ਨਵੀਂ ਦਿੱਲੀ— ਆਸਟ੍ਰੇਲੀਆ ਦੇ ਟਾਪ 3 ਬੱੱਲੇਬਾਜ਼ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਇਸ ਸਮੇਂ ਬੈਨ ਝੇਲ ਰਹੇ ਹਨ ਅਤੇ ਟੀਮ ਆਪਣੇ ਆਪ ਨੂੰ ਸਵਾਰਨ 'ਚ ਪੂਰੀ ਤਰ੍ਹਾਂ ਨਾਲ ਅਸਫਲ ਨਜ਼ਰ ਆ ਰਹੀ ਹੈ। ਟੀਮ ਨੂੰ ਬਿਹਤਰ ਬਣਾਉਣ ਲਈ ਆਸਟ੍ਰੇਲੀਆ ਟੀਮ ਮੈਨਜ਼ਮੈਂਟ ਨੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਦੌਰਾਨ 3 ਖਿਡਾਰੀਆਂ ਏਰਨ ਫਿੰਚ, ਟ੍ਰੇਵਿਸ ਹੈੱਡ ਅਤੇ ਮਾਰਨਸ ਲਾਬੁਸ਼ਾਂਗੇ ਨੂੰ ਡੈਬਿਊ ਕੈਪ ਸੌਂਪੀ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਤੂਫਾਨੀ ਗੇਂਦਬਾਜ਼ ਬ੍ਰੇਟ ਲੀ ਨੇ ਇਕ ਅਜਿਹੇ ਬੱਲੇਬਾਜ਼ ਦੇ ਬਾਰੇ ਦੱਸਿਆ ਜੋ ਆਉਣ ਵਾਲੇ ਸਾਲਾਂ 'ਚ ਆਸਟ੍ਰੇਲੀਆ ਟੀਮ ਨੂੰ ਬੇਹਤਰੀ ਵੱਲ ਲੈ ਜਾਵੇਗਾ।
ਇਸ 23 ਸਾਲ ਦੇ ਨੌਜਵਾਨ ਬੱਲੇਬਾਜ਼ ਦਾ ਨਾਂ ਜੇਕ ਵੇਦਰਲਡ, ਲੀ ਦਾ ਮੰਨਣਾ ਹੈ ਕਿ ਜਲਦੀ ਵੇਦਰਲਡ ਆਸਟ੍ਰੇਲੀਆ ਟੀਮ 'ਚ ਸ਼ਾਮਿਲ ਹੋਣ ਵਾਲੇ ਹਨ, ਉਨ੍ਹਾਂ ਕਿਹਾ 'ਜੇਕ ਵੇਦਰਲਡ' ਇਸ ਨਾਂ ਨੂੰ ਯਾਦ ਰੱਖਣਾ। ਉਹ ਆਸਟ੍ਰੇਲੀਆ ਲਈ ਜਰੂਰ ਕ੍ਰਿਕਟ ਖੇਡੇਗਾ। ਮੈਨੂੰ ਲੱਗਦਾ ਹੈ ਉਹ ਸਮਾਂ ਆ ਗਿਆ ਹੈ।' ਆਈ.ਸੀ.ਸੀ.ਆਈ. ਦੀ ਵੈੱਬਸਾਈਟ 'ਚ ਛਾਪੀ ਗਈ ਖਬਰ ਅਨੁਸਾਰ ਲੀ ਨੇ ਕਿਹਾ,'ਖੱਬੇ ਹੱਥ ਦਾ ਇਹ ਬੱਲੇਬਾਜ਼ ਤੇਜ਼ ਗੇਂਦਬਾਜ਼ਾਂ ਖਿਲਾਫ ਹਮਲਾਵਰ ਬੱਲੇਬਾਜ਼ੀ ਕਰਦਾ ਹੈ। ਉਨ੍ਹਾਂ ਨੇ ਬਿਲੀ ਸਟੇਨਲੇਕ ਦੀ ਗੇਂਦ 'ਤੇ ਇੰਨ੍ਹਾਂ ਲੰਬਾ ਛੱਕਾ ਲਗਾਇਆ ਸੀ ਕਿ ਗੇਂਦ ਉੱਤਰੀ ਸਿਡਨੀ ਓਵਲ ਸਟੇਡੀਅਮ ਤੋਂ ਬਾਹਰ ਡਿੱਗੀ ਸੀ। 23 ਸਾਲ ਦਾ ਜੇਕ ਵੇਦਰਲਡ ਆਸਟ੍ਰੇਲੀਆਈ ਕ੍ਰਿਕਟ ਦਾ ਭਵਿੱਖ ਹੈ।
ਆਪਣੇ ਛੋਟੇ ਕਰੀਅਰ 'ਚ ਚਾਹੇ ਹੀ ਵੇਦਰਲਡ ਦੇ ਨਾਂ ਦੌੜਾਂ ਘੱਟ ਹਨ ਪਰ ਉਨ੍ਹਾਂ ਨੇ ਫਸਟ ਕਲਾਸ ਕਿਕਟ 'ਚ 2 ਸੈਂਕੜੇ ਲਗਾਉਂਦੇ ਹੋਏ ਦੌੜਾਂ ਨੂੰ ਲੈ ਕੇ ਆਪਣੀ ਭੁੱਖ ਜ਼ਰੂਰ ਦਿਖਾਈ ਹੈ। ਲੀ ਨੇ ਇਸ ਦੌਰਾਨ ਬਿਲੀ ਸਟੇਨਲੇਕ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ,'' ਉਹ ਇਸ ਸਾਲ ਗਰਮੀਆਂ 'ਚ ਆਸਟ੍ਰੇਲੀਆ ਲਈ ਕ੍ਰਿਕਟ ਖੇਡਣ ਵਾਲੇ ਹਨ।
India vs West indies: ਨਰਾਤਿਆਂ 'ਚ ਵਰਤ ਰੱਖ ਰਿਹੈ ਇਹ ਕੈਰੇਬਿਆਈ ਸਪਿਨਰ
NEXT STORY