ਸਪੋਰਟਸ ਡੈਸਕ— ਪੰਜਾਬ ਕਿੰਗਜ਼ ਖ਼ਿਲਾਫ਼ ਸੁਪਰ ਸੰਡੇ ’ਚ ਖੇਡੇ ਗਏ ਦੂਜੇ ਮੁਕਾਬਲੇ ’ਚ ਦਿੱਲੀ ਕੈਪੀਟਲਸ 7 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਚੋਟੀ ’ਤੇ ਪਹੁੰਚ ਗਈ ਹੈ। ਦਿੱਲੀ ਦੇ 8 ਮੈਚਾਂ ’ਚ 6 ਜਿੱਤ ਦੇ ਨਾਲ 12 ਅੰਕ ਹਨ। ਜਦਕਿ ਪੰਜਾਬ ਨੂੰ ਇਸ ਹਾਰ ਨਾਲ ਝਟਕਾ ਲੱਗਾ ਹੈ ਤੇ ਟੀਮ ਦੀ ਪਲੇਆਫ਼ ’ਤੇ ਪਹੁੰਚਣ ਦੀ ਰਾਹ ਔਖੀ ਹੋ ਗਈ ਹੈ। ਪੰਜਾਬ 8 ਮੈਚਾਂ ’ਚੋਂ ਸਿਰਫ਼ 3 ਮੈਚ ਜਿੱਤ ਸਕੀ ਹੈ ਤੇ ਇਕ ਸਥਾਨ ਗੁਆ ਕੇ ਛੇਵੇਂ ’ਤੇ ਆ ਗਈ ਹੈ।
ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਰਾਜਨੀਤੀ ’ਚ ਵੀ ਚਮਕੇ ਮਨੋਜ ਤਿਵਾਰੀ, TMC ਦੀ ਟਿਕਟ ’ਤੇ ਜਿੱਤ ਕੀਤੀ ਦਰਜ
ਦੂਜੇ ਤੇ ਤੀਜੇ ਸਥਾਨ ’ਤੇ ਚੇਨਈ ਸੁਪਰਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹਨ ਜਿਨ੍ਹਾਂ ਦੇ 7 ਮੈਚਾਂ ’ਚ 5 ਜਿੱਤ ਦੇ ਨਾਲ 10-10 ਅੰਕ ਹਨ। ਚੌਥੇ ਸਥਾਨ ’ਤੇ 8 ਅੰਕਾਂ ਦੇ ਨਾਲ ਮੁੰਬਈ ਇੰਡੀਅਨਜ਼ ਕਾਇਮ ਹੈ। ਪੰਜਵੇਂ ਨੰਬਰ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਸਥਾਨ ’ਤੇ ਪੰਜਾਬ ਸੀ ਪਰ ਦਿੱਲੀ ਤੋਂ ਹਾਰਨ ਦੇ ਬਾਅਦ ਉਸ ਦੀ ਜਗ੍ਹਾ ਰਾਜਸਥਾਨ ਰਾਇਲਜ਼ ਨੇ ਲੈ ਲਈ ਹੈ ਜਿਸ ਨੇ 7 ’ਚੋਂ ਤਿੰਨ ਮੈਚ ਜਿੱਤੇ ਹਨ ਤੇ ਉਸ ਦੇ 6 ਅੰਕ ਹਨ।
ਸਤਵੇਂ ਸਥਾਨ ’ਤੇ ਕੋਲਕਾਤਾ ਨਾਈਟ ਰਾਈਡਰਜ਼ ਹੈ ਜਿਸ ਨੇ 7 ’ਚੋਂ 2 ਮੈਚ ਜਿੱਤੇ ਹਨ ਤੇ ਉਸ ਦੇ 4 ਅੰਕ ਹਨ ਜਦਕਿ ਆਖ਼ਰੀ ਤੇ ਅੱਠਵੇਂ ਸਥਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਹੈ ਜੋ ਮੌਜੂਦਾ ਸੈਸ਼ਨ ’ਚ ਸਿਰਫ਼ ਇਕ ਮੈਚ ਹੀ ਜਿੱਤ ਸਕੀ ਹੈ ਤੇ ਉਸ ਦੇ 2 ਅੰਕ ਹਨ।
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਵਧਾਇਆ ਹੱਥ, ਦਾਨ ਕਰੇਗਾ ਇੰਨੀ ਰਾਸ਼ੀ
