ਚੇਨਈ : ਭਾਰਤੀ ਖਿਡਾਰੀ ਸੁਮਿਤ ਨਾਗਲ ਅਤੇ ਸ਼ਸ਼ੀਕੁਮਾਰ ਮੁਕੁੰਦ ਨੇ ਸੋਮਵਾਰ ਨੂੰ ਇੱਥੇ ਕੁਆਲੀਫਾਇੰਗ ਦੌਰ ਦੇ ਮੈਚ ਜਿੱਤ ਕੇ ਚੇਨਈ ਓਪਨ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਮੁੱਖ ਡਰਾਅ ਵਿੱਚ ਪ੍ਰਵੇਸ਼ ਕਰ ਲਿਆ। ਨਾਗਲ ਨੇ ਕੁਆਲੀਫਾਇੰਗ ਦੇ ਆਪਣੇ ਦੂਜੇ ਦੌਰ 'ਚ ਜੀ ਸੁੰਗ ਨਮ 'ਤੇ 6-1, 6-3 ਨਾਲ ਜਿੱਤ ਦਰਜ ਕੀਤੀ, ਜਦਕਿ ਮੁਕੁੰਦ ਨੇ ਤਾਈਪੇ ਦੇ ਚੋਟੀ ਦਾ ਦਰਜਾ ਪ੍ਰਾਪਤ ਜੇਸਨ ਜੰਗ ਨੂੰ 4-6, 6-4, 6-4 ਨਾਲ ਹਰਾ ਕੇ ਉਲਟਫੇਰ ਕਰਦੇ ਹੋਏ ਮੁੱਖ ਡਰਾਅ 'ਚ ਆਪਣੀ ਜਗ੍ਹਾ ਪੱਕੀ ਕੀਤੀ।
ਦਿਗਵਿਜੇਜੈਪ੍ਰਤਾਪ ਸਿੰਘ ਹਾਲਾਂਕਿ ਤੀਜਾ ਦਰਜਾ ਪ੍ਰਾਪਤ ਆਸਟਰੇਲੀਆ ਦੇ ਜੇਮਸ ਮੈਕਕੇਬ ਤੋਂ 2-6, 6-7 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਨਾਗਲ ਅਤੇ ਮੁਕੁੰਦ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰਨ ਨਾਲ ਚਾਰ ਭਾਰਤੀ ਖਿਡਾਰੀ ਮੁੱਖ ਡਰਾਅ ਵਿੱਚ ਖੇਡਣਗੇ। ਇਹ ਦੋਵੇਂ ਦੇਸ਼ ਦੇ ਚੋਟੀ ਦੇ ਸਿਤਾਰੇ ਪ੍ਰਜਨੇਸ਼ ਗੁਣੇਸ਼ਵਰਨ ਅਤੇ ਰਾਮਨਾਥਨ ਰਾਮਕੁਮਾਰ ਦੇ ਨਾਲ ਸ਼ਾਮਲ ਹੋ ਜਾਣਗੇ।
ਇਹ ਵੀ ਪੜ੍ਹੋ : WPL: ਕੀ ਸਮ੍ਰਿਤੀ ਮੰਧਾਨਾ ਹੋਵੇਗੀ RCB ਦੀ ਕਪਤਾਨ? ਮਾਈਕ ਹੇਸਨ ਨੇ ਦਿੱਤਾ ਜਵਾਬ
26 ਸਾਲਾ ਮੁਕੁੰਦ ਨੇ ਦੋ ਘੰਟੇ 24 ਮਿੰਟ ਤੱਕ ਚੱਲੇ ਮੈਚ ਵਿੱਚ ਜੰਗ ਨੂੰ ਹਰਾਇਆ। ਇਸ ਨਾਲ ਉਹ ਮੁੱਖ ਡਰਾਅ ਦੇ ਪਹਿਲੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਕੇ 2022 ਦੇ ਵਿੰਬਲਡਨ ਪੁਰਸ਼ ਡਬਲਜ਼ ਚੈਂਪੀਅਨ ਮੈਕਸ ਪੁਰਸੇਲ ਨਾਲ ਹੋਵੇਗਾ। ਨਾਗਲ ਦਾ ਸਾਹਮਣਾ ਪਹਿਲੇ ਦੌਰ 'ਚ ਚੌਥਾ ਦਰਜਾ ਪ੍ਰਾਪਤ ਬ੍ਰਿਟੇਨ ਦੇ ਰਿਆਨ ਪੇਨਿਸਟਨ ਨਾਲ ਹੋਵੇਗਾ।
ਪ੍ਰਜਨੇਸ਼ ਅਤੇ ਰਾਮਕੁਮਾਰ ਨੂੰ 32 ਖਿਡਾਰੀਆਂ ਦੇ ਮੁੱਖ ਡਰਾਅ ਵਿੱਚ ਵਾਈਲਡ ਕਾਰਡ ਨਾਲ ਐਂਟਰੀ ਮਿਲੀ। ਪ੍ਰਜਨੇਸ਼ ਦਾ ਸਾਹਮਣਾ ਪਹਿਲੇ ਦੌਰ 'ਚ ਬ੍ਰਿਟੇਨ ਦੇ ਜੇ ਕਲਾਰਕ ਨਾਲ ਹੋਵੇਗਾ ਅਤੇ ਰਾਮਕੁਮਾਰ ਦਾ ਸਾਹਮਣਾ ਦਿਮਿਤਰ ਕੁਜ਼ਮਾਨੋਵ ਨਾਲ ਹੋਵੇਗਾ। ਮੁੱਖ ਡਰਾਅ ਦੇ ਸਿੰਗਲਜ਼ ਵਰਗ ਦੇ ਪਹਿਲੇ ਦੌਰ ਵਿੱਚ ਸੇਓਂਗ ਚੈਨ ਹੋਂਗ ਨੇ ਤੀਜਾ ਦਰਜਾ ਪ੍ਰਾਪਤ ਆਸਟਰੀਆ ਦੇ ਸੇਬੇਸਟੀਅਨ ਓਫਨਰ ਨੂੰ 6-4, 6-3 ਨਾਲ ਹਰਾ ਕੇ ਉਲਟਫੇਰ ਕੀਤਾ। ਚੋਟੀ ਦਾ ਦਰਜਾ ਪ੍ਰਾਪਤ ਚੁਨ-ਸੀਨ ਸੇਂਗ ਨੇ ਇਕ ਘੰਟਾ 58 ਮਿੰਟ ਤੱਕ ਚੱਲੇ ਮੈਚ 'ਚ ਨੀਨੋ ਸੇਰਦਾਰਸਿਕ ਨੂੰ 6-4, 7-6 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਮਹਿਲਾ ਕ੍ਰਿਕਟਰ ਦਾ ਛਲਕਿਆ ਦਰਦ, ਅਸੀਂ ਤਾਂ WPL ਦੀ ਨਿਲਾਮੀ ਸਿਰਫ਼ ਫੋਨ ’ਤੇ ਹੀ ਦੇਖ ਸਕਦੀਆਂ
NEXT STORY