਉਹ ਹੈਰਾਨ ਕਰਨ ਵਾਲਾ ਸੀ। ਸ਼ੁਰੂਆਤ 'ਚ ਦਰਦ ਕਾਫੀ ਤੇਜ਼ ਸੀ ਅਤੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਪਿਛਲੇ ਕੁਝ ਸਮੇਂ ਤੋਂ ਕਈ ਵਾਰ ਮੈਨੂੰ ਸੱਟ ਲੱਗ ਰਹੀ ਹੈ ਅਤੇ ਇਸ ਨਾਲ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ ਸੀ।''
ਓਪਨਿੰਗ 'ਚ ਅਸਫਲ ਹੋਣ 'ਤੇ ਵਿਹਾਰੀ ਨੂੰ ਮੱਧਕ੍ਰਮ 'ਚ ਮਿਲੇਗਾ ਪੂਰਾ ਮੌਕਾ : ਪ੍ਰਸਾਦ
NEXT STORY