ਆਰੇਂਜ ਕੈਪ
ਦਿੱਲੀ ਦੇ ਸ਼ਿਖਰ ਧਵਨ ਨੇ ਪੰਜਾਬ ਖ਼ਿਲਾਫ਼ 69 ਦੌੜਾਂ ਦੀ ਪਾਰੀ ਖੇਡ ਕੇ ਆਰੇਂਜ ਕੈਪ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਧਵਨ ਦੀਆਂ ਹੁਣ 380 ਦੌੜਾਂ ਹੋ ਗਈਆਂ ਹਨ। ਜਦਕਿ, ਕੇ. ਐੱਲ. ਰਾਹੁਲ 331 ਦੌੜਾਂ ਦੇ ਨਾਲ ਅਜੇ ਵੀ ਦੂਜੇ ਨੰਬਰ ’ਤੇ ਬਣੇ ਹੋਏ ਹਨ। ਤੀਜੇ ਨੰਬਰ ’ਤੇ ਸੀ. ਐੱਸ. ਕੇ. ਦੇ ਫ਼ਾਫ਼ ਡੂ ਪਲੇਸਿਸ (320 ਦੌੜਾਂ) ਹਨ ਤੇ ਚੌਥੇ ਸਥਾਨ ’ਤੇ ਦਿੱਲੀ ਦੇ ਪਿ੍ਰਥਵੀ ਸ਼ਾਹ ਹਨ ਜਿਨ੍ਹਾਂ ਦੀਆਂ 308 ਦੌੜਾਂ ਹਨ। ਚੋਟੀ ਦੇ ਪੰਜ ’ਚ ਸੰਜੂ ਸੈਮਸਨ ਇਕ ਵਾਰ ਫਿਰ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੀ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 48 ਦੌੜਾਂ ਦੀ ਪਾਰੀ ਦੇ ਬਾਅਦ ਆਈ. ਪੀ. ਐੱਲ. 2021 ’ਚ 277 ਦੌੜਾਂ ਹੋ ਗਈਆਂ ਹਨ।
ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ ਪਰਪਲ ਕੈਪ ’ਤੇ ਕਬਜ਼ਾ ਜਮਾਏ ਹਨ ਜਿਨ੍ਹਾਂ ਦੇ ਨਾਂ 17 ਵਿਕਟਾਂ ਹਨ। ਜਦਕਿ ਦੂਜੇ ਤੇ ਤੀਜੇ ਸਥਾਨ ’ਤੇ 14-14 ਵਿਕਟਾਂ ਦੇ ਨਾਲ ਕ੍ਰਮਵਾਰ ਦਿੱਲੀ ਦੇ ਅਵੇਸ਼ ਖ਼ਾਨ ਤੇ ਰਾਜਸਥਾਨ ਦੇ ਕ੍ਰਿਸ ਮੌਰਿਸ ਹਨ। ਚੌਥੇ ਸਥਾਨ ’ਤੇ 11 ਵਿਕਟਾਂ ਦੇ ਨਾਲ ਰਾਹੁਲ ਚਾਹਰ ਤੇ ਪੰਜਵੇਂ ਨੰਬਰ ’ਤੇ ਰਾਸ਼ਿਦ ਖ਼ਾਨ ਹਨ ਜਿਨ੍ਹਾਂ ਦੀਆਂ ਕੁਲ 10 ਵਿਕਟਾਂ ਹਨ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਇਸ ਬੱਲੇਬਾਜ਼ ਦਾ IPL 'ਚ ਖੇਡਣਾ ਸ਼ੱਕੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟ ਤੋਂ ਬਾਅਦ ਰਾਜਨੀਤੀ ’ਚ ਵੀ ਚਮਕੇ ਮਨੋਜ ਤਿਵਾਰੀ, TMC ਦੀ ਟਿਕਟ ’ਤੇ ਜਿੱਤ ਕੀਤੀ ਦਰਜ
NEXT STORY