ਮਾਲਾਗਾ- ਤਜਰਬੇਕਾਰ ਖਿਡਾਰੀ ਮਾਰਿਨ ਸਿਲਿਚ ਨੇ ਪੱਛੜਨ ਤੋਂ ਵਾਪਸੀ ਕਰਦੇ ਹੋਏ ਸਪੇਨ ਦੇ ਪਾਬਲੋ ਕੈਰੇਨੋ ਬੁਸਟਾ ਨੂੰ ਤਿੰਨ ਘੰਟੇ ਤੱਕ ਚੱਲੇ ਮੈਚ ਵਿੱਚ ਹਰਾ ਕੇ ਕ੍ਰੋਏਸ਼ੀਆ ਨੂੰ ਡੇਵਿਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਾਇਆ। ਪਹਿਲਾ ਸੈੱਟ ਗੁਆਉਣ ਤੋਂ ਬਾਅਦ, ਸਿਲਿਚ ਨੇ ਦੂਜੇ ਸੈੱਟ ਵਿੱਚ ਵਾਪਸੀ ਕੀਤੀ ਪਰ ਨਿਰਣਾਇਕ ਸੈੱਟ ਟਾਈਬ੍ਰੇਕਰ ਵਿੱਚ ਇੱਕ ਸਮੇਂ ਉਹ 1-4 ਨਾਲ ਪਿੱਛੇ ਸੀ।
ਸਿਲਿਚ ਨੇ ਇੱਥੇ ਆਪਣੇ ਤਜ਼ਰਬੇ ਦੀ ਵਰਤੋਂ ਕੀਤੀ ਅਤੇ 5-7, 6-3, 7-6 (5) ਨਾਲ ਕ੍ਰੋਏਸ਼ੀਆ ਨੂੰ ਸਪੇਨ 'ਤੇ 2-0 ਦੀ ਅਜੇਤੂ ਬੜ੍ਹਤ ਦਿਵਾਈ। ਇਹ ਮੈਚ ਤਿੰਨ ਘੰਟੇ 13 ਮਿੰਟ ਤੱਕ ਚੱਲਿਆ। ਇਸ ਤੋਂ ਪਹਿਲਾਂ ਬੋਰਨਾ ਕੋਰਿਕ ਨੇ ਪਹਿਲੇ ਸਿੰਗਲ ਮੈਚ ਵਿੱਚ ਰਾਬਰਟੋ ਬਾਟਿਸਟਾ ਐਗੁਟ ਨੂੰ 6-4, 7-6 (4) ਨਾਲ ਹਰਾ ਕੇ ਕ੍ਰੋਏਸ਼ੀਆ ਨੂੰ ਬੜ੍ਹਤ ਦਿਵਾਈ ਸੀ। ਡੇਵਿਸ ਕੱਪ 'ਚ ਕ੍ਰੋਏਸ਼ੀਆ ਦੀ ਸਪੇਨ 'ਤੇ ਇਹ ਪਹਿਲੀ ਜਿੱਤ ਹੈ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਪਾਕਿਸਤਾਨ ਦੇ ਖਿਲਾਫ ਮੈਚ 'ਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਕਰੇ ਆਈ. ਸੀ. ਸੀ. : ਸ਼੍ਰੀਲੰਕਾ ਕ੍ਰਿਕਟ
NEXT STORY