ਜਲੰਧਰ— ਫਰਾਂਸਿਸਕੋ ਮੋਲਿਨਾਰੀ ਨੇ ਐਤਵਾਰ ਨੂੰ ਬ੍ਰਿਟਿਸ਼ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਮੋਲਿਨਾਰੀ ਨੇ ਇਟਲੀ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੁਕਾਬਲੇ 'ਚ ਵਿਰੋਧੀ ਜੋਰਡਨ ਸਪੀਥ ਤੇ ਟਾਈਗਰ ਵੁਡਸ ਨਾਲ ਸਖਤ ਮੁਕਾਬਲਾ ਰਿਹਾ।

ਫਰਾਂਸਿਸਕੋ ਮੋਲਿਨਾਰੀ ਨੇ ਐਤਵਾਰ ਨੂੰ 2 ਅੰਡਰ 69 ਨਾਲ ਕਾਰਨੋਸਟੀ ਗੋਲਫ ਲਿੰਕ 4 ਰਾਊਂਡ 'ਚ ਕੁਲ 8 ਅੰਡਰ 276 ਨਾਲ ਜਿੱਤ ਦਰਜ ਹੋਈ। ਇਟਲੀ ਦਾ ਇਹ ਪਹਿਲਾ ਖਿਡਾਰੀ ਹੈ ਜਿਸ ਨੇ ਬ੍ਰਿਟਿਸ਼ ਓਪਨ ਖਿਤਾਬ ਜਿੱਤ ਕੇ ਇਟਲੀ ਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਦਰਜ ਕਰਵਾ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਟਲੀ ਦਾ ਖਿਡਾਰੀ ਇਸ ਖਿਤਾਬ ਨੂੰ ਆਪਣੇ ਨਾਂ ਨਾ ਕਰ ਸਕਿਆ ਪਰ 1995 'ਚ ਕੋਸਟਾਨਟੀਨੋ ਰੋਕਾ ਨੇ ਦੂਜਾ ਸਥਾਨ ਹਾਸਲ ਕੀਤਾ ਸੀ।
ਭਾਰਤ ਨੇ ਨਿਊਜ਼ੀਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪ
NEXT STORY