ਸਪੋਰਟਸ ਡੈਸਕ— ਡਬਲਯੂ. ਡਬਲਯੂ. ਈ. ਸਟਾਰ ਚਾਰਲੋਟ ਫਲੇਅਰ ਤਿੰਨ ਰੋਜ਼ਾ ਦੌਰੇ 'ਤੇ ਭਾਰਤ ਆਵੇਗੀ ਜੋ 14 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੌਰਾਨ ਉਹ ਖਾਸ ਓਲੰਪਿਕ ਖਿਡਾਰੀਆਂ ਨੂੰ ਵੀ ਮਿਲੇਗੀ। ਉਹ ਚਾਰ ਸਾਲ ਪਹਿਲਾਂ ਵੀ ਭਾਰਤ ਆਈ ਸੀ। ਇਸ ਦੌਰੇ 'ਤੇ ਉਹ 14 ਤੋਂ 15 ਨਵੰਬਰ ਤਕ ਮੁੰਬਈ ਦਾ ਅਤੇ 16 ਨਵੰਬਰ ਨੂੰ ਬੈਂਗਲੁਰੂ ਦਾ ਦੌਰਾ ਕਰੇਗੀ ਅਤੇ ਇਨ੍ਹਾਂ ਸ਼ਹਿਰਾਂ 'ਚ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰੇਗੀ।
![PunjabKesari](https://static.jagbani.com/multimedia/15_51_003504059charlotte flair-ll.jpg)
ਚਾਰਲੋਟ ਮੁੰਬਈ 'ਚ 'ਚਿਲਡ੍ਰਨ ਡੇ' ਦੇ ਮੌਕੇ 'ਤੇ ਖਾਸ ਓਲੰਪਿਕ ਖਿਡਾਰੀਆਂ ਨੂੰ ਮਿਲੇਗੀ ਅਤੇ ਕਾਮਿਕ ਕਾਨ ਇੰਡੀਆ 'ਚ ਵੀ ਸ਼ਿਰਕਤ ਕਰੇਗੀ। ਉਹ ਡਬਲਯੂ. ਡਬਲਯੂ. ਈ. ਸੁਪਰਸਟਾਰ ਰਿਕ ਫਲੇਅਰ ਦੀ ਧੀ ਹੈ ਅਤੇ ਦੂਜੀ ਪੀੜ੍ਹੀ ਦੀ ਪੇਸ਼ੇਵਰ ਰੈਸਲਰ ਹੈ।
B'Day Spcl : ਮੁਸ਼ਕਲ 'ਚ ਫਸੀ ਟੀਮ ਦੀ ਬੇੜੀ ਪਾਰ ਲਾਉਣ 'ਚ ਮਾਹਰ ਸਨ ਲਕਸ਼ਮਨ
NEXT STORY