ਸਪੋਰਟਸ ਡੈਸਕ — ਬ੍ਰਾਜ਼ੀਲੀ ਪੁਲਸ ਨੇ ਫੁੱਟਬਾਲ ਸਟਾਰ ਨੇਮਾਰ ਤੋਂ ਵੀਰਵਾਰ ਨੂੰ ਬਲਾਤਕਾਰ ਦੇ ਮਾਮਲੇ 'ਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ। ਨੇਮਾਰ 'ਤੇ ਇਲਜ਼ਾਮ ਹੈ ਕਿ ਜਿਸ ਮਹਿਲਾ ਨੂੰ ਉਹ ਸੋਸ਼ਲ ਮੀਡਿਆ ਦੇ ਜ਼ਰੀਏ ਮਿਲੇ ਸਨ ਉਸ ਦੇ ਨਾਲ ਉਨ੍ਹਾਂ ਨੇ ਪਿਛਲੇ ਮਹੀਨੇ ਪੈਰਿਸ ਦੇ ਇਕ ਹੋਟਲ 'ਚ ਬਲਾਤਕਾਰ ਕੀਤਾ ਸੀ। ਨੇਮਾਰ ਨੇ ਹਾਲਾਂਕਿ ਇਸ ਦੋਸ਼ ਦਾ ਖੰਡਨ ਕੀਤਾ ਹੈ। ਪਿਛਲੇ ਹਫ਼ਤੇ ਕਤਰ ਦੇ ਖਿਲਾਫ ਕੋਪਾ ਅਮਰੀਕਾ ਟੂਰਨਾਮੈਂਟ ਤੋਂ ਪਹਿਲਾਂ ਸੱਜਾ ਗੋਡਾ ਜਖਮੀ ਹੋਣ ਦੇ ਕਾਰਨ ਬੈਸਾਖੀਆਂ ਦੇ ਸਹਾਰੇ ਚੱਲ ਰਹੇ ਇਸ ਫੁੱਟਬਾਲਰ ਨੇ ਕਿਹਾ, ''ਸਚਾਈ ਜਲਦ ਹੀ ਸਾਹਮਣੇ ਆ ਜਾਵੇਗੀ। ਇਹ 27 ਸਾਲ ਦਾ ਫੁੱਟਬਾਲਰ ਮਕਾਮੀ ਸਮੇਂ ਮੁਤਾਬਕ ਦੁਪਹਿਰ ਤੋਂ ਬਾਅਦ ਚਾਰ ਵਜੇ ਪੁੱਲਸ ਸਟੇਸ਼ਨ ਪਹੁੰਚਿਆ ਤੇ ਲਗਭਗ ਰਾਤ ਨੌਂ ਵਜੇ ਉਥੇ ਤੋਂ ਬਾਹਰ ਨਿਕਲਿਆ।
ਨੇਮਾਰ ਤੋਂ ਪੁੱਛਗਿੱਛ ਤੋਂ ਪਹਿਲਾਂ ਬ੍ਰਾਜੀਲੀ ਪੁਲਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਸ ਨੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ 'ਤੇ ਬੇਇੱਜ਼ਤੀ ਦਾ ਮਾਮਲਾ ਦਰਜ ਕੀਤਾ ਹੈ ਕਿਉਂਕਿ ਉਸ ਨੇ ਪੁੱਲਸ 'ਤੇ ਭ੍ਰਿਸ਼ਟ ਹੋਣ ਦਾ ਸ਼ੱਕ ਵਿਅਕਤ ਕੀਤਾ ਸੀ। ਨਾਜਿਲਾ ਟਰਿਨੇਡੇਡ ਨੇ ਇਸ ਹਫ਼ਤੇ ਇਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ 'ਚ ਕਿਹਾ ਸੀ, ''ਪੁਲਸ ਨੂੰ ਖਰੀਦ ਦਿੱਤਾ ਜਾਂਦਾ ਹੈ, ਕੀ ਅਜਿਹਾ ਨਹੀਂ ਹੈ। ਜਾਂ ਮੈਂ ਅਤਿ ਉਤਸ਼ਾਹੀ ਹਾਂ। ਨਾਜਿਲਾ ਨੇ ਇਹ ਟਿੱਪਣੀ ਉਸ ਦੇ ਘਰ ਤੋਂ 'ਟੈਬਲੇਟ ਡਿਵਾਈਸ ਦੀ ਚੋਰੀ ਦੀ ਪੁਲਸ ਜਾਂਚ ਦੇ ਸੰਬੰਧ 'ਚ ਪੁੱਛੇ ਗਏ ਸਵਾਲ 'ਤੇ ਕੀਤੀ ਸੀ। ਉਸਦਾ ਦਾਅਵਾ ਹੈ ਕਿ ਇਸ ਟੈਬਲੇਟ 'ਚ ਇਕ ਵੀਡੀਓ ਹੈ ਜੋ ਉਸ ਦੇ ਨਾਲ ਕੀਤੇ ਗਏ ਦੁਰਵਿਵਹਾਰ ਦਾ ਸਬੂਤ ਹੈ।
ਰੂਸ ਨੇ ਪੋਲੈਂਡ ਨੂੰ ਹਰਾ ਕੇ ਹਾਸਲ ਕੀਤਾ ਪੰਜਵਾਂ ਸਥਾਨ
NEXT STORY