ਨੋਇਡਾ- ਲਖਮਿਹਰ ਪਰਦੇਸੀ ਨੇ ਸ਼ੁੱਕਰਵਾਰ ਨੂੰ ਇੱਥੇ ਨੋਇਡਾ ਗੋਲਫ਼ ਕੋਰਸ 'ਚ ਹੀਰੋ ਮਹਿਲਾ ਪ੍ਰੋ ਗੋਲਫ਼ (ਡਬਲਯੂ.ਪੀ.ਜੀ.) ਟੂਰ ਦੇ ਨੌਵੇਂ ਪੜਾਅ ਦਾ ਖ਼ਿਤਾਬ ਆਪਣੇ ਨਾਂ ਕੀਤਾ। ਚੰਡੀਗੜ੍ਹ ਦੀ ਗੋਲਫ਼ਰ ਦੀ ਡਬਲਯੂ. ਪੀ. ਜੀ. ਟੂਰ ਦੀ ਇਹ ਪਹਿਲੀ ਟਰਾਫ਼ੀ ਹੈ। ਉਹ 15 ਅਕਤੂਬਰ ਨੂੰ 22 ਸਾਲਾਂ ਦੀ ਹੋ ਜਾਵੇਗੀ ਤੇ ਆਪਣੇ ਖ਼ਿਤਾਬ ਨਾਲ ਉਨ੍ਹਾਂ ਨੇ ਆਪਣੇ ਜਨਮ ਦਿਨ ਤੋਂ ਪਹਿਲਾਂ ਹੀ ਖ਼ੁਦ ਨੂੰ ਤੋਹਫ਼ਾ ਦੇ ਦਿੱਤਾ ਹੈ। ਉਹ ਆਖ਼ਰੀ ਦਿਨ ਜ਼ਿਆਦਾਤਰ ਸਮੇ ਪਛੜ ਰਹੀ ਸੀ ਪਰ ਉਸ ਨੇ ਸੰਜਮ ਬਣਾਏ ਰੱਖਿਆ।
ਇਹ ਵੀ ਪੜ੍ਹੋ : IPL 2021 : UAE ਵੱਲੋਂ ਪ੍ਰਸ਼ੰਸਕਾਂ ਨੂੰ ਐਂਟਰੀ ਦੇਣ ਦਾ ਪ੍ਰੋਟੋਕਾਲ ਤਿਆਰ, ਸਿਰਫ਼ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਐਂਟਰੀ
ਉਨ੍ਹਾਂ ਨੂੰ ਜਾਹਨਵੀ ਬਕਸ਼ੀ 'ਤੇ ਸਿੱਧੇ ਜਿੱਤ ਹਾਸਲ ਕਰਨ ਲਈ 8 ਫ਼ੀਟ ਤੋਂ ਪੁਟ ਕਰਨ ਦੀ ਲੋੜ ਸੀ ਤੇ ਉਨ੍ਹਾਂ ਨੇ ਅਜਿਹਾ ਕਰਕੇ ਰਾਹਤ ਦਾ ਸਾਹ ਲਿਆ। ਇਸ ਤੋਂ ਪਹਿਲਾ ਡਬਲਯੂ. ਪੀ. ਜੀ. ਟੂਰ 'ਤੇ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਪੰਜਵੇਂ ਸਥਾਨ ਦਾ ਰਿਹਾ ਸੀ। ਇਸ ਯੁਵਾ ਗੋਲਫਰ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਜਿੱਤ ਹੈ। ਮੈਂ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਆਪਣੇ ਸਾਰੇ ਕੋਚਾਂ, ਮਾਤਾ-ਪਿਤਾ, ਨੋਇਡਾ ਗੋਲਫ਼ ਕਲੱਬ ਦੀ ਧੰਨਵਾਦੀ ਹਾਂ। ਲਖਮਿਹਰ ਨੇ ਆਖ਼ਰੀ ਦੌਰ 'ਚ ਦੋ ਓਵਰ 74 ਦਾ ਕਾਰਡ ਖੇਡਿਆ ਜਿਸ ਨਾਲ ਉਸ ਦਾ ਕੁਲ ਸਕੋਰ 227 ਦਾ ਰਿਹਾ। ਜਾਹਨਵੀ (75) 228 ਦੇ ਸਕੋਰ ਦੇ ਨਾਲ ਉਨ੍ਹਾਂ ਤੋਂ ਪਿੱਛੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਟੀਮ ਦੇ ਮੁੱਖ ਕੋਚ ਲਈ ਇਨ੍ਹਾਂ ਦੋ ਭਾਰਤੀ ਖਿਡਾਰੀਆਂ ਦੇ ਨਾਂ 'ਤੇ ਕਰ ਰਿਹਾ ਹੈ ਵਿਚਾਰ BCCI
NEXT STORY