ਸਪੋਰਟਸ ਡੈਸਕ- ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਦੇ ਬ੍ਰਬੋਰਨ ਸਟੇਡੀਅਮ 'ਚ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਆਪਣਾ ਤੀਜਾ ਮੈਚ ਗੁਆ ਦਿੱਤਾ। ਸਾਬਕਾ ਚੈਂਪੀਅਨ ਸਾਲ 2020 'ਚ ਲੀਗ ਦੀ ਸ਼ੁਰੂਆਤ ਤੋਂ ਹੀ ਸੰਘਰਸ਼ ਕਰ ਰਹੀ ਹੈ ਜੋ ਯੂ. ਏ. ਈ. 'ਚ ਖੇਡਿਆ ਗਿਆ ਸੀ ਤੇ ਦੋਵੇਂ ਸੈਸ਼ਨਾਂ 'ਚ ਇਕ ਚੀਜ਼ ਆਮ ਸੀ ਤੇ ਉਹ ਹੈ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੀ ਗ਼ੈਰ ਮੌਜੂਦਗੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਰਾਸ ਟੇਲਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
2020 'ਚ ਜਦੋ ਯੂ. ਏ. ਈ. ਲੀਗ ਹੋਈ ਤਾਂ ਰੈਨਾ ਨੇ ਲੀਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਨਿੱਜੀ ਕਾਰਨਾਂ ਕਰਕੇ ਵਤਨ ਪਰਤਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਪੂਰੇ ਸੀਜ਼ਨ ਲਈ ਖ਼ੁਦ ਨੂੰ ਟੀਮ ਤੋਂ ਵੱਖ ਰੱਖਿਆ। ਇਸ ਸਮੇਂ ਸੀ. ਐੱਸ. ਕੇ. ਪਹਿਲੀ ਵਾਰ ਪਲੇਅ ਆਫ਼ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੀ। ਸੀ. ਐੱਸ. ਕੇ. ਇਕ ਵਾਰ ਫਿਰ ਸੰਘਰਸ਼ ਕਰ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਆਪਣੇ ਇਸ ਖਿਡਾਰੀ ਦੀ ਕਮੀ ਮਹਿਸੂਸ ਹੋ ਰਹੀ ਹੈ। ਸੀ. ਐੱਸ. ਕੇ. ਪ੍ਰਬੰਧਨ ਨੇ ਰੈਨਾ ਨੂੰ ਰਿਲੀਜ਼ ਕੀਤਾ ਤੇ ਨਿਲਾਮੀ 'ਚ ਉਨ੍ਹਾਂ ਲਈ ਬੋਲੀ ਨਹੀਂ ਲਗਾਈ। ਹੋਰਨਾਂ ਫ੍ਰੈਂਚਾਈਜ਼ੀਆਂ ਨੇ ਵੀ ਰੈਨਾ 'ਚ ਦਿਲਚਸਪੀ ਨਹੀਂ ਦਿਖਾਈ ਤੇ ਉਹ ਅਨਸੋਲਡ ਰਹੇ।
ਇਹ ਵੀ ਪੜ੍ਹੋ : ਪਿਤਾ ਦੇ ਵਿਰੋਧ ਦੇ ਬਾਵਜੂਦ ਚੁਣਿਆ ਬਾਕਸਿੰਗ ਨੂੰ, ਅੱਜ ਕਈ ਕੌਮਾਂਤਰੀ ਮੈਡਲ ਜਿੱਤ ਕੇ ਕਰ ਰਹੀ ਹੈ ਦੇਸ਼ ਦਾ ਨਾਂ ਰੌਸ਼ਨ
ਹੁਣ ਪ੍ਰਸ਼ੰਸਕ ਪ੍ਰਤੀਕਿਰਿਆ ਦੇ ਰਹੇ ਹਨ ਤੇ ਸੁਰੇਸ਼ ਰੈਨਾ ਨੂੰ ਯਾਦ ਕਰ ਰਹੇ। ਸੁਰੇਸ਼ ਰੈਨਾ ਦੇ ਨਾਂ 205 ਆਈ. ਪੀ. ਐੱਲ. ਮੈਚਾਂ 'ਚ 136.76 ਦੇ ਸਟ੍ਰਾਈਕ ਰੇਟ ਨਾਲ 39 ਅਰਧ ਸੈਂਕੜੇ ਤੇ ਇਕ ਸੈਂਕੜੇ ਸਮੇਤ 5528 ਦੌੜਾਂ ਹਨ। ਤਿੰਨ ਮੈਚਾਂ 'ਚ ਤਿੰਨ ਹਾਰ ਦੇ ਨਾਲ ਚੇਨਈ ਵਰਤਮਾਨ 'ਚ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਹੈ ਤੇ ਹੁਣ ਉਸ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਸਨਰਾਈਜ਼ਰਜ ਹੈਦਰਾਬਾਦ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਰਾਹੁਲ ਦਾ ਅਰਧ ਸੈਂਕੜਾ, ਲਖਨਊ ਨੇ ਹੈਦਰਾਬਾਦ ਨੂੰ ਦਿੱਤਾ 170 ਦੌੜਾਂ ਦਾ ਟੀਚਾ
NEXT STORY