ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਦੇ ਲਗਾਤਾਰ ਮੈਚ ਹਾਰਨ ਤੇ 6 ’ਚੋਂ ਇਕੋ ਮੈਚ ਹੀ ਜਿੱਤਣ ਕਾਰਨ ਡੇਵਿਡ ਵਾਰਨਰ ਨੂੰ ਕਪਤਾਨੀ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਕੇਨ ਵਿਲੀਅਮਸਨ ਨੂੰ ਦੇ ਦਿੱਤੀ ਗਈ ਹੈ। ਕਪਤਾਨੀ ਤੋਂ ਹਟਾਏ ਜਾਣ ਤੇ ਫਿਰ ਰਾਜਸਥਾਨ ਰਾਇਲਜ਼ ਖ਼ਿਲਾਫ਼ ਬੀਤੇ ਦਿਨ ਮੈਚ ਨਾ ਖਿਡਾਉਣ ’ਤੇ ਬਹੁਤ ਸਾਰੇ ਲੋਕ ਵਾਰਨਰ ਦੇ ਪੱਖ ’ਚ ਦਿਖਾਈ ਦਿੱਤੇ। ਇਸ ’ਚ ਬ੍ਰੇਟ ਲੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ : IPL 2021: ਕੋਰੋਨਾ ਨੇ ਕੀਤੀ ਖੇਡ ਖ਼ਰਾਬ, ਚੇਨਈ ਸੁਪਰ ਕਿੰਗਜ਼ ਦੇ ਤਿੰਨ ਮੈਂਬਰ ਪਾਜ਼ੇਟਿਵ ਪਾਏ ਗਏ
ਬ੍ਰੇਟ ਲੀ ਨੇ ਇਕ ਸ਼ੋਅ ਦੌਰਾਨ ਕਿਹਾ, ਇਸ ਆਸਟਰੇਲੀਆਈ ਬੱਲੇਬਾਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸਭ ਤੋਂ ਜ਼ਿਆਦਾ (54) ਅਰਧ ਸੈਂਕੜੇ ਲਾਏ ਹਨ। ਵਿਰਾਟ ਕੋਹਲੀ (45 ਸੈਂਕੜੇ) ਵੀ ਇਸ ਮਾਮਲੇ ’ਚ ਉਨ੍ਹਾਂ ਤੋਂ ਪਿੱਛੇ ਹਨ। ਉਹ ਇਕਲੌਤੇ ਬੱਲੇਬਾਜ਼ ਹਨ, ਜੋ ਰਿਕਾਰਡ ਤਿੰਨ ਵਾਰ 2015, 2017 ਤੇ 2019 ’ਚ ਆਰੇਂਜ ਕੈਪ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : IPL Points Table : ਪੰਜਾਬ ਨੂੰ ਹਰਾ ਕੇ ਚੋਟੀ ’ਤੇ ਪਹੁੰਚੀ ਦਿੱਲੀ, ਜਾਣੋ ਹੋਰਨਾਂ ਟੀਮਾਂ ਦੀ ਸਥਿਤੀ ਬਾਰੇ
ਉਨ੍ਹਾਂ ਕਿਹਾ, ਕਪਤਾਨੀ ਤੋਂ ਹਟਾਉਣ ਦੇ ਫ਼ੈਸਲੇ ਤੋਂ ਉਹ ਯਕੀਨੀ ਤੌਰ ’ਤੇ ਖ਼ੁਸ਼ ਨਹੀਂ ਹੋਣਗੇ। ਪਰ ਜਿਵੇਂ ਕਿ ਆਸਟਰੇਲੀਆਈ ਬੱਲੇਬਾਜ਼ ਹਮੇਸ਼ਾ ਕਰਦੇ ਹਨ ਉਹ ਹਰ ਫ਼ੈਸਲੇ ਨੂੰ ਚੰਗੀ ਭਾਵਨਾ ਨਾਲ ਲੈਂਦੇ ਹਨ ਤੇ ਆਪਣੇ ਮੌਕੇ ਦਾ ਇੰਤਜ਼ਾਰ ਕਰਦੇ ਹਨ। ਮੈਨੂੰ ਉਮੀਦ ਹੈ ਕਿ ਵਾਰਨਰ ਚੰਗੇ ਟੀਮ ਪਲੇਅਰ ਹਨ ਤੇ ਉਹ ਸਨਰਾਈਜ਼ਰਜ਼ ਹੈਦਰਾਬਾਦ ਦੀ ਪੂਰੀ ਮਦਦ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021: ਕੋਰੋਨਾ ਨੇ ਕੀਤੀ ਖੇਡ ਖ਼ਰਾਬ, ਚੇਨਈ ਸੁਪਰ ਕਿੰਗਜ਼ ਦੇ ਤਿੰਨ ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ
NEXT STORY