ਸਪੋਰਟਸ ਡੈਸਕ– ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਸਦੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ਜਿੱਤਣੀ ਹੈ ਤਾਂ ਉਨ੍ਹਾਂ ਨੂੰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ’ਤੇ ਲਗਾਮ ਕੱਸਣ ਦਾ ਤਰੀਕਾ ਲੱਭਣਾ ਪਵੇਗਾ। ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਲੜੀ 22 ਨਵੰਬਰ ਤੋਂ ਪਰਥ ਵਿਚ ਸ਼ੁਰੂ ਹੋਵੇਗੀ। ਭਾਰਤ ਨੇ ਲੱਗਭਗ ਇਕ ਦਹਾਕੇ ਤੋਂ ਇਹ ਟਰਾਫੀ ਆਪਣੇ ਕੋਲ ਸੁਰੱਖਿਅਤ ਰੱਖੀ ਹੈ। ਇਸ ਵਿਚਾਲੇ ਉਸ ਨੇ 2 ਵਾਰ ਆਸਟ੍ਰੇਲੀਆ ਨੂੰ ਉਸੇ ਦੀ ਧਰਤੀ ’ਤੇ ਹਰਾਇਆ।
ਕਮਿੰਸ ਨੇ ਕਿਹਾ, ‘‘ਮੈਂ ਬੁਮਰਾਹ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਨੂੰ ਲੱਗਦਾ ਹੈ ਕਿ ਉਹ ਇਕ ਸ਼ਾਨਦਾਰ ਗੇਂਦਬਾਜ਼ ਹੈ। ਜੇਕਰ ਅਸੀਂ ਉਸ ’ਤੇ ਲਗਾਮ ਕੱਸਣ ਵਿਚ ਸਫਲ ਰਹਿੰਦੇ ਹਾਂ ਤਾਂ ਇਸ ਨਾਲ ਸਾਨੂੰ ਲੜੀ ਜਿੱਤਣ ਵਿਚ ਕਾਫੀ ਮਦਦ ਮਿਲੇਗੀ।’’ ਕਮਿੰਸ ਨੇ ਕਿਹਾ ਕਿ ਉਸਦੀ ਟੀਮ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਵਨ ਡੇ ਵਿਸ਼ਵ ਕੱਪ ਦੀ ਜਿੱਤ ਤੋਂ ਪ੍ਰੇਰਣਾ ਲਵੇਗੀ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਬੇਨ ਸੀਅਰਸ ਗੋਡੇ ਦੀ ਸੱਟ ਕਾਰਨ ਭਾਰਤ ਦੌਰੇ ਤੋਂ ਬਾਹਰ
NEXT STORY