ਸਪੋਰਟਸ ਡੈਕਸ — ਕੈਰੋਲਿਨਾ ਬੋਜਾਰ ਪੌਲੇਂਡ ਦੀ ਜਵਾਨ ਫੁੱਟਬਾਲ ਰੈਫ਼ਰੀ ਹੈ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਕੈਰੋਲਿਨਾ ਲਈ ਸਭ ਤੋਂ ਵੱਡੀ ਉਪਲਬਧੀ ਸੀ ਜਦੋਂ ਉਨ੍ਹਾਂ ਨੇ ਯੂਰਪ ਦੇ ਦੋ ਵੱਡੇ ਕਲੱਬ ਹਾਜਡੁਕ ਸਪਲਿਟ ਅਤੇ ਗੋਰਨਿਕ ਜਬਰਜੇ ਦੇ ਮੈਚ 'ਚ ਰੈਫ਼ਰੀ ਦਾ ਰੋਲ ਨਿਭਾਇਆ ਸੀ।
ਪੋਲੈਂਡ ਦੀ 21 ਸਾਲ ਦੀ ਰੈਫ਼ਰੀ ਕੈਰੋਲਿਨਾ ਬੋਜਾਰ ਨੂੰ ਦ ਸੰਨ ਮੈਗਜ਼ੀਨ ਨੇ ਫੁੱਟਬਾਲ ਦੀ ਦੁਨੀਆ ਦੀ ਸਭ ਤੋਂ ਸੈਕਸੀ ਰੈਫ਼ਰੀ ਦਾ ਖ਼ਿਤਾਬ ਦਿੱਤਾ ਸੀ। ਕੈਰੋਲਿਨਾ ਪੋਲੈਂਡ ਦੇ ਕਰਾਕੋ 'ਚ ਜੈਗੇਲਯੋਨਿਅਨ ਯੂਨੀਵਰਸਿਟੀ 'ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਫੁੱਟਬਾਲ 'ਚ ਦਿਲਚਸਪੀ ਸੀ। ਇਸ ਕਾਰਨ ਉਨ੍ਹਾਂ ਨੇ ਪੜਾਈ ਦੇ ਨਾਲ-ਨਾਲ ਫੁੱਟਬਾਲ ਕੈਰੀਅਰ ਵੀ ਜਾਰੀ ਰੱਖਿਆ।
ਕੈਰੋਲਿਨਾ ਨੇ ਪਹਿਲੀ ਵਾਰ 17 ਸਾਲ ਦੀ ਉਮਰ 'ਚ ਮੈਚ 'ਚ ਰੈਫ਼ਰੀ ਦਾ ਰੋਲ ਨਿਭਾਇਆ ਸੀ। ਜਿੱਥੋਂ ਉਸ ਦੇ ਕੈਰੀਅਰ ਦੀ ਸ਼ੁਰੂਆਤ ਹੋਈ। ਉਸ ਮੈਚ 'ਚ ਇੱਕ ਪੈਨਲਟੀ ਕਾਰਨਰ ਦੇਣ ਉੱਤੇ ਟੀਮ ਦਾ ਕੋਚ ਮੈਦਾਨ ਉੱਤੇ ਆ ਗਿਆ ਅਤੇ ਉਨ੍ਹਾਂ ਨੇ ਕੈਰੋਲਿਨਾ ਨੂੰ ਕਾਫ਼ੀ ਸੁਣਾਇਆ ਸੀ।
ਮੈਦਾਨ ਉੱਤੇ ਫੁੱਟਬਾਲ ਨੂੰ ਕੈਰੋਲਿਨਾ ਨੂੰ ਵੇਖ ਕੇ ਅਕਸਰ ਹੈਰਾਨੀ ਹੁੰਦੀ ਹੈ। ਉਨ੍ਹਾਂ ਦੀ ਖ਼ੂਬਸੂਰਤੀ ਅਤੇ ਕਾਬਲੀਅਤ ਦੇ ਲੋਕ ਦੀਵਾਨੇ ਹਨ। ਸਿਰਫ਼ ਮੈਦਾਨ ਉੱਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਉੱਤੇ ਵੀ ਉਨ੍ਹਾਂ ਦੇ ਲੋਚਣ ਵਾਲਿਆਂ ਦੀ ਕਮੀ ਨਹੀਂ ਹੈ।




ਟੀਮ ਇੰਡੀਆ ਦੇ ਇਸ ਕ੍ਰਿਕਟਰ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪੁੱਤਰ ਨੇ ਲਿਆ ਜਨਮ
NEXT STORY